ਰਾਜ਼ੀਨਾਮੇ ਤੋਂ ਇਨਕਾਰ ਕਰਨ ‘ਤੇ ਬਜ਼ੁਰਗ ਮਹਿਲਾ ਦੇ ਘਰ ਵੱਲ ਫਾਇਰਿੰਗ, 8 ਤੋਂ 10 ਵਿਅਕਤੀਆਂ ਖ਼ਿਲਾਫ ਮੁਕੱਦਮਾ ਦਰਜ
- 81 Views
- kakkar.news
- September 17, 2025
- Crime Punjab
ਰਾਜ਼ੀਨਾਮੇ ਤੋਂ ਇਨਕਾਰ ਕਰਨ ‘ਤੇ ਬਜ਼ੁਰਗ ਮਹਿਲਾ ਦੇ ਘਰ ਵੱਲ ਫਾਇਰਿੰਗ, 8 ਤੋਂ 10 ਵਿਅਕਤੀਆਂ ਖ਼ਿਲਾਫ ਮੁਕੱਦਮਾ ਦਰਜ
ਫਿਰੋਜ਼ਪੁਰ, 17 ਸਤੰਬਰ 2025 (ਅਨੁਜ ਕੱਕੜ ਟੀਨੂੰ)
ਪਿੰਡ ਬੰਡਾਲਾ ਦੀ 70 ਸਾਲਾ ਬਜ਼ੁਰਗ ਮਹਿਲਾ ਹਰਭਜਨ ਕੌਰ ਪਤਨੀ ਬਲਕਾਰ ਸਿੰਘ ਵਲੋਂ ਥਾਣਾ ਆਰਿਫ਼ ਕੇ ਵਿਖੇ ਸ਼ਿਕਾਇਤ ਦਰਜ ਕਾਰਵਾਈ ਗਈ ਅਤੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਦੇ ਪੋਤਰੇ ਜੋਬਨਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਬੰਡਾਲਾ ਦੀ 8 ਤੋਂ 10 ਵਿਅਕਤੀਆਂ ਵਲੋਂ ਮੱਲਾਂਵਾਲਾ ਵਿਖੇ ਕੁੱਟਮਾਰ ਕੀਤੀ ਗਈ ਸੀ। ਇਸ ਸਬੰਧੀ ਥਾਣਾ ਮੱਲਾਂਵਾਲਾ ਵਿਖੇ ਪਹਿਲਾਂ ਹੀ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ।
ਹਰਭਜਨ ਕੌਰ ਦੇ ਬਿਆਨ ਅਨੁਸਾਰ, ਦੂਸਰੀ ਧਿਰ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਉੱਤੇ ਰਾਜ਼ੀਨਾਮੇ ਲਈ ਦਬਾਵ ਪਾ ਰਹੀ ਸੀ। ਪਰਿਵਾਰ ਵਲੋਂ ਰਾਜ਼ੀਨਾਮੇ ਤੋਂ ਇਨਕਾਰ ਕਰਨ ਉਪਰੰਤ, ਲਵਪ੍ਰੀਤ ਸਿੰਘ ਪੁੱਤਰ ਜੱਸਾ ਸਿੰਘ, ਗੁਰਜੰਟ ਸਿੰਘ ਪੁੱਤਰ ਗੁਰਬਕਸ਼ ਸਿੰਘ, ਜੱਸਾ ਸਿੰਘ ਪੁੱਤਰ ਗੁਰਾ ਸਿੰਘ ਵਾਸੀਆਂ ਬੰਡਾਲਾ ਅਤੇ ਹੋਰ 4-5 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵੱਲ ਗੋਲੀਬਾਰੀ ਕੀਤੀ।
ਪੁਲਿਸ ਨੇ ਬਜ਼ੁਰਗ ਮਹਿਲਾ ਦੇ ਬਿਆਨਾਂ ਦੇ ਆਧਾਰ ‘ਤੇ ਨਾਮਜ਼ਦ ਤਿੰਨ ਆਰੋਪੀਆਂ ਅਤੇ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ ਬੀਐਨਐੱਸ ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।



- October 15, 2025