ਜ਼ਿਲ੍ਹਾ ਲੈਵਲ ਸਾਇੰਸ ਪ੍ਰਦਰਸ਼ਨੀ ਵਿੱਚ ਸਰਕਾਰੀ ਸਕੂਲ ਸਤੀਏ ਵਾਲਾ ਦੀ ਜਸਮੀਨ ਕੌਰ ਦਾ ਸ਼ਾਨਦਾਰ ਪ੍ਰਦਰਸ਼ਨ
- 100 Views
- kakkar.news
- January 18, 2025
- Education Punjab
ਜ਼ਿਲ੍ਹਾ ਲੈਵਲ ਸਾਇੰਸ ਪ੍ਰਦਰਸ਼ਨੀ ਵਿੱਚ ਸਰਕਾਰੀ ਸਕੂਲ ਸਤੀਏ ਵਾਲਾ ਦੀ ਜਸਮੀਨ ਕੌਰ ਦਾ ਸ਼ਾਨਦਾਰ ਪ੍ਰਦਰਸ਼ਨ
ਫਿਰੋਜਪੁਰ 18 ਜਨਵਰੀ 2025 (ਅਨੁਜ ਕੱਕੜ ਟੀਨੂ)
ਜਿਲ੍ਹਾ ਲੈਵਲ ਸਾਇੰਸ ਪ੍ਰਦਰਸ਼ਨੀ ਮੁਕਾਬਲੇ ਸਸਸਸ ਬਜੀਦਪੁਰ ਸਕੂਲ ਵਿਖੇ ਮਿਤੀ: 17 ਜਨਵਰੀ, 2025 ਨੂੰ ਕਰਵਾਏ ਗਏ। ਇਹ ਮੁਕਾਬਲੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਦੇ ਅਧੀਨ ਸੈਸ਼ਨ 2024-25 ਲਈ ਜਮਾਤ 6ਵੀਂ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਵਿਚਕਾਰ ਹੋਏ।
ਮੁੱਖ ਮਹਿਮਾਨ ਸ੍ਰੀਮਤੀ ਮਨੀਲਾ ਅਰੋੜਾ, ਜਿਲ੍ਹਾ ਸਿੱਖਿਆ ਅਫਸਰ (ਸੈ;ਸਿ;), ਫਿਰੋਜ਼ਪੁਰ, ਅਤੇ ਸ੍ਰੀਮਤੀ ਰੁਪਿੰਦਰ ਕੌਰ, ਪ੍ਰਿੰਸੀਪਲ ਸਸਸਸ ਸੇਰਖਾਂ ਅਤੇ ਨੋਡਲ ਅਫਸਰ ਸਤੀਏ ਵਾਲਾ ਨੇ ਪ੍ਰਦਰਸ਼ਨੀ ਦੀ ਪ੍ਰਧਾਨਗੀ ਕੀਤੀ।
ਇਹਨਾ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਸਤੀਏ ਵਾਲਾ ਫਿਰੋਜ਼ਪੁਰ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਜਸਮੀਨ ਕੌਰ ਨੇ ਗਾਈਡ ਅਧਿਆਪਕ ਮੈਡਮ ਡਾ. ਪ੍ਰਭਜੋਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕੀਤਾ।
ਸਕੂਲ ਵਾਪਸ ਆਉਣ ‘ਤੇ ਮੁੱਖ ਅਧਿਆਪਕ ਸ੍ਰੀਮਤੀ ਪ੍ਰਵੀਨ ਬਾਲਾ ਵੱਲੋਂ ਜਸਮੀਨ ਕੌਰ ਨੂੰ ਸਨਮਾਨਿਤ ਕੀਤਾ ਗਿਆ। ਜਸਮੀਨ ਨੇ ਜਿੱਤਿਆ ਮੈਡਲ ਅਤੇ ਸਨਮਾਨ ਪੂਰੇ ਸਕੂਲ ਨਾਲ ਸਾਂਝਾ ਕੀਤਾ। ਇਸ ਮੌਕੇ ਤੇ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ ਗਿਆ।
ਸਮਾਗਮ ਵਿੱਚ ਸਾਰੇ ਸਕੂਲ ਸਟਾਫ ਦੀ ਮੌਜੂਦਗੀ ਰਹੀ ।



- October 15, 2025