ਦਿੱਲੀ ਵਿਖੇ ਹੋਈ 8ਵੀਂ ਨੈਸ਼ਨਲ ਹੈਪਕਿਡੋ ਚੈਂਪੀਅਨਸ਼ਿਪ ਵਿੱਚ ਫ਼ਿਰੋਜ਼ਪੁਰ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ 14 ਸੋਨ, 7 ਚਾਂਦੀ ਅਤੇ 16ਕਾਂਸੀ ਦੇ ਤਮਗੇ ਕੀਤੇ ਹਾਸਲ
- 94 Views
- kakkar.news
- October 23, 2024
- Education Punjab Sports
ਦਿੱਲੀ ਵਿਖੇ ਹੋਈ 8ਵੀਂ ਨੈਸ਼ਨਲ ਹੈਪਕਿਡੋ ਚੈਂਪੀਅਨਸ਼ਿਪ ਵਿੱਚ ਫ਼ਿਰੋਜ਼ਪੁਰ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ
14 ਸੋਨ, 7 ਚਾਂਦੀ ਅਤੇ 16ਕਾਂਸੀ ਦੇ ਤਮਗੇ ਕੀਤੇ ਹਾਸਲ
ਫ਼ਿਰੋਜ਼ਪੁਰ, 23 ਅਕਤੂਬਰ 2024 (ਅਨੁਜ ਕੱਕੜ ਟੀਨੂੰ )
ਦਿੱਲੀ ਵਿਖੇ ਹੋਈ 8ਵੀਂ ਨੈਸ਼ਨਲ ਹੈਪਕਿਡੋ ਚੈਂਪੀਅਨਸ਼ਿਪ ਜਿਸ ਵਿਚ ਫ਼ਿਰੋਜ਼ਪੁਰ ਦੇ ਕੁੱਲ 46 ਬੱਚਿਆਂ ਨੇ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 14 ਬੱਚਿਆਂ ਨੇ ਸੋਨ ਤਮਗੇ, 7 ਬੱਚਿਆਂ ਨੇ ਚਾਂਦੀ ਦੇ ਤਮਗੇ ਅਤੇ 16 ਬੱਚਿਆਂ ਨੇ ਕਾਂਸੀ ਦੇ ਤਮਗੇ ਹਾਸਿਲ ਕੀਤੇ। ਇਨ੍ਹਾਂ ਬੱਚਿਆਂ ਵਿੱਚੋਂ ਸੋਨਾਂ ਤੇ ਚਾਂਦੀ ਦੇ ਤਮਗੇ ਜਿੱਤਣ ਵਾਲੇ ਖਿਡਾਰੀ ਓਮਾਨ ਵਿਖੇ ਜਨਵਰੀ 2025 ’ਚ ਹੋ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ। ਇਹ ਜਾਣਕਾਰੀ ਜਨਰਲ ਸਕੱਤਰ ਸ਼੍ਰੀ ਵਿਕਾਸ ਕੰਬੋਜ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਦਿੱਲੀ ਵਿਖੇ ਹੋਈ ਇਸ ਨੈਸ਼ਨਲ ਹੈਪਕਿਡੋ ਚੈਂਪੀਅਨਸ਼ਿਪ ਜੋ ਕਿ 19 ਅਕਤੂਬਰ ਤੋਂ 22 ਅਕਤੂਬਰ ਤੱਕ ਹੋਈ ਵਿੱਚ, ਦੇਸ਼ ਭਰ ਵਿੱਚੋਂ ਪੰਜਾਬ ਦੂਜੇ ਸਥਾਨ ਤੇ ਰਿਹਾ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਕੁੱਲ 66 ਬੱਚਿਆਂ ਨੇ ਭਾਗ ਲਿਆ ਸੀ ਜਿਨ੍ਹਾਂ ਵਿਚੋਂ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ 46 ਬੱਚੇ ਸ਼ਾਮਿਲ ਸੀ ਜਿਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੋਲਤ ਪੰਜਾਬ ਨੇ ਦੇਸ਼ ਭਰ ਵਿਚੋਂ ਦੂਸਰਾ ਸਥਾਨ ਹਾਸਿਲ ਕੀਤਾ।
ਸ਼੍ਰੀ ਵਿਕਾਸ ਕੰਬੋਜ ਨੇ ਦੱਸਿਆ ਕਿ ਜੇਤੂ ਬੱਚਿਆਂ ਵਿੱਚੋਂ ਕਾਜਲ, ਦਿਲਨਾਜ਼ਪ੍ਰੀਤ ਕੌਰ, ਸੇਜ਼ਲ, ਅਵਨੀਤ, ਜੰਨਤ ਤੇ ਜਸਕੀਰਤ ਲੜਕੀਆਂ ਨੇ ਵੱਖ-ਵੱਖ ਭਾਰ ਵਰਗ ਵਿੱਚ ਸੋਨ ਤਮਗਾ ਹਾਸਲ ਕੀਤਾ। ਇਸੇ ਤਰ੍ਹਾਂ ਲੜਕਿਆਂ ਵਿਚ ਮਨਨ ਕੰਬੋਜ਼, ਰੁਸਤਮਪ੍ਰੀਤ ਸਿੰਘ, ਸੁਖਬੀਰ ਸਿੰਘ, ਨਵਦੀਪ ਸਿੰਘ, ਅਰਸ਼ਦੀਪ ਸਿੰਘ, ਆਕਾਸ਼ਦੀਪ ਸਿੰਘ, ਅਕਸ਼ ਕੁਮਾਰ ਤੇ ਸਾਹਿਬ ਸਿੰਘ ਨੇ ਸੋਨ ਤਮਗੇ ਜਿੱਤੇ। ਚਾਂਦੀ ਦੇ ਤਮਗੇ ਜਿੱਤਣ ਵਾਲਿਆਂ ਵਿੱਚ ਭਗਤਵੀਰ ਸਿੰਘ, ਅਰਮਾਨ ਸਿੰਘ, ਸਮਰ ਸਿੰਘ, ਇਸ਼ਰੀਤ ਸਿੰਘ, ਗੁਰਕੀਰਤ ਸਿੰਘ, ਨਵਦੀਪ ਸਿੰਘ ਤੇ ਸਾਹਿਬ ਸਿੰਘ ਸ਼ਾਮਿਲ ਸਨ। ਇਸੇ ਤਰ੍ਹਾਂ ਕਰਨ, ਅੰਸ਼ਵੀਰ, ਗੁਰਮਨ ਸਿੰਘ, ਅਗਮ, ਦਕਸ਼, ਐਸ਼ਮੀਨ, ਜਤਿਨ, ਸਾਹਿਬਜੀਤ ਸਿੰਘ, ਜਸਕਰਨ ਸਿੰਘ, ਕਰਨਪ੍ਰਤਾਪ, ਰਾਹੁਲ, ਗੁਰਜੰਟ ਸਿੰਘ, ਗੁਰਮੀਤ ਸਿੰਘ, ਰੋਹਨਪ੍ਰੀਤ ਸਿੰਘ, ਰਾਜਬੀਰ ਸਿੰਘ ਤੇ ਪ੍ਰਤੀਕ ਸਿੰਘ ਨੇ ਕਾਂਸੀ ਦਾ ਤਮਗਾ ਹਾਸਿਲ ਕੀਤਾ। ਫ਼ਿਰੋਜ਼ਪੁਰ ਵਿਖੇ ਪਹੁੰਚਣ ਤੇ ਹੈਪਕਿਡੋ ਐਸੋਸਿਏਸ਼ਨ ਆਫ਼ ਪੰਜਾਬ ਦੇ ਸਾਰੇ ਨੂੰਮਾਂਇਦਿਆਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਇਨ੍ਹਾਂ ਜੇਤੂ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਮੂੰਹ ਮਿੱਠਾ ਕਰਾ ਕੇ ਵਧਾਈ ਦਿੱਤੀ ਗਈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024