Trending Now
#ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
# फिरोजपुर रेलवे मंडल में आज “स्वच्छता में सहभाग: स्वच्छ भारत, विकसित भारत” अभियान का शुभारम्भ किया गया
#ਮੋਬਾਈਲ ’ਚ ਵੜਿਆ RAT, ਬੈਂਕ ਖਾਤੇ ’ਤੇ ਮਾਰਿਆ ਹੱਥ! 5.75 ਲੱਖ ਦੀ ਠੱਗੀ
#ਅਧਿਆਪਕਾਂ ਦੀਆਂ ਮੰਗਾਂ ਮਸਲੇ ਨਾ ਹੱਲ ਹੋਣ ਤੇ ਕੀਤਾ ਜਾਵੇਗਾ ਗੈਰ-ਵਿਦਿਅਕ ਕੰਮਾਂ ਦਾ ਬਾਈਕਾਟ
#ਰਾਜ ਪੁਰਸਕਾਰ ਪ੍ਰਾਪਤ ਕਰਨ ’ਤੇ ਸੈਂਟਰ ਹੈਡ ਟੀਚਰ ਪੂਜਾ ਅਰੋੜਾ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ
#ਇਤਿਹਾਸਕ ਵਿਰਾਸਤ ਨੂੰ ਸੰਭਾਲਦਿਆਂ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਕੀਤਾ ਸਾਰਥਕ ਉਪਰਾਲਾ : ਕੈਬਨਿਟ ਮੰਤਰੀ ਸੌਂਦ
#ਡਾ. ਅੰਬੇਡਕਰ ਦੀ ਪ੍ਰਤਿਮਾ ਨਾਲ ਛੇੜਛਾੜ ਦੇ ਵਿਰੋਧ ਵਿੱਚ ਫਿਰੋਜ਼ਪੁਰ ਵਿੱਚ ਪ੍ਰਦਰਸ਼ਨ, ਦੋ ਘੰਟੇ ਸੜਕ ਜਾਮ
#-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ
#ਫਿਰੋਜ਼ਪੁਰ ਜ਼ਿਲ੍ਹਾ ਕੋਰਟ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਸਾਲ ਵਿੱਚ ਪੰਜਵੀਂ ਵਾਰ ਮਿਲੀ ਧਮਕੀ
#ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪਾਂ ਦਾ ਆਯੋਜਨ
ਸ਼ਰੀਰ ਵਿੱਚ ਆਇਓਡੀਨ ਘਾਟ ਦੇ ਨੁਕਸਾਨਾਂ ਸਬੰਧੀ ਨਵੇਂ ਚੁਣੇ ਸਰਪੰਚਾ ਪੰਚਾ ਨੂੰ ਕੀਤਾ ਜਾਗਰੂਕ
- kakkar.news
- January 22, 2025
- Health Punjab
ਸ਼ਰੀਰ ਵਿੱਚ ਆਇਓਡੀਨ ਘਾਟ ਦੇ ਨੁਕਸਾਨਾਂ ਸਬੰਧੀ ਨਵੇਂ ਚੁਣੇ ਸਰਪੰਚਾ ਪੰਚਾ ਨੂੰ ਕੀਤਾ ਜਾਗਰੂਕ
ਫਿਰੋਜ਼ਪੁਰ, 22 ਜਨਵਰੀ 2025 (ਅਨੁਜ ਕੱਕੜ ਟੀਨੂੰ)
ਆਮ ਲੋਕਾਂ ਅਤੇ ਗਰਭਵਤੀ ਔਰਤਾਂ ਦੇ ਖਾਣੇ ਵਿੱਚ ਆਇਓਡੀਨ ਦੀ ਘਾਟ ਕਾਰਨ ਮਨੁੱਖੀ ਸਿਹਤ ਤੇ ਪੈ ਰਹੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਸਿਵਲ ਸਰਜਨ ਫਿਰੋਜ਼ਪੁਰ ਡਾ ਰਾਜਵਿੰਦਰ ਕੌਰ ਦੇ ਨਿਰਦੇਸ਼ਾਂ ਹੇਠ ਅੱਜ ਬਲਾਕ ਡਿਵੈਲਪਮੈਂਟ ਪੰਚਾਇਤ ਦਫ਼ਤਰ ਮਮਦੋਟ ਵਿਖੇ ਨਵੇਂ ਚੁਣੇ ਸਰਪੰਚਾ ਪੰਚਾ ਨੂੰ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਜਣੇਪੇ ਦੌਰਾਨ ਜੱਚਾ ਬੱਚਾ ਦੀ ਮੌਤ ਦਰ ਘਟਾਉਣ ਸੰਬਧੀ ਪੰਚਾਇਤਾ ਦੇ ਸਹਿਯੋਗ ਦੀ ਮੰਗ ਕਰਦਿਆਂ ਜਣੇਪਾ ਸਰਕਾਰੀ ਸੰਸਥਾਵਾਂ ਵਿੱਚ ਕਰਵਾਉਣ ਦੇ ਫ਼ਾਇਦਿਆਂ ਬਾਰੇ ਵੀ ਦੱਸਿਆ ਗਿਆ।
ਇਸ ਮੌਕੇ ਜ਼ਾਣਕਾਰੀ ਸਾਂਝੀ ਕਰਦਿਆਂ ਜਿਲ੍ਹਾ ਮਾਸ ਮੀਡੀਆ ਅਫਸਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਦੇਸ਼ ਵਿੱਚ ਆਇਓਡੀਨ ਯੁਕਤ ਨਮਕ ਨਾ ਖਾਣ ਨਾਲ ਹਰ ਸਾਲ ਦੇਸ਼ ਵਿੱਚ 71 ਮਿਲੀਅਨ ਲੌਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।ਉਹਨਾਂ ਕਿਹਾ ਕੀ ਆਇਉਡੀਨ ਤੱਤ ਰਸਾਇਣ ਸਰੀਰ ਦੇ ਵਧਣ ਫੁੱਲਣ ‘ਚ ਬਹੁਤ ਮਹੱਤਵਪੂਰਨ ਹੈ। ਰੋਜ਼ਾਨਾ ਖੁਰਾਕ ਵਿਚ ਇਸਦੀ ਸਹੀ ਮਾਤਰਾ ਨਾ ਲਈ ਜਾਵੇ ਤਾਂ ਥਾਇਰਾਇਡ ਗਲੈਂਡ (ਗਲੇ ਦੀ ਗ੍ਰੰਥੀ) ਆਕਾਰ ਵਿੱਚ ਵੱਧ ਜਾਂਦੀ ਹੈ,ਜਿਸ ਨੂੰ ਗਿਲੜ ਕਹਿੰਦੇ ਹਨ। ਆਇਓਡੀਨ ਦੀ ਘਾਟ ਨਾਲ ਸ਼ਰੀਰਕ ਵਿਕਾਸ ਅਤੇ ਮਾਨਸਿਕ ਵਿਕਾਸ ਘੱਟ ਹੁੰਦਾ ਹੈ।

ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਆਪਣੇਂ ਸੰਬੋਧਨ ਵਿੱਚ ਕਿਹਾ ਕਿ ਗਰਭਵਤੀ ਔਰਤਾਂ ਦੇ ਖਾਣੇ ਵਿੱਚ ਆਇਓਡੀਨ ਤੱਤ ਦੀ ਘਾਟ ਹੋਣ ਨਾਲ ਗਰਭਪਾਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਜਾਂ ਬੱਚਾ ਜਮਾਂਦਰੂ ਨੁਕਸ ਵਾਲਾ ਅਤੇ ਮਰਿਆ ਬੱਚਾ ਪੈਦਾ ਹੋ ਸਕਦਾ ਹੈ। ਨਵਜੰਮਿਆ ਬੱਚਾ ਗੂੰਗਾ, ਬੋਲਾ, ਸ਼ਰੀਰਕ ਵਿਕਾਰ, ਭੈਂਗਾਪਣ ਵਾਲਾ ਵੀ ਹੈ ਸਕਦਾ ਹੈ। ਸਮੁੰਦਰੀ ਪਾਣੀ ਤੋ ਤਿਆਰ ਕੀਤਾ ਨਮਕ ਤੇ ਸਮੁੰਦਰੀ ਮੱਛੀ ਇਸ ਦੇ ਮੁੱਖ ਸੋਮੇ ਹਨ।
ਬਲਾਕ ਐਜੂਕੇਟਰ ਅਮਨ ਕੰਬੋਜ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਦੁੱਧ ਦਹੀ ਦੀ ਵਰਤੋਂ ਵੀ ਰੋਜ਼ਾਨਾ ਖੁਰਾਕ ਵਿੱਚ ਜਰੂਰ ਕਰਨੀ ਚਾਹੀਦੀ ਹੈ।ਉਹਨਾਂ ਨੇ ਕਿਹਾ ਕਿ ਸਰਕਾਰ ਨੇ ਆਇਉਡੀਨ ਦੀ ਮਾਤਰਾ ਤੋਂ ਬਿਨਾਂ ਲੂਣ ਵੇਚਣ ਤੇ ਪਾਬੰਦੀ ਲਾ ਦਿਤੀ ਹੈ।ਖਰੀਦਿਆ ਲੂਣ ਛੇ ਮਹੀਨੇ ਵਿੱਚ ਵਰਤੋ।ਇਸਦੇ ਡੱਬੇ ਨੂੰ ਅੱਗ ਜਾਂ ਸਲਾਭੇ ਤੋਂ ਦੂਰ ਰੱਖੋ ਨਹੀਂ ਤਾਂ ਤੱਤ ਨਸ਼ਟ ਹੋ ਜਾਣਗੇ।
ਇਸ ਮੌਕੇ ਪੰਚਾਇਤੀ ਰਾਜ ਸੰਸਥਾਵਾਂ ਦੇ ਟ੍ਰੇਨਰ ਗੁਰਦੇਵ ਸਿੰਘ ਖਾਲਸਾ ਅਤੇ ਬਲਰਾਜ ਸਿੰਘ ਸਮੇਤ ਸਟਾਫ ਹਾਜ਼ਰ ਸੀ ।
Categories

Recent Posts
- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026