ਭਾਸ਼ਾ ਵਿਭਾਗ ਫਾਜ਼ਿਲਕਾ ਨੇ ਜਲਾਲਾਬਾਦ ਦੇ ਐਫ਼ੀਸੈਂਟ ਕਾਲਜ ਵਿਖੇ ‘ਕਵੀ ਦਰਬਾਰ ਤੇ ਸਨਮਾਨ ਸਮਾਰੋਹ’ ਦਾ ਕੀਤਾ ਆਯੋਜਨ
- 142 Views
- kakkar.news
- September 12, 2022
- Education Punjab
ਭਾਸ਼ਾ ਵਿਭਾਗ ਫਾਜ਼ਿਲਕਾ ਨੇ ਜਲਾਲਾਬਾਦ ਦੇ ਐਫ਼ੀਸੈਂਟ ਕਾਲਜ ਵਿਖੇ ‘ਕਵੀ ਦਰਬਾਰ ਤੇ ਸਨਮਾਨ ਸਮਾਰੋਹ’ ਦਾ ਕੀਤਾ ਆਯੋਜਨ
· ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦੇ ਕਵੀਆਂ ਨੇ ਆਪਣੀਆ ਕਵਿਤਾਵਾਂ ਦੇ ਰੰਗ ਬਿਖੇਰੇ
· ਰਜਿੰਦਰ ‘ਮਾਜ਼ੀ’ ਵੱਲੋਂ ਸੰਪਾਦਿਤ ਮੈਗਜ਼ੀਨ ‘ਮੇਲਾ’ ਦਾ ਬਲਵੰਤ ਗਾਰਗੀ ਵਿਸ਼ੇਸ਼ ਅੰਕ ਕੀਤਾ ਗਿਆ ਰਿਲੀਜ਼
· ਕਵੀਆਂ ਤੇ ਹੋਰ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ, ਕਿਤਾਬਾਂ ਤੇ ਸਰਟੀਫਿਕੇਟ ਨਾਲ ਕੀਤਾ ਗਿਆ ਸਨਮਾਨਿਤ
ਫਾਜ਼ਿਲਕਾ/ਫਿਰੋਜਪੁਰ ( ਸੁਭਾਸ਼ ਕੱਕੜ) 12 ਸਤੰਬਰ 2022
ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਵੱਲੋਂ ਸਾਹਿਤ ਸਭਾ ਜਲਾਲਾਬਾਦ ਦੇ ਸਹਿਯੋਗ ਨਾਲ ‘ਕਵੀ ਦਰਬਾਰ ਤੇ ਸਨਮਾਨ ਸਮਾਰੋਹ’ ਦਾ ਆਯੋਜਨ ਜਲਾਲਾਬਾਦ ਦੇ ਐਫ਼ੀਸੈਂਟ ਕਾਲਜ ਵਿਖੇ ਕੀਤਾ ਗਿਆ। ਜਿਸ ਵਿੱਚ ਫਿਰੋਜ਼ਪੁਰ ਤੋਂ ਕਵੀ ਸੁਖਜਿੰਦਰ, ਕਵੀ ਮਨਦੀਪ ‘ਲੁਧਿਆਣਾ’, ਅਬੋਹਰ ਤੋਂ ਵਿਜੈਅੰਤ ਜੁਨੇਜਾ ਅਤੇ ਮਲੋਟ ਤੋਂ ਸ਼ਾਇਰ ਜਗਜੀਤ ਬਰਾੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਆਪਣੀਆ ਕਵਿਤਾਵਾਂ ਦੇ ਰੰਗ ਬਿਖੇਰੇ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਪ੍ਰਕਾਸ਼ ਦੋਸ਼ੀ ਨੇ ਸਿਰਕਤ ਕੀਤੀ। ਸਾਹਿਤ ਸਭਾ ਜਲਾਲਾਬਾਦ ਦੇ ਸਕੱਤਰ ਸ਼੍ਰੀ ਸੰਦੀਪ ਝਾਬ ਅਤੇ ਖੋਜ਼ ਅਫ਼ਸਰ ਪਰਮਿੰਦਰ ਸਿੰਘ ਨੇ ਮੰਚ ਸੰਚਾਲਣ ਦੀ ਭੂਮਿਕਾ ਬਾਖੂਬੀ ਨਿਭਾਈ।
ਜ਼ਿਲ੍ਹਾ ਭਾਸ਼ਾ ਅਫ਼ਸਰ ਫਾਜ਼ਿਲਕਾ ਭੁਪਿੰਦਰ ਉਤਰੇਜਾ ਅਤੇ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਅਤੇ ਸਥਾਨਕ ਸਾਹਿਤਕਾਰਾਂ, ਲੇਖਕਾਂ ਦਾ ਸਵਾਗਤ ਕੀਤਾ। ਜ਼ਿਲ੍ਹਾ ਭਾਸ਼ਾ ਅਫਸਰ ਨੇ ਕਿਹਾ ਕਿ ਇਨ੍ਹਾਂ ਕਵੀਆਂ ਦੁਆਰਾ ਜਿਥੇ ਸਮਾਜ ਦੀਆਂ ਬੁਰਾਈਆਂ ਤੇ ਚੋਟ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆ, ਉਥੇ ਅੱਜ ਦੇ ਨਿੱਘਰ ਰਹੇ ਸਮਾਜ ਅਤੇ ਪੜ੍ਹਨ-ਲਿਖਣ ਦੇ ਘੱਟ ਰਹੇ ਰੁਝਾਂਣ ਆਦਿ ਵਿਸ਼ਿਆਂ ਤੇ ਕਵਿਤਾਵਾ ਵੀ ਪੜ੍ਹੀਆ। ਇਸ ਤੋਂ ਇਲਾਵਾ ਇਸ ਕਵੀ ਦਰਬਾਰ ਵਿੱਚ ਗੋਪਾਲ ਬਜਾਜ, ਮੀਨਾ ਮਹਿਰੋਕ, ਜਸਕਰਨ ਜੀਤ, ਨਰਿੰਦਰ ਪਾਲ ਮੁੰਜਾਲ, ਪ੍ਰਵੇਸ਼ ਖੰਨਾ, ਪ੍ਰੀਤੀ ਬਬੂਟਾ, ਦੀਪਕ ਨਾਰੰਗ, ਜਤਿੰਦਰ ਆਰਿਆ (ਫਾਜ਼ਿਲਕਾ), ਸਤਨਾਮ ਸਿੰਘ (ਅਬੋਹਰ), ਜੀ.ਐਸ ਗੁਰਦਿੱਤ ਅਤੇ ਸਾਹਿਤ ਸਭਾ ਦੇ ਹੋਰ ਮੈਂਬਰਾਂ ਵੱਲੋਂ ਵੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਤੇ ਸ਼੍ਰੀ ਰਜਿੰਦਰ ‘ਮਾਜ਼ੀ’ ਵੱਲੋਂ ਸੰਪਾਦਿਤ ਕੀਤਾ ਮੈਗਜ਼ੀਨ ‘ਮੇਲਾ’ ਦਾ ਬਲਵੰਤ ਗਾਰਗੀ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ।
ਸਾਹਿਤ ਸਭਾ ਦੇ ਸੀਨੀਅਰ ਮੈਂਬਰ ਅਤੇ ਲੇਖਕ ਸ. ਬਲਬੀਰ ਸਿੰਘ ਰਹੇਜਾ ਨੂੰ ਉਹਨਾਂ ਦੇ ਸਾਹਿਤਕ ਕਾਰਜਾਂ ਲਈ “ਜੀਵਨ ਭਰ ਸਾਹਿਤਕ ਪ੍ਰਾਪਤੀ ਸਨਮਾਨ” ਨਾਲ ਸਨਮਾਨਿਤ ਕੀਤਾ ਗਿਆ ਅਤੇ ਆਏ ਹੋਏ ਕਵੀਆਂ ਤੇ ਹੋਰ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ, ਕਿਤਾਬਾਂ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੇ ਪ੍ਰਬੰਧਾਂ ਵਿੱਚ ਸਾਹਿਤ ਸਭਾ ਜਲਾਲਾਬਾਦ ਦੇ ਸਮੂਹ ਮੈਂਬਰਾਂ, ਐਫ਼ੀਸ਼ੈਂਟ ਕਾਲਜ ਦੇ ਸਟਾਫ ਅਤੇ ਸ਼੍ਰੀ ਰਾਹੁਲ ਬਾਘਲਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਾਹਿਤ ਸਭਾ ਜਲਾਲਾਬਾਦ ਦੇ ਸਰਪ੍ਰਸਤ ਸ਼੍ਰੀ ਬਲਬੀਰ ਸਿੰਘ ਪੁਆਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026