Trending Now
#ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
#ਨਵਜੰਮੇ ਬੱਚਿਆਂ ਦੀ ਦੇਖਭਾਲ ਹਫਤੇ ਦੌਰਾਨ ਲਗਾਇਆ ਜਾਗਰੂਕਤਾ ਸੈਮੀਨਾਰ
#ਕੇਂਦਰੀ ਰਾਜ ਮੰਤਰੀ ਤੋਖਨ ਸਾਹੂ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਚੱਲ ਰਹੇ ਕਾਰਜਾਂ ਦੀ ਸਮੀਖਿਆ
#ਬਰਨਾਲਾ ਵਿਖੇ ਸੂਬਾ ਪੱਧਰੀ ਰੋਸ ਮਾਰਚ ਕਰਕੇ ਕਲੈਰੀਕਲ ਕਾਮਿਆਂ ਨੇ ਕੀਤਾ ਚਾਰ ਦਿਨਾਂ ਲਈ ਕੰਮ ਬੰਦ ਬਰਨਾਲਾ ਦੇ ਬਜਾਰਾ ਵਿੱਚ ਹੋਈ ਪੰਜਾਬ ਸਰਕਾਰ ਮੁਰਦਾਬਾਦ
#ਧੁੰਦ ਕਾਰਨ ਵੱਡੇ ਹਾਦਸੇ ਹੋਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸ਼ਨ ਸਮਾਂ ਤਬਦੀਲੀ ਦਾ ਲਵੇ ਫੈਸਲਾ – ਮਲਕੀਤ ਹਰਾਜ /ਸ਼ਲਿੰਦਰ ਕੰਬੋਜ
#ਬੈਡਮਿੰਟਨ ਲਵਰਜ਼ ਵਲੋਂ ਚੌਥਾ ਚਾਰ ਰੋਜ਼ਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
#ਡੀ.ਏ.ਪੀ. ਅਤੇ ਹੋਰ ਫਾਸਫੈਟਿਕ ਖਾਦਾਂ ਦੀ ਵਿਕਰੀ ਸਮੇਂ ਕਿਸਾਨਾਂ ਨੂੰ ਹੋਰ ਗੈਰ-ਜ਼ਰੂਰੀ ਵਸਤਾਂ ਵੇਚਣ ਤੋਂ ਗ਼ੁਰੇਜ਼ ਕੀਤਾ ਜਾਵੇ- ਮੁੱਖ ਖੇਤੀਬਾੜੀ ਅਫ਼ਸਰ
#ਫਿਰੋਜ਼ਪੁਰ ਪੁਲਿਸ ਵੱਲੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ, 11 ਪਿਸਟਲ ਅਤੇ 21 ਮੈਗਜ਼ੀਨ ਜਬਤ
#ਹਥਿਆਰਾਂ ਨਾਲ ਹਮਲਾ ਕਰ ਮੋਟਰਸਾਇਕਲ ਦੀ ਕੀਤੀ ਲੁਟ, ਪੁਲਿਸ ਵੱਲੋਂ ਤਲਾਸ਼ ਜਾਰੀ
#ਫਿਰੋਜ਼ਪੁਰ ਵਿੱਚ ਬਿਨਾ ਲਾਇਸੈਂਸ ਵਾਲੀ ਖਾਦ ਦਾ ਜ਼ਖੀਰਾ ਜਬਤ; ਗੋਦਾਮ ਮਾਲਕਾ ਖਿਲਾਫ ਮਾਮਲਾ ਦਰਜ
ਸਕੂਲ ਆਫ ਐਮੀਨੈਂਸ ਵਿੱਚ ਕਰਵਾਏ ਗਏ ਬੈਡਮਿੰਟਨ ਦੇ ਜੋਨਲ ਮੁਕਾਬਲੇ
- 227 Views
- kakkar.news
- August 10, 2024
- Education Punjab Sports
ਸਕੂਲ ਆਫ ਐਮੀਨੈਂਸ ਵਿੱਚ ਕਰਵਾਏ ਗਏ ਬੈਡਮਿੰਟਨ ਦੇ ਜੋਨਲ ਮੁਕਾਬਲੇ
ਫਿਰੋਜ਼ਪੁਰ 10 ਅਗਸਤ 2024 ( ਅਨੁਜ ਕੱਕੜ ਟੀਨੂੰ)
ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸਾਹਿਤ ਕਰਨ ਲਈ ਸਲਾਨਾ ਸਕੂਲ ਖੇਡਾਂ ਦੇ ਮੱਦੇਨਜ਼ਰ ਬਿਡਮਿੰਟਨ ਦੇ ਜੋਨਲ ਪੱਧਰ ਦੇ ਮੁਕਾਬਲੇ ਸਕੂਲ ਆਫ ਐਮੀਨੈਂਸ ਫਿਰੋਜਪੁਰ ਸ਼ਹਿਰ ਵਿਖੇ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਬਲਾਕ ਇਕ ਦੇ ਲੜਕੇ ਅਤੇ ਲੜਕੀਆਂ ਦੀਆਂ ਅੰਡਰ 14,ਅੰਡਰ 17 ਅਤੇ ਅੰਡਰ 19 ਦੀਆਂ ਟੀਮਾਂ ਨੇ ਭਾਗ ਲਿਆ.
ਇਹ ਬੈਡਮਿੰਟਨ ਟੂਰਨਾਮੈਂਟ ਪ੍ਰਿੰਸੀਪਲ ਸ੍ਰੀ ਰਜੇਸ਼ ਮਹਿਤਾ ਸ਼੍ਰੀਮਤੀ ਗੁਰਬਰਿੰਦਰ ਕੌਰ ਲੈਕਚਰਰ ਫਿਜੀਕਲ ਐਜੂਕੇਸ਼ਨ ਦੀ ਦੇਖਰੇਖ ਹੇਠ ਕਨਵੀਨਰ ਜਸਵਿੰਦਰ ਸਿੰਘ ਬੈਡਮਿੰਟਨ ਕੋਚ ਸਤਿੰਦਰ ਸਿੰਘ ਲੈਕ: ਫਿਜੀਕਲ ਐਜੂਕੇਸ਼ਨ ਸੰਦੇ ਹਾਸ਼ਮ,ਮੋਨਿਕਾ ਰਾਨੀ ਡੀਪੀਈ ਸਕੂਲ ਆਫ ਐਮੀਨੈਂਸ, ਅਮਨ ਡੀਪੀਈ ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਅਤੇ ਅਮਨ ਸਪੋਰਟਸ ਟ੍ਰੇਨਰ ਸਕੂਲ ਆਫ ਐਮੀਨੈਂਸ ਵੱਲੋਂ ਸੁਚਾਰੂ ਢੰਗ ਨਾਲ ਕਰਵਾਏ ਗਏ ਇੱਥੇ ਦੱਸਣ ਯੋਗ ਹੈ ਕਿ ਸਕੂਲ ਆਫ ਐਮੀਨੈਂਸ ਦਾ ਜਿਮਨੇਜੀਅਮ ਹਾਲ ਅੰਤਰਰਾਸ਼ਟਰੀ ਪੱਧਰ ਦੀ ਸਿੰਥੈਟਿਕ ਮੈਟ ਅਤੇ ਸੁਵਿਧਾਵਾਂ ਨਾਲ ਲੈਸ ਹੈ। ਜਿਸ ਵਿੱਚ ਖੇਡ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਖਿਡਾਰੀ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਖੇਡ ਰਿਹਾ ਹੋਵੇ 7 August ਨੂੰ ਚਾਰ ਦਿਨ ਚੱਲੇ ਇਸ ਜੋਨਲ ਬੈਡਮਿੰਟਨ ਮੁਕਾਬਲਿਆਂ ਵਿੱਚ ਲੜਕਿਆਂ ਅੰਡਰ 14 ਵਿੱਚ ਪਹਿਲਾ ਸਥਾਨ ਡੀਸੀ ਮਾਡਲ ਫਿਰੋਜ਼ਪੁਰ ਕੈਂਟ ਦੂਸਰਾ ਸਥਾਨ ਦਿੱਲੀ ਪਬਲਿਕ ਸਕੂਲ ਅਤੇ ਤੀਸਰਾ ਸਥਾਨ ਸੇਂਟ ਜੋਸਫ ਕਾਨਵੈਂਟ ਸਕੂਲ ਨੇ ਪ੍ਰਾਪਤ ਕੀਤਾ ਅੰਡਰ 17 ਵਿੱਚ ਪਹਿਲਾ ਸਥਾਨ ਡੀਸੀ ਮਾਡਲ ਕੈਂਟ ਦੂਸਰਾ ਸਥਾਨ ਦਿੱਲੀ ਪਬਲਿਕ ਸਕੂਲ ਫਿਰੋਜਪੁਰ ਅਤੇ ਤੀਸਰਾ ਸਥਾਨ ਸੇਂਟ ਜੋਸਫ ਕਾਨਵੈਂਟ ਸਕੂਲ ਨੇ ਪ੍ਰਾਪਤ ਕੀਤਾ l
ਅੰਡਰ 19 ਵਿੱਚ ਪਹਿਲਾ ਸਥਾਨ ਡੀਸੀ ਮਾਡਲ ਕੈਂਟ ਅਤੇ ਦੂਸਰਾ ਸਥਾਨ ਸਕੂਲ ਐਮੀਨੈਂਸ ਫਿਰੋਜਪੁਰ ਸ਼ਹਿਰ ਨੇ ਪ੍ਰਾਪਤ ਕੀਤਾ ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰਡਰ 14 ਵਿੱਚ ਪਹਿਲਾ ਸਥਾਨ ਡੀਸੀ ਮਾਡਲ ਕੈਂਟ ਅਤੇ ਦੂਸਰਾ ਸਥਾਨ ਕੰਟੋਨਮੈਂਟ ਬੋਰਡ ਸਕੂਲ ਕੈਂਟ ਨੇ ਪ੍ਰਾਪਤ ਕੀਤਾ ਅੰਡਰ 17 ਲੜਕੀਆਂ ਵਿੱਚ ਪਹਿਲਾ ਸਥਾਨ ਸਕੂਲ ਆਫ ਐਮੀਨੈਂਸ ਫਿਰੋਜਪੁਰ ਸ਼ਹਿਰ ਦੂਸਰਾ ਸਥਾਨ ਕੰਟੋਨਮੈਂਟ ਬੋਰਡ ਫਿਰੋਜਪੁਰ ਕੈਂਟ ਅਤੇ ਤੀਸਰਾ ਸਥਾਨ ਸਨਸ਼ਾਈਨ ਸਕੂਲ ਫਿਰੋਜ਼ਪੁਰ ਕੈਂਟ ਨੇ ਪ੍ਰਾਪਤ ਕੀਤਾ ਇਸੇ ਤਰ੍ਹਾਂ ਅੰਡਰ 19 ਲੜਕੀਆਂ ਵਿੱਚ ਪਹਿਲਾ ਸਥਾਨ ਡੀਸੀ ਮਾਡਲ ਕੈਂਟ ਦੂਸਰਾ ਸਥਾਨ ਸੇਂਟ ਜੋਸਫ ਫਿਰੋਜਪੁਰ ਕੈਂਟ ਅਤੇ ਤੀਸਰਾ ਸਥਾਨ ਸਕੂਲ ਔਫ ਐਮੀਨੈਂਸ ਸ਼ਹਿਰ ਨੇ ਪ੍ਰਾਪਤ ਕੀਤਾ.
ਇਸ ਮੌਕੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਪ੍ਰਿੰਸੀਪਲ ਸ੍ਰੀ ਰਜੇਸ਼ ਮਹਿਤਾ ਨੇ ਆਉਣ ਵਾਲੇ ਟੂਰਨਾਮੈਂਟ ਵਿੱਚ ਵਧੀਆ ਕਾਰਗੁਜ਼ਾਰੀ ਲਈ ਪ੍ਰੇਰਿਆ ਅਤੇ ਜੋਇਸ ਸਾਲ ਮੈਡਲ ਨਹੀਂ ਲਿਆ ਸਕੇ ਉਹਨਾਂ ਨੂੰ ਅੱਗੇ ਮਿਹਨਤ ਕਰਨ ਲਈ ਆਖਿਆ ਇਸ ਮੌਕੇ ਸੀਨੀਅਰ ਫਿਜੀਕਲ ਐਜੂਕੇਸ਼ਨ ਲੈਕਚਰਾਰ ਮੈਡਮ ਗੁਰਬਰਿੰਦਰ ਨੇ ਖਿਡਾਰੀਆਂ ਨੂੰ ਉਤਸਾਹਿਤ ਕਰਦੇ ਹੋਏ ਕਿਹਾ ਕਿ ਖਿਡਾਰੀ ਲਈ ਸਭ ਤੋਂ ਪਹਿਲਾਂ ਖੇਡ ਵਿੱਚ ਭਾਗ ਲੈਣਾ ਆਉਂਦਾ ਹੈ ਦੂਜੇ ਨੰਬਰ ਤੇ ਪੂਰੇ ਦਿਲ ਨਾਲ ਭਾਗ ਲੈਣਾ ਹੁੰਦਾ ਹੈ ਅਤੇ ਮੈਡਲ ਆਵੇ ਨਾ ਆਵੇ ਇਹ ਤੀਜੇ ਨੰਬਰ ਤੇ ਆਉਂਦਾ ਹੈ ਇਸ ਲਈ ਤੁਸੀਂ ਭਾਗ ਲਿਆ ਹੈ ਅਤੇ ਪੂਰੇ ਦਿਲ ਨਾਲ ਭਾਗ ਲਓ ਇਹੋ ਹੀ ਸਭ ਤੋਂ ਉੱਤੇ ਹੈ|
Categories
Recent Posts
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024