“ਹਰ ਮਨੁੱਖ,ਲਾਵੇ ਇਕ ਰੁੱਖ” ਦੇ ਤਹਿਤ ਬੀਪੀਈਓ ਰਣਜੀਤ ਸਿੰਘ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਅਲੀ ਕੇ ਵਿਖੇ ਰੁੱਖ ਲਗਾਏ ਗਏ
- 189 Views
- kakkar.news
- August 19, 2024
- Education Punjab
“ਹਰ ਮਨੁੱਖ,ਲਾਵੇ ਇਕ ਰੁੱਖ” ਦੇ ਤਹਿਤ ਬੀਪੀਈਓ ਰਣਜੀਤ ਸਿੰਘ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਅਲੀ ਕੇ ਵਿਖੇ ਰੁੱਖ ਲਗਾਏ ਗਏ
ਫਿਰੋਜ਼ਪੁਰ 19 ਅਗਸਤ 2024 (ਅਨੁਜ ਕੱਕੜ ਟੀਨੂੰ)
ਬੀਪੀਈਓ ਰਣਜੀਤ ਸਿੰਘ ਨੇ ਬਲਾਕ ਫਿਰੋਜ਼ਪੁਰ 3 ਦੇ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਅਲੀ ਕੇ ਵਿਖੇ ਰੁੱਖ ਲਗਾਏ ਗਏ । ਇਸ ਮੌਕੇ, ਛਾਂਣਦਾਰ, ਫੁੱਲਦਾਰ ਅਤੇ ਫਲ ਵਾਲੇ ਰੁੱਖ ਲਗਾਏ ਗਏ। ਬੱਚਿਆਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
ਹੈੱਡ ਟੀਚਰ ਸੰਦੀਪ ਟੰਡਨ ਅਤੇ ਹੈੱਡ ਟੀਚਰ ਸ਼ਹਿਨਾਜ਼ ਨੇ ਬੱਚਿਆਂ ਨੂੰ ਇਹ ਸਿੱਖਾਇਆ ਕਿ ਰੁੱਖ ਸਾਡੀ ਜ਼ਿੰਦਗੀ ਲਈ ਕਿੰਨੇ ਜਰੂਰੀ ਅਤੇ ਲਾਭਦਾਇਕ ਹਨ। ਉਨ੍ਹਾਂ ਨੇ ਬੱਚਿਆਂ ਨੂੰ ਹਰ ਰੁੱਖ ਦੀ ਸੰਭਾਲ ਕਰਨ ਅਤੇ ਇਕ ਰੁੱਖ ਅਪਣਾਉਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ‘ਤੇ “ਹਰ ਮਨੁੱਖ ਲਾਵੇ ਇੱਕ ਰੁੱਖ” ਦੇ ਨਾਰੇ ਨਾਲ, ਬੱਚਿਆਂ ਨੂੰ ਰੁੱਖਾਂ ਦੀ ਸੰਭਾਲ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਸਿਖਾਇਆ ਗਿਆ।ਇਸ ਸਮਾਗਮ ਵਿੱਚ ਸਥਾਨਕ ਸਟਾਫ, ਐਸਐਮਸੀ ਮੈਂਬਰ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ਹਾਜਰ ਸਨ। ਉਨ੍ਹਾਂ ਨੇ ਇਸ ਮੁਹਿੰਮ ਦੀ ਸਫਲਤਾ ਵਿੱਚ ਯੋਗਦਾਨ ਪਾਇਆ ਅਤੇ ਰੁੱਖ ਲਗਾਉਣ ਦੇ ਇਸ ਯਤਨ ਨੂੰ ਸਵਾਗਤ ਕੀਤਾ।ਇਹ ਕਦਮ ਨਾ ਸਿਰਫ਼ ਵਾਤਾਵਰਣ ਦੀ ਸੁਰੱਖਿਆ ਵਿੱਚ ਯੋਗਦਾਨ ਪਾਉਂਦਾ ਹੈ, ਸਗੋਂ ਬੱਚਿਆਂ ਵਿੱਚ ਪ੍ਰਕਿਰਤੀ ਪ੍ਰਤੀ ਪਿਆਰ ਅਤੇ ਜ਼ਿੰਮੇਵਾਰੀ ਦੇ ਅਹਸਾਸ ਨੂੰ ਵੀ ਉਤਸ਼ਾਹਿਤ ਕਰਦਾ ਹੈ।



- October 15, 2025