ਕੁੱਟੂ(ਵਰਤ ) ਵਾਲਾ ਆਟਾ ਖਾਣ ਤੋਂ ਬਾਅਦ ਕਈ ਬਿਮਾਰ, ਸਿਹਤ ਵਿਭਾਗ ਨੇ ਲੈਬ ਦੀ ਰਿਪੋਰਟ ਆਉਣ ਤੱਕ ਨਾ ਖਾਣ ਦੀ ਦਿੱਤੀ ਸਲਾਹ
- 194 Views
- kakkar.news
- April 11, 2024
- Health Punjab
ਕੁੱਟੂ(ਵਰਤ ) ਵਾਲਾ ਆਟਾ ਖਾਣ ਤੋਂ ਬਾਅਦ ਕਈ ਬਿਮਾਰ, ਸਿਹਤ ਵਿਭਾਗ ਨੇ ਲੈਬ ਦੀ ਰਿਪੋਰਟ ਆਉਣ ਤੱਕ ਨਾ ਖਾਣ ਦੀ ਦਿੱਤੀ ਸਲਾਹ
ਫਿਰੋਜ਼ਪੁਰ 11 ਅਪ੍ਰੈਲ 2024 (ਅਨੁਜ ਕੱਕੜ ਟੀਨੂੰ)
ਨਵਰਾਤਰਿਆਂ ਦੇ ਪਹਿਲੇ ਦਿਨ ਕੱਟੂ ਆਟਾ ਦਾ ਸੇਵਨ ਕਰਨ ‘ਤੇ ਲੋਕਾਂ ਦੇ ਬਿਮਾਰ ਹੋਣ ਦਾ ਪਤਾ ਲੱਗਣ ‘ਤੇ ਸਿਹਤ ਵਿਭਾਗ ਨੇ ਲੈਬ ਦੀ ਰਿਪੋਰਟ ਆਉਣ ਤੱਕ ਕੱਟੂ ਦਾ ਆਟਾ ਨਾ ਖਰੀਦਣ ਅਤੇ ਨਾ ਖਾਣ ਦੀ ਸਲਾਹ ਜਾਰੀ ਕੀਤੀ | .ਕੁੱਟੂ ਦੇ ਆਟੇ ਵਿੱਚ ਪ੍ਰੋਟੀਨ, ਫਾਈਬਰ, ਮੈਗਨੀਸ਼ੀਅਮ, ਵਿਟਾਮਿਨ ਬੀ, ਆਇਰਨ, ਫੋਲੇਟ, ਕੈਲਸ਼ੀਅਮ, ਜ਼ਿੰਕ, ਮੈਗਨੀਸ਼ੀਅਮ, ਤਾਂਬਾ ਅਤੇ ਫਾਸਫੋਰਸ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਵਰਤ ਦੇ ਦਿਨਾਂ ਵਿਚ ਇਸ ਨੂੰ ਖਾਣ ਨਾਲ ਤੁਹਾਨੂੰ ਭੁੱਖ ਨਹੀਂ ਲੱਗਦੀ ਅਤੇ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ। ਕੁੱਟੂ ਦਾ ਆਟਾ ਆਮ ਆਟੇ ਤੋਂ ਵੱਖਰਾ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਵਰਤ ਖਤਮ ਹੋਣ ਤੋਂ ਬਾਅਦ ਕੁੱਟੂ ਆਟਾ ਨਹੀਂ ਸੰਭਾਲਣਾ ਚਾਹੀਦਾ ਅਤੇ ਹਮੇਸ਼ਾ ਤਾਜ਼ਾ ਕੁੱਟੂ ਆਟਾ ਵਰਤੋ।
ਬੁੱਧਵਾਰ ਦੀ ਸ਼ਾਮ ਨੂੰ ਫਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਨਰਾਤਿਆਂ ਦੌਰਾਨ ਕੱਟੂ ਕਾ ਆਟਾ, ਤੋਂ ਬਣਿਆ ਖਾਣਾ ਖਾਣ ਨਾਲ ਕਈ ਲੋਕ ਬਿਮਾਰ ਹੋ ਗਏ। ਪੀੜਤਾਂ ਨੇ ਸਾਹ ਦਾ ਉਖਰਨਾ, ਚੱਕਰ ਆਉਣੇ, ਉਲਟੀਆਂ ਅਤੇ ਬੇਚੈਨੀ ਦੀ ਰਿਪੋਰਟ ਕੀਤੀ। ਪੀੜਤਾਂ ਨੇ ਫਿਰੋਜ਼ਪੁਰ ਸ਼ਹਿਰ, ਛਾਉਣੀ ਅਤੇ ਬਸਤੀ ਟੈਂਕਾਂ ਵਾਲੀ ਪਿਆਰੇ ਆਣਾ , ਗਵਾਲ ਟੋਲੀ ਕੈਨਾਲ ਕਲੋਨੀ ਵਿੱਚ 100 ਦੇ ਕਰੀਬ ਦੱਸਿਆ ਹੈ ਅਤੇ ਨਾਲ ਲੱਗਦੇ ਸਟੇਸ਼ਨਾਂ ਵਿੱਚ ਵੀ ਕੁੱਟੂ ਆਟਾ ਖਾਣ ਨਾਲ ਬਹੁਤ ਲੋਕ ਪ੍ਰਭਾਵਿਤ ਹੋਏ ਹਨ।
ਸਿਵਲ ਹਸਪਤਾਲ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ: ਗੁਰਮੇਜ ਗੋਰਾਇਆ ਨੇ ਦੱਸਿਆ ਕਿ ਕੱਟੂ ਆਟਾ ਖਾਣ ਤੋਂ ਬਾਅਦ ਹੁਣ ਤੱਕ ਸਿਵਲ ਹਸਪਤਾਲ ‘ਚ 37 ਮਰੀਜ਼ ਇਲਾਜ ਲਈ ਆਏ ਹਨ | ਸਾਵਧਾਨੀ ਦੇ ਤੌਰ ‘ਤੇ ਅਸੀਂ ਸੈਂਪਲਿੰਗ ਲਈ ਟੀਮਾਂ ਦਾ ਗਠਨ ਵੀ ਕੀਤਾ ਹੈ ਅਤੇ ਲੋਕਾਂ ਨੂੰ ਨਮੂਨੇ ਦੀ ਰਿਪੋਰਟ ਆਉਣ ਤੱਕ ਕੱਟੂ ਆਟੇ ਦਾ ਸੇਵਨ ਨਾ ਕਰਨ ਦੀ ਸਲਾਹ ਵੀ ਜਾਰੀ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਕੋਈ ਵੀ ਲੱਛਣ ਨਜ਼ਰ ਆਉਣ ‘ਤੇ ਤੁਰੰਤ ਹਸਪਤਾਲ ਵਿੱਚ ਰਿਪੋਰਟ ਕਰਨ ਤਾਂ ਜੋ ਸਹੀ ਇਲਾਜ ਕਰਵਾਇਆ ਜਾ ਸਕੇ।


