Trending Now
#बीडीयू बैठक में हुई चर्चा : मिनी रेक सुविधा से कंटेनर लोडिंग को मिलेगा बढ़ावा।
#रेलवे फाटक एवं रेल पटरी पार करते समय सतर्क रहें और रेलवे नियमों का पालन करें।
#जुलाई माह में टिकट चेकिंग अभियान के दौरान 34,410 यात्री बिना टिकट अथवा अनियमित यात्रा करते हुए पाए गए।
#ਫਿਰੋਜ਼ਪੁਰ ਵਿੱਚ ਕਥਿਤ ਨੂਡਲਜ਼ ਫੈਕਟਰੀ ‘ਤੇ ਸਿਹਤ ਵਿਭਾਗ ਦਾ ਛਾਪਾ, ਗੰਦਗੀ ਦੇ ਢੇਰ ਵਿਚਕਾਰ ਬਣ ਰਿਹਾ ਸੀ ਖਾਣ-ਪੀਣ ਦਾ ਸਮਾਨ
#ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਿਲਚੇ ਵਿਖੇ ਪੁਲਿਸ-ਬੀਐਸਐਫ ਦਾ ਕਾਸੋ ਆਪਰੇਸ਼ਨ
#ਫਿਰੋਜ਼ਪੁਰ ‘ਚ ਹੀਰਾ ਸਿੰਘ ਤੂਤ ਦੀ 21ਵੀਂ ਪੁਸਤਕ ‘ਤੂਤ ਦੀ ਪੈੜ’ ਲੋਕ ਅਰਪਣ
#बेवजह चेन पुलिंग पर आरपीएफ का शिकंजा, फिरोजपुर मंडल में 150 मामलों पर कार्रवाई।
#ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵੱਲੋਂ ‘ਇੰਡਕਸ਼ਨ ਪ੍ਰੋਗਰਾਮ-2026’ ਦੌਰਾਨ “ਰੁੱਖ ਲਗਾਉਣ ਦੀ ਮੁਹਿੰਮ” ਦਾ ਆਯੋਜਨ
#2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਤੇਜ਼ ਕੀਤੀਆਂ ਸਰਗਰਮੀਆਂ,
#ਪੀ. ਏ. ਯੂ.-ਕੇ.ਵੀ.ਕੇ. ਫ਼ਿਰੋਜ਼ਪੁਰ ਵਿਖੇ ਸਾਬਣ ਅਤੇ ਸਫ਼ਾਈ ਪਦਾਰਥ ਬਣਾਉਣ ਸਬੰਧੀ ਕਿੱਤਾ ਮੁੱਖੀ ਸਿਖਲਾਈ ਕੈਂਪ ਆਯੋਜਿਤ
ਐੱਮ ਐੱਲ ਏ ਵੱਲੋਂ ਅਧਿਆਪਕਾਂ ਦੀ ਕੀਤੀ ਸ਼ਿਕਾਇਤ ਦੀ ਡੀ.ਟੀ.ਐੱਫ ਨੇ ਕੀਤੀ ਨਿਖੇਧੀ , ਅਧਿਆਪਕਾਂ ਦਾ ਕੰਮ ਪੜ੍ਹਾਉਣਾ ਹੈ ਨਾ ਕਿ ਕਿਸੇ ਦੀ ਆਓ ਭਗਤ ਕਰਨਾ,
- kakkar.news
- October 23, 2024
- Education Politics Punjab
ਐੱਮ ਐੱਲ ਏ ਵੱਲੋਂ ਅਧਿਆਪਕਾਂ ਦੀ ਕੀਤੀ ਸ਼ਿਕਾਇਤ ਦੀ ਡੀ.ਟੀ.ਐੱਫ ਨੇ ਕੀਤੀ ਨਿਖੇਧੀ ,
ਅਧਿਆਪਕਾਂ ਦਾ ਕੰਮ ਪੜ੍ਹਾਉਣਾ ਹੈ ਨਾ ਕਿ ਕਿਸੇ ਦੀ ਆਓ ਭਗਤ ਕਰਨਾ,
ਸਕੂਲਾਂ ਵਿੱਚ ਰਾਜਨੀਤਕ ਦਖ਼ਲ ਅੰਦਾਜ਼ੀ ਬੰਦ ਕੀਤੀ ਜਾਵੇ : ਡੀ ਟੀ ਐੱਫ
ਫ਼ਿਰੋਜ਼ਪੁਰ 23 ਅਕਤੂਬਰ 2024 (ਅਨੁਜ ਕੱਕੜ ਟੀਨੂੰ )
ਜੈਤੋ ਹਲਕੇ ਦੇ ਐੱਮ ਐੱਲ ਏ ਅਮੋਲਕ ਸਿੰਘ ਵੱਲੋਂ ਪਿਛਲੇ ਮਹੀਨੇ ਸਰਕਾਰੀ ਪ੍ਰਾਇਮਰੀ ਸਕੂਲ ਗੋਂਦਾਰਾ ਵਿਖੇ ਚੈਕਿੰਗ ਦੌਰਾਨ ਅਧਿਆਪਕਾਂ ਦੇ ਜਮਾਤਾਂ ਵਿੱਚੋਂ ਬਾਹਰ ਨਾ ਆਉਣ ਅਤੇ ਐੱਮ ਐੱਲ ਏ ਦਾ ਸਵਾਗਤ ਨਾ ਕਰਨ ਨੂੰ ਇੱਕ ਗੰਭੀਰ ਦੋਸ਼ ਬਣਾ ਕੇ ਵਿਧਾਨ ਸਭਾ ਸਪੀਕਰ ਪੰਜਾਬ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਹਨਾਂ ਉੱਪਰ ਕਾਰਵਾਈ ਕਰਾਉਣ ਨੂੰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਸੂਬਾ ਜਨਰਲ ਸਕੱਤਰ ਮਹਿੰਦਰ ਕੋੜਿਆਂਵਾਲੀ ਪ੍ਰੈੱਸ ਸਕੱਤਰ ਪਵਨ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਮਲਕੀਤ ਸਿੰਘ ਹਰਾਜ ਨੇ ਕਿਹਾ ਕਿ ਅਧਿਆਪਕ ਦਾ ਕੰਮ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਹੁੰਦਾ ਹੈ ਨਾ ਕਿ ਕਿਸੇ ਐੱਮ ਐੱਲ ਏ ਜਾਂ ਕਿਸੇ ਹੋਰ ਦੀ ਆਓ ਭਗਤ ਕਰਨਾ। ਵਿਧਾਇਕ ਵੱਲੋਂ ਸਕੂਲਾਂ ਵਿੱਚ ਇਸ ਤਰ੍ਹਾਂ ਬਿਨਾਂ ਜਾਣਕਾਰੀ ਦਿੱਤਿਆਂ ਜਾਣਾ ਅਤੇ ਫਿਰ ਅਧਿਆਪਕਾਂ ਦੀ ਸ਼ਿਕਾਇਤ ਕਰਨਾ ਸਿਰਫ ਗੈਰ ਜਿੰਮੇਵਾਰਾਨਾ ਵਿਵਹਾਰ ਦੀ ਉਦਾਹਰਣ ਹੀ ਹੈ। ਆਗੂਆਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਹਿਲਾਂ ਵਾਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਵੀ ਇਸ ਤਰ੍ਹਾਂ ਦੀ ਘਟੀਆ ਹਰਕਤਾਂ ਕਰਦੀਆਂ ਰਹੀਆਂ ਹਨ, ਹੁਣ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਐੱਮ ਐੱਲ ਏ ਵੀ ਉਹਨਾਂ ਲੀਹਾਂ ‘ਤੇ ਤੁਰੇ ਹੋਏ ਹਨ। ਆਗੂਆਂ ਨੇ ਦੱਸਿਆ ਕਿ ਇਹ ਉਹੀ ਵਿਧਾਇਕ ਹੈ ਜਿਸਨੇ ਪਿਛਲੇ ਦਿਨੀਂ ਸਟੇਜ ਤੋਂ ਬਿਆਨ ਦਿੱਤਾ ਸੀ ਕਿ ‘ਅਸੀਂ ਤੈਅ ਕਰਾਂਗੇ ਕਿ ਪਿੰਡਾਂ ਵਿੱਚ ਕੌਣ ਸਰਪੰਚ ਬਣੇਗਾ ਅਤੇ ਕਿਸ ਤਰ੍ਹਾਂ ਦੀ ਪੰਚਾਇਤ ਚੁਣੀ ਜਾਏਗੀ।’ ਆਪਣੇ ਵਿਧਾਇਕ ਦੇ ਇਸ ਬਿਆਨ ਬਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੁੱਪੀ ਧਾਰ ਲਈ। ਡੀ ਟੀ ਐੱਫ ਦੇ ਆਗੂਆਂ ਨੇ ਕਿਹਾ ਕਿ ਲੋਕਤੰਤਰ ਦੀ ਮਰਿਆਦਾ ਘਾਣ ਕਰਨ ਵਾਲੇ ਇਹੋ ਜਿਹੇ ਵਿਧਾਇਕਾਂ ‘ਤੇ ਲਾਹਣਤ ਹੀ ਪਾਈ ਜਾ ਸਕਦੀ। ਇਸ ਤੋਂ ਵੀ ਉੱਪਰ ਪੰਜਾਬ ਵਿਧਾਨ ਸਭਾ ਦਾ ਸਪੀਕਰ ਇਹੋ ਜਿਹੇ ਛੋਟੇ ਮਸਲਿਆਂ ਤੇ ਨੋਟਿਸ ਲੈਂਦਾ ਹੈ ਜਦਕਿ ਪੰਜਾਬ ਦੀਆਂ ਅਨੇਕਾਂ ਸਮੱਸਿਆਵਾਂ ਜਿੰਨ੍ਹਾਂ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਰਹੀਆਂ ਹਨ, ਉਨ੍ਹਾਂ ਬਾਰੇ ਕੱਖ ਵੀ ਬੋਲਦੇ ਨਹੀਂ। ਇਸ ਮੌਕੇ ਜਨਰਲ ਸਕੱਤਰ ਅਮਿਤ ਕੁਮਾਰ, ਸਰਬਜੀਤ ਸਿੰਘ, ਗੁਰਵਿੰਦਰ ਸਿੰਘ ਖੋਸਾ, ਸਵਰਨ ਸਿੰਘ ਜੋਸਨ, ਇੰਦਰ ਸਿੰਘ, ਅਰਸ਼ਦੀਪ ਸਿੰਘ, ਅਰਵਿੰਦਰ ਕੁਮਾਰ, ਨਰਿੰਦਰ ਸਿੰਘ ਜੰਮੂ, ਭਗਵਾਨ ਸਿੰਘ, ਕਰਤਾਰ ਸਿੰਘ, ਸੰਜੀਵ ਕੁਮਾਰ, ਕਿਰਪਾਲ ਸਿੰਘ, ਹੀਰਾ ਸਿੰਘ, ਸੁਖਜਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ
Categories

Recent Posts