ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਐਕਟਿਵਾ ‘ਤੇ ਸਵਾਰ ਪਤੀ-ਪਤਨੀ ਤੋਂ ਕੀਤੀ ਖੋਹ
- 176 Views
- kakkar.news
- September 7, 2024
- Crime Punjab
ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਐਕਟਿਵਾ ‘ਤੇ ਸਵਾਰ ਪਤੀ-ਪਤਨੀ ਤੋਂ ਕੀਤੀ ਖੋਹ
ਫਿਰੋਜ਼ਪੁਰ 07 ਸਤੰਬਰ 2024 (ਅਨੁਜ ਕੱਕੜ ਟੀਨੂੰ)
ਅੱਜ ਦੇ ਸਮੇ ਵਿਚ ਸ਼ਰਾਰਤੀ ਅਨਸਰਾਂ ਲਈ ਕਿਸੇ ਦਾ ਫੋਨ ਪਰਸ ਖੋਹਣਾ ਆਮ ਜਹੀ ਗੱਲ ਹੋ ਗਈ ਹੈ ਹਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿਸੇ ਵੀ ਸਨੇਚਰਾ ਨੂੰ ਕਿਸੇ ਦਾ ਕੋਈ ਡਰ ਨਹੀਂ ਰਿਹਾ। ਇੱਦਾ ਹੀ ਇਕ ਘਟਨਾ ਫਿਰੋਜ਼ਪੁਰ ਕੈਂਟ ਦੇ ਮਨੋਹਰ ਲਾਲ ਸਕੂਲ ਕੋਲ ਵਾਪਰੀ ਹੈ, ਜਿਥੇ 3 ਅਣਪਛਾਤੇ ਵਿਅਕਤੀਆਂ ਵੱਲੋ ਇਕ ਐਕਟਿਵਾ ਤੇ ਸਵਾਰ ਪਤੀ- ਪਤਨੀ ਕੋਲੋਂ ਪਰਸ ਖੋਇਆ ਗਿਆ ਹੈ ।
ਅਨੁਰਾਗ ਜਿੰਦਲ ਪੁੱਤਰ ਵਿਜੈ ਕੁਮਾਰ ਜਿੰਦਲ ਵਾਸੀ ਕ੍ਰਿਸ਼ਨ ਨਿਵਾਸ ਮਾਲ ਰੋਡ ਕੈਂਟ ਨੇ ਦੱਸਿਆ ਕਿ ਉਹ ਆਪਣੀ ਪਤਨੀ ਗਿਫਟੀ ਨੂੰ ਬੱਸ ਅੱਡਾ ਕੈਂਟ ਫਿਰੋ਼ਜਪੁਰ ਵਿਖੇ ਐਕਟਿਵਾ ਤੇ ਛੱਡਣ ਜਾ ਰਿਹਾ ਸੀ, ਜਦ ਉਹ ਮਨੋਹਰ ਲਾਲ ਸਕੂਲ ਦੇ ਗਰਾਊਂਡ ਦੇ ਗੇਟ ਪਾਸ ਪੁਜੇ ਤਾਂ ਇੰਕ ਮੋਟਰਸਾਇਕਲ ਪਰ ਤਿੰਨ ਅਣਪਛਾਤੇ ਨੌਜਵਾਨ ਆਏ, ਜਿਨ੍ਹਾਂ ਨੇ ਝਪਟ ਮਾਰ ਕੇ ਉਸ ਦੀ ਪਤਨੀ ਦਾ ਪਰਸ ਖੋਹ ਲਿਆ। ਜਿਸ ਕਾਰਨ ਉਹ ਤੇ ਉਸਦੀ ਪਤਨੀ ਐਕਟਿਵਾ ਤੋਂ ਡਿੱਗ ਗਏ। ਓਹਨਾ ਦੱਸਿਆ ਉਸ ਦੀ ਪਤਨੀ ਦੇ ਪਰਸ ਵਿੱਚ 15 ਹਜ਼ਾਰ ਰੁਪਏ ਨਗਦ, ਆਈ.ਡੀ ਕਾਰਡ, ਤੇ ਹੋਰ ਜਰੂਰੀ ਕਾਗਜਾਤ ਵੀ ਸਨ ।
ਪੁਲਿਸ ਵੱਲੋ ਅਨੁਰਾਗ ਜਿੰਦਲ ਦੇ ਬਿਆਨ ਮੁਤਾਬਿਕ 3 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਹੈ ।


