ਫ਼ੂਡ ਟੀਮ ਵੱਲੋ ਹੁਣ ਇਕ ਹੋਰ ਦੁਕਾਨ ਤੇ ਕੀਤੀ ਗਈ ਛਾਪੇਮਾਰੀ ,ਅਸ਼ੁੱਧਤਾ ਦਾ ਚਲਾਨ ਕੱਟਿਆ ਅਤੇ ਸੈਂਪਲ ਵੀ ਭਰੇ ਗਏ
- 554 Views
- kakkar.news
- August 10, 2024
- Health Punjab
ਫ਼ੂਡ ਟੀਮ ਵੱਲੋ ਹੁਣ ਇਕ ਹੋਰ ਦੁਕਾਨ ਤੇ ਕੀਤੀ ਗਈ ਛਾਪੇਮਾਰੀ ,ਅਸ਼ੁੱਧਤਾ ਦਾ ਚਲਾਨ ਕੱਟਿਆ ਅਤੇ ਸੈਂਪਲ ਵੀ ਭਰੇ ਗਏ
ਫਿਰੋਜ਼ਪੁਰ 10 ਅਗਸਤ 2024 (ਅਨੁਜ ਕੱਕੜ ਟੀਨੂੰ )
ਸਿਹਤ ਵਿਭਾਗ ਦੀ ਟੀਮ ਵੱਲੋ ਫਿਰੋਜ਼ਪੁਰ ਦੇ ਦਿੱਲੀ ਗੇਟ ਦੀ ਇਕ ਹੋਰ ਜਗ੍ਹਾ ਤੇ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ ਗਈ ਅਤੇ ਦੁਕਾਨ ਤੇ ਅਸ਼ੁੱਧਤਾ ਹੋਣ ਤੇ ਚਲਾਣ ਵੀ ਕੱਟਿਆ ਅਤੇ ਸੈਂਪਲ ਵੀ ਭਰੇ ਗਏ ।
ਫ਼ੂਡ ਇੰਨਸਪੇਕਟਰ ਇਸ਼ਾਨ ਬੰਸਲ ਵੱਲੋ ਮਿਲੀ ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਦੇ ਦਿੱਲੀ ਗੇਟ ਦੀ ਇਕ ਹੋਰ ਨਾਮਿ ਦੁਕਾਨ ਵਿੱਕੀ ਚਾਟ ਸੈਂਟਰ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਕਈ ਖਾਮੀਆਂ ਪਾਈਆਂ ਗਈਆਂ । ਓਹਨਾ ਦੱਸਿਆ ਕਿ ਜਿੱਥੇ ਸਮਾਨ ਬਣਾਇਆ ਜਾਦਾ ਹੈ ਉਸ ਜਗ੍ਹਾ ਤੇ ਅਸ਼ੁੱਧਤਾ ਪਾਈ ਗਈ ਹੈ ਖਾਂਣਾ ਬਣਾਉਣ ਵਾਲੀ ਜਗ੍ਹਾ ਤੇ ਤੇਲ ਅਤੇ ਘਿਓ ਜੰਮਿਆ ਹੋਇਆ ਹੈ ਅਤੇ ਸਫਾਈ ਦਾ ਵੀ ਬੁਰਾ ਹਾਲ ਹੈ ।ਖਾਣੇ ਵਾਲਾ ਸਮਾਨ ਖੁੱਲੇ ਚ ਬਿਨਾ ਢਕਿਆ ਹੋਇਆ ਪਾਇਆ ਗਿਆ ।ਇਸ਼ਾਨ ਬੰਸਲ ਦੇ ਦੱਸਣ ਮੁਤਾਬਿਕ ਓਹਨਾ ਨੇ ਵਿੱਕੀ ਚਾਟ ਸੈਂਟਰ ਚ ਵਰਤਿਆ ਜਾਨ ਵਾਲਿਆਂ ਮਿਰਚਾਂ ਦੇ ਵੀ ਸੈਂਪਲ ਭਰੇ ਹਨ ।
ਬੰਸਲ ਦੇ ਇਹ ਵੀ ਕਿਹਾ ਕਿ ਇਹ ਚੈਕਿੰਗ ਮਾਨਯੋਗ ADC ਸਾਹਿਬ ਵੱਲੋ ਮਿਲਿਆ ਸਖਤ ਹਿਦਾਇਤ ਅਨੁਸਾਰ ਕੀਤੀਆਂ ਜਾ ਰਹੀਆ ਹਨ ਅਤੇ ਓਹਨਾ ਨੂੰ ਤਕਰੀਬਨ ਰੋਜ਼ਾਨਾ ਚੈਕਿੰਗ ਦੇ ਆਰਡਰ ਆਉਂਦੇ ਹਨ।ਮਾਨਸੂਨ ਸੀਜ਼ਨ ਦੇ ਆਉਣ ਕਾਰਣ ਡੇਂਗੂ ਵਰਗੀਆਂ ਬਿਮਾਰੀਆਂ ਨਾ ਵਧਣ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਸਫਾਈ ਅਤੇ ਸ਼ੁੱਧਤਾ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ ।
ਦੁਕਾਨਦਾਰ ਰਾਜ ਕੁਮਾਰ ਦੇ ਨਾਲ ਗੱਲਬਾਤ ਕਰਦਿਆਂ ਓਹਨਾ ਦੱਸਿਆ ਕਿ ਆਪਣੇ ਖਾਨ ਪੀਣ ਦੀਆਂ ਚੀਜ਼ਾਂ ਚ ਬਰਾਂਡਿਡ ਮਸਾਲੇ ਹੀ ਵਰਤਦੇ ਹਨ ਅਤੇ ਆਪਣੇ ਵੱਲੋ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਂਦਾ ਹੈ ।ਓਹਨਾ ਇਹ ਵੀ ਕਿਹਾ ਕਿ ਓਹਨਾ ਦੇ ਕੁਝ ਕਾਰੀਗਰ ਬਾਹਰ ਗਏ ਹੋਏ ਸਨ ਅਤੇ ਜਿਸ ਕਰਕੇ ਕੰਮ ਕਰਨ ਵਾਲੀ ਜਗ੍ਹਾ ਤੇ ਤੇਲ ਡੁੱਲਿਆ ਪਿਆ ਹੈ ਅਤੇ ਸਫਾਈ ਵੱਲ ਧਿਆਨ ਨਹੀਂ ਦਿੱਤਾ ਗਿਆ ਜੋ ਕੇ ਉਹ ਅੱਗੇ ਤੋਂ ਧਿਆਨ ਰੱਖਣਗੇ ।
ਧਿਆਨਦੇਣ ਯੋਗ ਇਥੇ ਇਹ ਵੀ ਹੈ ਕਿ :- ਫਿਰੋਜ਼ਪੁਰ ਵਿਖੇ ਅੱਜ ਦੇ ਦਿਨ ਦੋ ਤੋਂ ਤਿੰਨ ਦੁਕਾਨਾਂ ਤੇ ਸਿਹਤ ਵਿਭਾਗ ਦੀ ਟੀਮ ਵੱਲੋ ਛਾਪੇਮਾਰੀ ਕੀਤੀ ਗਈ ਹੈ । ਇਹਨਾਂ ਦੁਕਾਨਦਾਰਾਂ ਵੱਲੋ ਥੋੜੇ ਪੈਸਿਆਂ ਦੇ ਲਾਲਚ ਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਲੋਗ ਅਜਿਹੀਆਂ ਦੁਕਾਨਾਂ ਤੇ ਦੂਜਿਆਂ ਨਾਲੋਂ ਵੱਧ ਪੈਸਾ ਦੇ ਕੇ ਚੰਗੀ ਅਤੇ ਸਾਫ਼ ਸੁਥਰੀ ਵਸਤੂ ਦੀ ਆਸ ਰੱਖ ਕੇ ਜਾਂਦੇ ਹਨ ਪਰ ਅਜਿਹੇ ਲੋਗ ਲੋਕਾਂ ਤੋਂ ਵੱਧ ਕਮਾਈ ਕਰਕੇ ਵੀ ਓਹਨਾ ਦੀ ਝੋਲੀ ਬਿਮਾਰੀਆਂ ਹੀ ਪਾਉਂਦੇ ਹਨ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਛਾਪੇਮਾਰੀ ਦਾ ਅਗਾਂਹ ਕਿ ਨਤੀਜਾ ਨਿਕਲਦਾ ਹੈ ਕਿ ਇਹ ਦੁਕਾਨਦਾਰਾਂ ਨੂੰ ਕੰਨ ਹੋ ਜਾਣਗੇ, ਕਿ ਇਹ ਅੱਗੇ ਤੋਂ ਆਪਣੇ ਕੰਮ ਚ ਕੁਤਾਹੀ ਨਹੀਂ ਵਰਤਾਂਗੇ ,ਕਿ ਇਹ ਲੋਕਾਂ ਨੂੰ ਸੁਚੱਜੀ ਅਤੇ ਚੰਗੀ ਚੀਜ਼ ਮੁਹਈਆ ਕਰਵਾਉਣਗੇ , ਕਿ ਇਹ ਫ਼ੂਡ ਵਿਭਾਗ ਦੇ ਮਾਪਦੰਡਾਂ ਦੇ ਅਨੁਸਾਰ ਸਾਰੇ ਅਸੂਲਾਂ ਦਾ ਪਾਲਣ ਕਰਨਗੇ , ਇਹ ਤਾ ਸਮਾਂ ਹੀ ਦੱਸੇਗਾ, ਬਾਕੀ ਲੋਕ ਆਪਣਾ ਧਿਆਨ ਅੱਪ ਹੀ ਰੱਖਣ ਤਾ ਚੰਗਾ ਹੈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024