ਫਿਰੋਜ਼ਪੁਰ ਦੇ ਹਨੂੰਮਾਨ ਮੰਦਿਰ ਚ ਚੋਰੀ , ਚੋਰ DVR ਵੀ ਲਾਹ ਕੇ ਲੇ ਗਏ
- 789 Views
- kakkar.news
- March 12, 2024
- Crime Punjab
ਫਿਰੋਜ਼ਪੁਰ ਦੇ ਹਨੂੰਮਾਨ ਮੰਦਿਰ ਚ ਚੋਰੀ ,ਚੋਰ DVR ਵੀ ਲਾਹ ਕੇ ਲੇ ਗਏ
ਫਿਰੋਜ਼ਪੁਰ, 12 ਮਾਰਚ, 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਚ ਚੋਰ ਲੁਟੇਰੇ ਲੁੱਟ ਖੋਹ ਕਰਨ ਵਾਲੇ ਅਤੇ ਸਨੇਚਰਾਂ ਦੇ ਹੌਸਲੇ ਇਹਨੇ ਬੁਲੰਦ ਹੋ ਚੁਕੇ ਹਨ ਕਿ ਉਹ ਗੁਨਾਹ ਕਰਨ ਵਾਲਿਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਨਹੀਂ ਹਿਚਕੀਚਾਂਦੇ । ਹੁਣ ਤਾ ਅਪਰਾਧੀ ਰੱਬ ਦੇ ਘਰ ਯਾਨੀ ਕਿ ਮੰਦਿਰਾਂ ਤਕ ਨੂੰ ਵੀ ਨਹੀਂ ਬਕਸ਼ ਰਹੇ । ਇਸੇ ਤਰ੍ਹਾਂ ਦਾ ਹੀ ਇਕ ਵਾਕਿਆ ਫਿਰੋਜ਼ਪੁਰ ਦੇ ਹਨੂਮਾਨ ਮੰਦਿਰ ਚ ਹੋਇਆ ਹੈ ।
ਪੰਡਿਤ ਅਰੁਣ ਪਾਂਡੇ ਵਲੋਂ ਦੱਸਣ ਮੁਤਾਬਿਕ ਉਹ ਹਰ ਰੋਜ਼ ਦੀ ਤਰ੍ਹਾਂ 9 ਮਾਰਚ ਨੂੰ ਰਾਤ 11 ਵਜੇ ਮੰਦਿਰ ਬੰਦ ਕਰਕੇ ਆਪਣੇ ਕਮਰੇ ਵਿਚ ਚਲਾ ਗਿਆ ਅਤੇ ਅਗਲੇ ਦਿਨ ਰੋਜ਼ਾਨਾ ਦੀ ਤਰ੍ਹਾਂ ਸੁਭਾ ਜਦ ਉਹ ਮੰਦਿਰ ਦਾ ਤਾਲਾ ਖੋਲਣ ਲਗਾ ਤਾਂ ਬਰਾਂਡੇ ਵਿਚ ਪਈਆਂ ਗੋਲਕਾਂ ਦੇ ਤਾਲੇ ਟੁੱਟੇ ਹੋਏ ਸਨ , ਉਸ ਵਿੱਚੋ ਚੜ੍ਹਾਵੇ ਦੇ ਪੈਸੇ ਨਹੀਂ ਸਨ ਅਤੇ CCTV ਕੈਮਰਾ ਜੋ ਗੋਲਕਾਂ ਉਪਰ ਲੱਗਾ ਹੋਇਆ ਸੀ ਉਹ ਟੁੱਟ ਕੇ ਲਮਕ ਰਿਹਾ ਸੀ। CCTV ਵਾਲਾ DVR ਵੀ ਆਪਣੀ ਜਗ੍ਹਾ ਤੇ ਨਹੀਂ ਸੀ ।ਜਿਸਨੂੰ ਕੋਈ ਨਾਮਾਲੂਮ ਵਿਅਕਤੀ 9 /10 ਮਾਰਚ ਦੀ ਦਰਮਿਆਨੀ ਰਾਤ ਨੂੰ ਗੋਲਕਾਂ ਦੇ ਤਾਲੇ ਤੋੜ ਕੇ ਉਸ ਵਿੱਚੋ ਚੜ੍ਹਾਵੇ ਦੇ ਪੈਸੇ ਅਤੇ DVR ਚੋਰੀ ਕਰਕੇ ਲੈ ਗਏ ।ਪੰਡਿਤ ਜੀ ਦੇ ਦਸਣ ਮੁਤਾਬਿਕ ਇਕ ਦਿਨ ਪਹਿਲੇ ਸ਼ਿਵਰਾਤਰੀ ਦਾ ਤਿਓਹਾਰ ਵੀ ਸੀ ਜਿਸ ਕਰਕੇ ਸ਼ਰਧਾਲੂਆਂ ਵਲੋਂ ਕਾਫੀ ਦਾਨ ਪੁੰਨ ਕੀਤਾ ਗਿਆ ਸੀ ।
ਤਫਤੀਸ਼ ਅਫਸਰ ਜੰਗ ਸਿੰਘ ਨੇ ਪੰਡਿਤ ਅਰੁਣ ਪਾਂਡੇ ਪੁੱਤਰ ਜੋਗਿੰਦਰ ਲਾਲ ਪਾਂਡੇ ਦੀਆਂ ਬਿਆਨਾਂ ਮੁਤਾਬਿਕ ਨਾਮਾਲੂਮ ਵਿਅਕਤੀ ਖਿਲਾਫ ਆਈ ਪੀ ਸੀ ਦੀਆਂ ਅਲਗ ਅਲਗ ਧਾਰਵਾਂ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ ਅਤੇ ਆਰੋਪੀ ਦੀ ਭਾਲ ਜਾਰੀ ਹੈ ।
ਇੱਥੇ ਧਿਆਨਯੋਗ ਗੱਲ ਇਹ ਵੀ ਹੈ ਕਿ ਫਿਰੋਜ਼ਪੁਰ ਦੇ ਚੋਰਾਂ ਦੀ ਦਿਲੇਰੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਫਿਰੋਜ਼ਪੁਰ ਦੀ ਹਾਈ ਸਕਿਉਰਿਟੀ ਵਾਲੀ ਕੇਂਦਰੀ ਜੇਲ ਦੇ ਬਿਲਕੁਲ ਸਾਮਣੇ ਹਨੂੰਮਾਨ ਧਾਮ ਮੰਦਿਰ ਨੂੰ ਇਸ ਵਾਰ ਆਪਣੀ ਚੋਰੀ ਦਾ ਨਿਸ਼ਾਨਾ ਬਣਾਇਆ ਹੈ । ਹੈਰਾਨੀ ਵਾਲੀ ਗੱਲ ਇਥੇ ਇਹ ਵੀ ਹੈ ਕਿ ਇਸ ਮੰਦਿਰ ਦੇ ਬਿਲਕੁਲ ਸਾਮਣੇ ਜੇਲ ਦੇ DIG ਦਾ ਦਫਤਰ ਵੀ ਹੈ ਅਤੇ ਸਕਿਉਰਿਟੀ ਗਾਰਡ ਦੀ ਵੀ ਹੱਟ ਬਣੀ ਹੋਈ ਹੈ ਜਿਸ ਵਿਚ ਕੋਈ ਨਾ ਕੋਈ ਜੇਲ ਮੁਲਾਜ਼ਿਮ ਹਰ ਵੇਲੇ ਤੈਨਾਤ ਰਹਿੰਦਾ ਹੈ ਅਤੇ ਨਾਲ ਹੀ ਸਰਕਾਰੀ ਪੈਟਰੋਲ ਪੰਪ ਵੀ ਹੈ ਜਿਥੈ ਕੋਈ ਨਾ ਕੋਈ ਮੁਲਾਜ਼ਿਮ ਡਿਊਟੀ ਤੇ ਹੁੰਦੇ ਹੀ ਹੈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024