ਫਿਰੋਜ਼ਪੁਰ ਪੁਲਿਸ ਵਲੋਂ ਅਸਲੇ ਸਮੇਤ ਇਕ ਕਾਬੂ
- 154 Views
- kakkar.news
- August 6, 2024
- Crime Punjab
ਫਿਰੋਜ਼ਪੁਰ ਪੁਲਿਸ ਵਲੋਂ ਅਸਲੇ ਸਮੇਤ ਇਕ ਕਾਬੂ
ਫਿਰੋਜ਼ਪੁਰ 6 ਅਗਸਤ 2024 (ਅਨੁਜ ਕੱਕੜ ਟੀਨੂੰ)
ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਇਕ ਪਿਸਤੋਲ ਤੇ ਦੋ ਜਿੰਦਾ ਰੋਂਦ ਸਮੇਤ ਕਾਬੂ ਕਰਨ ‘ਚ ਸਫਲਤਾ ਪ੍ਰਰਾਪਤ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਰਜੇਸ਼ ਕੁਮਾਰ ਨੇ ਦੱਸਿਆ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਵਾ ਚੈਕਿੰਗ ਦੇ ਸੰਬਧ ਵਿੱਚ ਸ਼ਹੀਦ ਊਧਮ ਸਿੰਘ ਚੌਂਕ ਪਾਸ ਮਜੂਦ ਤਾਂ ਇਤਲਾਹ ਮਿਲੀ ਕਿ ਕਮਲਦੀਪ ਸਿੰਘ ਉਰਫ ਕਮਲ ਪੁੱਤਰ ਕੁਲਬੀਰ ਸਿੰਘ ਵਾਸੀ ਬਾਂਸੀ ਗੇਟ ਕੰਬੋਜ ਨਗਰ ਸਿਟੀ ਫਿਰੋਜ਼ਪੁਰ ਪਾਸ ਨਜਾਇਜ਼ ਪਿਸਤੌਲ ਹੈ, ਜੋ ਹਮੇਸ਼ਾ ਆਪਣੇ ਪਾਸ ਰੱਖਦਾ ਹੈ, ਇਸ ਵਕਤ ਉਹ ਪੁਰਾਣਾ ਸਿਵਲ ਟੀ.ਬੀ ਹਸਪਤਾਲ ਤੋਂ ਧਵਨ ਕਲੋਨੀ ਵੱਲ ਜਾਂਦੀ ਗਲੀ ਵਿੱਚ ਪਾਰਕ ਪਾਸ ਖੜਾ ਹੈ, ਜੇਕਰ ਹੁਣੇ ਇਸ ਪਰ ਰੇਡ ਕੀਤਾ ਜਾਵੇ ਤਾਂ ਕਾਬੂ ਸਕਦਾ ਹੇੈ । ਪੁਲਿਸ ਪਾਰਟੀ
ਦੁਆਰਾ ਆਰੋਪੀ ਤੇ ਰੇਡ ਕਰਕੇ ਕਾਬੂ ਕੀਤਾ ਗਿਆ ਤੇ ਤਲਾਸ਼ੀ ਲਈ ਗਈ ਤਲਾਸ਼ੀ ਦੋਰਾਨ 01 ਪਿਸਤੋਂਲ ਅਤੇ 02 ਜਿੰਦਾ ਰੌਂਦ ਬਰਾਮਦ ਹੋਏ ।
ਥਾਣਾ ਸਿਟੀ ਫਿਰੋਜ਼ਪੁਰ ਵਲੋਂ ਆਰੋਪੀ ਖਿਲਾਫ ਅਸਲਾ ਐਕਟ ਦੀ ਤਹਿਤ ਮਾਮਲਾ ਦਰਜ ਕਰ ਲਿਆ ਹੈ ।


