ਸਰਕਾਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਵਿਖੇ ਡੇਂਗੂ ਅਤੇ ਮਲੇਰੀਆ ਬਾਰੇ ਜਾਗਰੂਕਤਾ ਕੈੰਪ ਲਗਾਇਆ ਗਿਆ
- 395 Views
- kakkar.news
- August 7, 2024
- Education Health Punjab
ਸਰਕਾਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਵਿਖੇ ਡੇਂਗੂ ਅਤੇ ਮਲੇਰੀਆ ਬਾਰੇ ਜਾਗਰੂਕਤਾ ਕੈੰਪ ਲਗਾਇਆ ਗਿਆ
ਫਿਰੋਜ਼ਪੁਰ 7 ਅਗਸਤ 2024 (ਅਨੁਜ ਕੱਕੜ ਟੀਨੂੰ )
ਅੱਜ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਵਿਖੇ ਐਸ ਐਮ ਓ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੈਡੀਕਲ ਟੀਮ ਮਮਦੋਟ ਵੱਲੋ ਡੇਂਗੂ ਅਤੇ ਮਲੇਰੀਆ ਜਗੁਰਕਤਾ ਕੈੰਪ ਲਗਵਾਇਆ ਗਿਆ ।ਜਿਸ ਵਿੱਚ ਸਕੂਲ ਦੇ ਬੱਚਿਆਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਹੋਣ ਵਾਲਿਆਂ ਬਿਮਾਰੀਆਂ ਅਤੇ ਉਸ ਤੋਂ ਬਚਾਅ ਬਾਰੇ ਜਾਣੂ ਕਰਵਾਇਆ ਗਿਆ ।
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਦੇ ਮੈਂਬਰ ਸ੍ਰੀ ਸਤਪਾਲ ਸਿੰਘ (ਜ਼ਿਲ੍ਹਾ ਮਾਸ ਮੀਡੀਆ ਅਫ਼ਸਰ) ਨੇ ਵਿਦਿਆਰਥੀਆਂ ਨੂੰ ਮਲੇਰੀਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੇਰੀਆ ਐਨੋਫ਼ਿਲਸ ਜੀਨਸ ਮੱਛਰ (ਮਾਦਾ ਮੱਛਰ) ਕਾਰਨ ਹੁੰਦਾ ਹੈ। ਇਸ ਦਾ ਮੁੱਖ ਲੱਛਣ ਠੰਡ ਲੱਗਣਾ ਫਿਰ ਬਾਅਦ ਚ ਗਰਮੀ ਦਾ ਮਹਿਸੂਸ ਹੋਣਾ ਹੁੰਦਾ ਹੈ ।ਜਿਸ ਦੇ ਨਤੀਜੇ ਵੱਜੋਂ ਮਲੇਰੀਆ ਦੀ ਬਿਮਾਰੀ ਹੁੰਦੀ ਹੈ। ਮਲੇਰੀਆ ਪ੍ਰਤੀ ਜਾਗਰੂਕਤਾ ਵਧਾਉਣ ਲਈ ਓਹਨਾ ਵਿਦਿਆਰਥੀਆਂ ਨੂੰ ਇਸ ਤੋਂ ਬਚਣ ਦੇ ਉਪਰਾਲਿਆਂ ਬਾਰੇ ਵੀ ਦੱਸਿਆ, ਜਿਸ ਵਿੱਚ ਓਹਨਾ ਇਹ ਵੀ ਬੱਚਿਆਂ ਨੂੰ ਕਿਹਾ ਕਿ ਘਰਾਂ ਵਿੱਚ ਕਦੀ ਵੀ ਗੰਦਾ ਪਾਣੀ ਇਕੱਠਾ ਨਾ ਹੋਣ ਦਿਓ ਹਰ ਹਫਤੇ ਦੇ ਇਕ ਦਿਨ ਮਿੱਥ ਲਵੋ ਜਦੋ ਕੂਲਰ ਦਾ ਪਾਣੀ ਬਦਲੋ ਅਤੇ ਫਰਿਜ ਦੇ ਪਿੱਛੇ ਵਾਲੀ ਟਰੇ ਚ ਨਿਕਲਣ ਵਾਲਾ ਪਾਣੀ ਵੀ ਕਦੀ ਇਕੱਠਾ ਨਾ ਹੋਣ ਦੀਓ । ਹਰ ਵੇਲੇ ਆਪਣੀਆਂ ਬਾਜੁਆ ਨੂੰ ਪੁਰੀਆ ਬਾਹਾਂ ਵਾਲੀ ਸ਼ਰਟ ਨਾਲ ਢੱਕ ਕੇ ਰੱਖੋ ।ਖਾਸ ਤੋਰ ਤੇ ਓਹਨਾ ਬੱਚਿਆਂ ਨੂੰ ਬਿਮਾਰ ਹੋਣ ਉਪਰੰਤ ਕੋਈ ਵੀ ਦਵਾਈ ਆਪਣੀ ਮਰਜੀ ਨਾਲ ਨਾ ਲੈਣ ਦੀ ਵੀ ਸਲਾਹ੍ਹ ਦਿੱਤੀ ਅਤੇ ਕਿਹਾ ਕਿ ਲੋੜ ਪੈਣ ਤੇ ਡਾਕਟਰੀ ਸਹਾਇਤਾ ਲਿੱਤੀ ਜਾਣੀ ਚਾਹੀਦੀ ਹੈ ਨਾ ਕੇ ਆਪਣੀ ਮਰਜੀ ਕਰ ਕੇ ਕੋਈ ਇਹੋ ਜਿਹੀ ਦਵਾਈ ਲੈ ਲਵੋ ਜਿਸ ਨਾਲ ਤੁਹਾਨੂੰ ਕੋਈ ਨੁਕਸਾਨ ਹੋਵੇ ।
ਕੈੰਪ ਦੇ ਅਖੀਰ ਵਿੱਚ ਸਕੂਲ ਮੁਖੀ ਸੰਦੀਪ ਟੰਡਨ ਵੱਲੋ ਆਈ ਸਮੁੱਚੀ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਦੇ ਅਜਿਹੇ ਪ੍ਰਯਾਸਾ ਦੀ ਸ਼ਲਾਘਾ ਕਰਦੇ ਹੋਏ ਓਹਨਾ ਕਿਹਾ ਕਿ ਅਜਿਹੇ ਕੈਂਪ ਹੁੰਦੇ ਰਹਿਣੇ ਚਾਹੀਦੇ ਹਨ ਜਿਸ ਰਾਹੀਂ ਸਿਖਿਆਰਥੀ ਜਾਗਰੂਕ ਹੁੰਦੇ ਹਨ ਅਤੇ ਓਹਨਾ ਦੇ ਗਿਆਨ ਚ ਵਾਧਾ ਹੁੰਦਾ ਹੈ ।
ਇਸ ਮੌਕੇ ਸਕੂਲ ਮੁਖੀ ਸੰਦੀਪ ਟੰਡਨ ਤੋਂ ਇਲਾਵਾ ਪੂਜਾ ਜੋਸ਼ੀ ,ਨੀਰੂ ,ਸ਼ਿਵਾਲੀ ਮੋਂਗਾ ਅਤੇ ਅਪਰਾਜਿਤਾ ਸੇਤੀਆ ਆਦਿ ਵੀ ਹਾਜ਼ਿਰ ਸਨ ।


