ਸਕੂਲੀ ਬੱਚਿਆਂ ਨੂੰ ਆਵਾਜਾਈ ਨਿਯਮਾਂ ਬਾਰੇ ਕੀਤਾ ਜਾਗਰੂਕ
- 78 Views
- kakkar.news
- January 23, 2025
- Punjab
ਸਕੂਲੀ ਬੱਚਿਆਂ ਨੂੰ ਆਵਾਜਾਈ ਨਿਯਮਾਂ ਬਾਰੇ ਕੀਤਾ ਜਾਗਰੂਕ
ਫ਼ਿਰੋਜ਼ਪੁਰ, 23 ਜਨਵਰੀ 2025 (ਅਨੁਜ ਕੱਕੜ ਟੀਨੂੰ)
ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੇ ਹੁਕਮਾਂ ਤਹਿਤ ਰੋਡ ਸੇਫਟੀ ਮਹੀਨਾ ਜਨਵਰੀ 2025 ਦੌਰਾਨ ਵਧੀਕ ਡਿਪਟੀ ਕਮਿਸ਼ਨਰ-ਕਮ-ਆਰੀ.ਟੀ.ਏ. ਨਿਧੀ ਕੁਮੁਦ ਬੰਬਾਹ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਰ.ਟੀ.ਓ. ਫ਼ਿਰੋਜ਼ਪੁਰ ਰਾਕੇਸ਼ ਕੁਮਾਰ ਬਾਂਸਲ ਦੀ ਟੀਮ ਵੱਲੋਂ ਜ਼ਿਲਾ ਬਾਲ ਸਰੱਖਿਆ ਯੂਨਿਟ, ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਵਿਖੇ ਸਕੂਲੀ ਬੱਚਿਆਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਰੋਡ ਸੇਫਟੀ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਦੌਰਾਨ ਟਰਾਂਸਪੋਰਟ ਵਿਭਾਗ ਤੋਂ ਨਵਦੀਪ ਸਿੰਘ, ਟ੍ਰੈਫਿਕ ਇੰਚਾਰਜ ਫਿਰੋਜ਼ਪੁਰ ਲਖਵੀਰ ਸਿੰਘ ਅਤੇ ਬਾਲ ਸੁਰਖਿਆ ਵਿਭਾਗ ਤੋਂ ਸਤਨਾਮ ਸਿੰਘ ਵੱਲੋਂ ਸਕੂਲੀ ਬੱਚਿਆਂ ਨੂੰ ਰੋਡ ਸੇਫਟੀ ਨਿਯਮਾਂ, ਸੇਫ ਸਕੂਲ ਵਾਹਨ, ਫਰਿਸ਼ਤੇ ਸਕੀਮ ਪ੍ਰਤੀ ਜਾਗਰੂਕ ਕੀਤਾ ਗਿਆ। ਬੱਚਿਆਂ ਨੂੰ ਹਮੇਸ਼ਾ ਹੈਲਮੈਟ ਪਹਿਨ ਕੇ ਦੁਪਹੀਆ ਵਾਹਨ ਡਰਾਈਵ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਮਾਤਾ-ਪਿਤਾ ਵੀ ਡਰਾਈਵਿੰਗ ਕਰਦੇ ਸਮੇਂ ਨਿਯਮਾਂ ਦੀ ਉਲੰਘਣਾ ਕਰਦੇ ਹਨ ਜਾਂ ਸੀਟ ਬੈਲਟ/ਹੈਲਮੈਟ ਦਾ ਉਪਯੋਗ ਨਹੀਂ ਕਰਦੇ ਤਾਂ ਉਹ ਆਪਣੇ ਮਾਪਿਆਂ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਸੜਕ ਤੇ ਚਲਦੇ ਸਮੇਂ ਹਮੇਸ਼ਾ ਰੋਡ ਸੇਫਟੀ ਸਾਈਨਾਂ ਦੀ ਪਾਲਣਾ ਕੀਤੀ ਜਾਵੇ ਅਤੇ ਉਵਰ ਸਪੀਡਿੰਗ ਤੋਂ ਬੱਚਿਆ ਜਾਵੇ। ਬੱਚਿਆਂ ਨੂੰ ਇਹ ਵੀ ਪ੍ਰੇਰਿਤ ਕੀਤਾ ਗਿਆ ਕਿ ਆਪਣੇ ਮਾਤਾ- ਪਿਤਾ ਨੂੰ ਡਰਿੰਕ ਕਰਕੇ ਡਰਾਈਵ ਕਰਨ ਤੋ ਰੋਕਿਆ ਜਾਵੇ।
ਇਸ ਮੌਕੇ ਟਰਾਂਸਪੋਰਟ ਵਿਭਾਗ ਤੋਂ ਰਾਜਪਾਲ ਸਿੰਘ, ਹੇਮੰਤ ਕੁਮਾਰ, ਸਨੇਹਦੀਪ ਸਿੰਘ ਅਤੇ ਟ੍ਰੈਫਿਕ ਪੁਲਿਸ ਤੋਂ ਸ਼੍ਰੀ ਗੁਰਮੇਜ ਸਿੰਘ ਏ.ਐਸ.ਆਈ. ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ਼ ਵੀ ਮੋਜੂਦ ਸੀ।


