ਫੋਜੀ ਦੀ ਘਰਵਾਲੀ ਤੋਂ ਸੋਨਾ ਚੋਰੀ ਕਰਨ ਵਾਲੀਆਂ ਔਰਤਾਂ ਖਿਲਾਫ ਪੁਲਿਸ ਦੀ ਢਿੱਲੀ ਕਾਰਵਾਈ, ਪਰਿਵਾਰ ਨੇ ਲਗਾਏ ਆਰੋਪ
- kakkar.news
- December 25, 2024
- Crime Punjab
ਫੋਜੀ ਦੀ ਘਰਵਾਲੀ ਤੋਂ ਸੋਨਾ ਚੋਰੀ ਕਰਨ ਵਾਲੀਆਂ ਔਰਤਾਂ ਖਿਲਾਫ ਪੁਲਿਸ ਦੀ ਢਿੱਲੀ ਕਾਰਵਾਈ, ਪਰਿਵਾਰ ਨੇ ਲਗਾਏ ਆਰੋਪ
ਫਿਰੋਜ਼ਪੁਰ, 25 ਦਸੰਬਰ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਅੰਦਰ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਬੇਸ਼ੱਕ ਫਿਰੋਜ਼ਪੁਰ ਪੁਲਿਸ ਸੁਰੱਖਿਆ ਦੇ ਦਾਅਵੇ ਕਰ ਰਹੀ ਹੈ। ਪਰ ਦਿਨ ਬ ਦਿਨ ਇਹ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਹੁਣ ਤਾਂ ਫਿਰੋਜ਼ਪੁਰ ਪੁਲਿਸ ਤੇ ਸੱਪ ਲੰਘੇ ਤੋਂ ਲੀਹ ਕੁੱਟਣ ਵਾਲੀ ਕਹਾਵਤ ਸਿੱਧ ਰਹੀ ਹੈ। ਫਿਰੋਜ਼ਪੁਰ ਪੁਲਿਸ ਦੇ ਨਾਲ ਅੱਜ ਇੱਕ ਹੋਰ ਮਾਮਲਾ ਜੁੜਿਆ ਹੈ ਜਿਸ ਨੇ ਉਨ੍ਹਾਂ ਦੀ ਕਾਰਵਾਈ ਤੇ ਸਵਾਲ ਖੜੇ ਕਰ ਦਿੱਤੇ ਹਨ। ਮਾਮਲਾ ਛੁੱਟੀ ਆਏ ਫੋਜੀ ਪਰਮਜੀਤ ਸਿੰਘ ਦੀ ਘਰ ਵਾਲੀ(ਪ੍ਰਭਜੋਤ ਕੌਰ ) ਨਾਲ ਜੁੜਿਆ ਹੋਇਆ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਪੀੜਤ ਪਰਿਵਾਰ ਨੇ ਪੁਲਿਸ ਤੇ ਵੱਡੇ ਆਰੋਪ ਲਗਾਉਂਦਿਆਂ ਦੱਸਿਆ ਕਿ ਉਹ ਫਿਰੋਜ਼ਪੁਰ ਤੋਂ ਫਾਜਿਲਕਾ ਜਾਣ ਲਈ ਜਦ ਬੱਸ ਚੱੜਨ ਲੱਗੇ ਤਾਂ ਦੋ ਔਰਤਾਂ ਨੇ ਫੋਜੀ ਪਰਮਜੀਤ ਦੀ ਘਰਵਾਲੀ ਦੇ ਪਰਸ ਦੀ ਜੈੱਪ ਖੋਲ੍ਹ ਪਰਸ ਵਿਚੋਂ ਉਸਦਾ 6 ਤੋਲੇ ਸੋਨਾ ਚੋਰੀ ਕਰ ਲਿਆ ਜਦ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਥਾਣਾ ਸਿਟੀ ਦੀ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਨੇ ਸੋਨਾ ਚੋਰੀ ਕਰਨ ਵਾਲੀ ਔਰਤ ਨੂੰ ਕਾਬੂ ਕਰ ਲਿਆ ਅਤੇ ਉਸਨੂੰ ਹਵਾਲਾਤ ਵਿੱਚ ਬੰਦ ਵੀ ਕੀਤਾ ਗਿਆ ਅਤੇ ਉਸ ਔਰਤ ਨੇ ਮੰਨਿਆ ਵੀ ਕਿ ਉਨ੍ਹਾਂ ਨੇ ਸੋਨਾ ਚੋਰੀ ਕੀਤਾ ਹੈ। ਪਰ ਇੱਕ ਮਹੀਨਾ ਬੀਤਣ ਤੇ ਵੀ ਪੁਲਿਸ ਨੇ ਹਾਲੇ ਤੱਕ ਨਾਂ ਤਾਂ ਉਨ੍ਹਾਂ ਔਰਤਾਂ ਦੇ ਖਿਲਾਫ਼ ਕੋਈ ਕਾਰਵਾਈ ਕੀਤੀ ਅਤੇ ਨਾਂ ਹੀ ਉਨ੍ਹਾਂ ਦਾ ਸੋਨਾ ਵਾਪਿਸ ਕਰਾਇਆ ਪੀੜਤ ਪਰਿਵਾਰ ਨੇ ਆਰੋਪ ਲਗਾਏ ਕਿ ਪੁਲਿਸ ਨੇ ਔਰਤ ਨੂੰ ਕਾਬੂ ਵੀ ਕੀਤਾ ਸੀ ਅਤੇ ਹਵਾਲਾਤ ਵਿੱਚ ਵੀ ਰੱਖਿਆ ਸੀ। ਫਿਰ ਵੀ ਪੁਲਿਸ ਨੇ ਉਸ ਔਰਤ ਨੂੰ ਛੱਡ ਦਿੱਤਾ ਅਤੇ ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ ਕਰ ਦਿੱਤਾ ਜਦ ਕਿ ਉਨ੍ਹਾਂ ਕੋਲ ਹਵਾਲਾਤ ਚ੍ਹ ਬੰਦ ਔਰਤ ਦੀ ਵੀਡੀਓ ਮੌਜੂਦ ਹੈ। ਜਿਸ ਵਿੱਚ ਉਹ ਔਰਤ ਮੰਨ ਰਹੀ ਹੈ। ਕਿ ਸੋਨਾ ਉਸਨੇ ਚੋਰੀ ਕੀਤਾ ਹੈ। ਫਿਰ ਵੀ ਪੁਲਿਸ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ।
ਇਸ ਮਾਮਲੇ ‘ਤੇ ਐਸ.ਪੀ. ਡੀ ਰਣਧੀਰ ਕੁਮਾਰ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਕਿਹਾ ਕਿ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਰ ਪੁਲਿਸ ਦੇ ਇਸ ਤਰੀਕੇ ਤੇ ਸਵਾਲ ਖੜੇ ਹੋ ਰਹੇ ਹਨ ਕਿ ਹਵਾਲਾਤ ਚ੍ਹ ਬੰਦ ਔਰਤ ਮੰਨ ਰਹੀ ਹੈ। ਕਿ ਸੋਨਾ ਉਨ੍ਹਾਂ ਨੇ ਚੋਰੀ ਕੀਤਾ ਹੈ। ਫਿਰ ਵੀ ਐਸ ਪੀ ਸਾਬ ਆਰੋਪ ਦੱਸ ਰਹੇ ਹਨ। ਅਤੇ ਪਰਿਵਾਰ ਨੂੰ ਜਾਂਚ ਪੜਤਾਲ ਕਰਨ ਤੋਂ ਬਾਅਦ ਇਨਸਾਫ਼ ਦੇਣ ਦੀ ਗੱਲ ਕਹਿ ਜਾ ਰਹੀ ਹੈ।
ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਚੋਰੀ ਕਰਨ ਵਾਲੀਆਂ ਔਰਤਾਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦਾ ਚੋਰੀ ਕੀਤਾ ਹੋਇਆ ਸੋਨਾ ਵਾਪਿਸ ਕਰਾਇਆ ਜਾਵੇ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026