ਫਿਰੋਜ਼ਪੁਰ ਵਿਖੇ ਇਕ ਔਰਤ ਤੇ ਭੇਦਭਰੀ ਹਾਲਤ ਚ ਤੇਜਧਾਰ ਹਥਿਆਰਾਂ ਨਾਲ ਹਮਲਾ , ਹਾਲਤ ਗੰਭੀਰ
- 536 Views
- kakkar.news
- February 20, 2023
- Crime Punjab
ਫਿਰੋਜ਼ਪੁਰ ਵਿਖੇ ਇਕ ਔਰਤ ਤੇ ਭੇਦਭਰੀ ਹਾਲਤ ਚ ਤੇਜਧਾਰ ਹਥਿਆਰਾਂ ਨਾਲ ਹਮਲਾ , ਹਾਲਤ ਗੰਭੀਰ
ਫਿਰੋਜ਼ਪੁਰ 20 ਫਰਵਰੀ 2023 (ਸਿਟੀਜ਼ਨਜ਼ ਵੋਇਸ)
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਛਾਵਣੀ ਦੇ ਬਾਜ ਵਾਲਾ ਚੌਕ ਵਿਖੇ ਕੁੱਜ ਅਣਪਛਾਤੇ ਵਿਅਕਤੀਆਂ ਵਲੋਂ ਇਕ ਔਰਤ ਜਿਸਦੀ ਉਮਰ ਤਕਰੀਬਨ 50 ਸੀ , ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਜਖਮੀ ਕਰ ਦਿਤਾ ਗਿਆ ਅਤੇ ਜਿਸਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰ ਦੀਤਾ , ਅਤੇ ਜਿਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ . ਮੌਕੇ ਤੇ ਹਾਜ਼ਿਰ ਲੋਕਾਂ ਦੇ ਅਨੁਸਾਰ,ਕਥਿਤ ਤੋਰ ਤੇ ਵਾਰਦਤ ਦੇ ਸਮੇਂ ਚੌਕ ‘ਤੇ ਦੋ ਪੁਲਿਸ ਕਰਮਚਾਰੀ ਮੌਜੂਦ ਸਨ, ਜੋ ਵਾਰਦਤ ਨੂੰ ਦੇਖਦੇ ਹੋਏ ਖਿਸਕ ਗਏ ਸਨ।
ਜਾਣਕਾਰੀ ਦੇ ਅਨੁਸਾਰ, ਮਹਿਲਾ ਅਦਾਲਤ ਤੋਂ ਨਿਕਲਣ ਤੋਂ ਬਾਅਦ ਬੱਸ ਲਈ ਉਡੀਕ ਕਰ ਰਹੀ ਸੀ। ਇਸ ਦੌਰਾਨ ਆਰੋਪੀਆਂ ਨੇ ਉਸ ਉੱਤੇ ਤਲਵਾਰਾਂ ਨਾਲ ਹਮਲਾ ਕਰ ਦੀਤਾ । ਸੂਤਰਾਂ ਦੇ ਅਨੁਸਾਰ, ਇਹ ਔਰਤ ਕਿਸੇ ਕੇਸ ਵਿੱਚ ਗਵਾਹੀ ਅਦਾਲਤ ਨੂੰ ਦੇਣ ਵਾਲੀ ਸੀ। ਅਚਾਨਕ ਹਮਲੇ ਦੇ ਆਲੇ-ਦੁਆਲੇ ਦੇ ਲੋਕ ਡਾਰ ਕੇ ਭੱਜ ਗਏ। ਇਸ ਦੇ ਬਾਅਦ ਆਰੋਪੀ ਤਲਵਾਰਾਂ ਲਹਿਰਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026