ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਸਬੰਧੀ ਦਾਅਵੇ/ਇਤਰਾਜ਼ ਮਿਤੀ 10 ਮਾਰਚ ਤੱਕ ਕਰਵਾਏ ਜਾ ਸਕਦੇ ਹਨ ਜਮ੍ਹਾਂ-ਡਿਪਟੀ ਕਮਿਸ਼ਨਰ
- 49 Views
- kakkar.news
- January 24, 2025
- Politics Punjab
ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਸਬੰਧੀ ਦਾਅਵੇ/ਇਤਰਾਜ਼ ਮਿਤੀ 10 ਮਾਰਚ ਤੱਕ ਕਰਵਾਏ ਜਾ ਸਕਦੇ ਹਨ ਜਮ੍ਹਾਂ-ਡਿਪਟੀ ਕਮਿਸ਼ਨਰ
ਫਿਰੋਜ਼ਪੁਰ 24 ਜਨਵਰੀ,2025 (ਅਨੁਜ ਕੱਕੜ ਟੀਨੂੰ)
ਗੁਰਦੁਆਰਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਫਿਰੋਜ਼ਪੁਰ ਵਿਚ ਪੈਂਦੇ ਸਮੂਹ 04 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣ ਹਲਕਿਆਂ 18-ਮਮਦੋਟ, 19-ਫਿਰੋਜ਼ਪੁਰ, 20-ਤਲਵੰਡੀ ਭਾਈ ਅਤੇ 21-ਜ਼ੀਰਾ ਵਿਚ ਗੁਰਦੁਆਰਾ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ ਨਿਰਧਾਰਤ ਸਥਾਨਾਂ ਦਫ਼ਤਰ ਡਿਪਟੀ ਕਮਿਸ਼ਨਰ, ਸਬੰਧਤ ਰਿਵਾਈਜਿੰਗ ਅਥਾਰਟੀਜ਼/ ਰਿਟਰਨਿੰਗ ਅਫਸਰਾਂ ਦੇ ਦਫ਼ਤਰਾਂ, ਸਮੂਹ ਤਹਿਸੀਲ ਦਫ਼ਤਰਾਂ, ਪਟਵਾਰ ਸਰਕਲਾਂ ਵਿਚਲੇ ਪਟਵਾਰੀਆਂ ਦੇ ਦਫ਼ਤਰਾਂ ਅਤੇ ਸਮੂਹ ਨੋਟੀਫਾਈਡ ਸਿੱਖ ਗੁਰਦੁਆਰਿਆਂ ਵਿਚ ਮਿਤੀ 3 ਜਨਵਰੀ 2025 ਨੂੰ ਕਰਵਾ ਦਿੱਤੀ ਗਈ ਹੈ ਅਤੇ ਇਨ੍ਹਾਂ ਸਥਾਨਾਂ ਤੇ ਵੋਟਰ ਸੂਚੀਆਂ ਦੇਖਣ ਲਈ ਉਪਲਭਧ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦਿੱਤੀ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆਂ ਕਿ ਸਮੂਹ ਚੋਣ ਹਲਕਿਆਂ ਦੀਆਂ ਰਿਵਾਈਈਜਿੰਗ ਅਥਾਰਟੀਜ਼ ਵੱਲੋਂ ਡਰਾਫਟ ਵੋਟਰ ਸੂਚੀ ਉਪਰ ਦਾਅਵੇ /ਇਤਰਾਜ਼ ਮਿਤੀ 10 ਮਾਰਚ 2025 ਤੱਕ ਪ੍ਰਾਪਤ ਕੀਤੇ ਜਾਣਗੇ ਅਤੇ ਪ੍ਰਾਪਤ ਹੋਏ ਦਾਅਵੇ / ਇਤਰਾਜਾਂ ਦਾ ਨਿਪਟਾਰਾ ਮਿਤੀ 24 ਮਾਰਚ 2025 ਤੱਕ ਕੀਤਾ ਜਾਵੇਗਾ। ਪ੍ਰਵਾਨ ਹੋਏ ਦਾਅਵੇ/ਇਤਰਾਜਾਂ ਦੇ ਮਸੌਦੇ /ਸਪਲੀਮੈਂਟ ਤਿਆਰ ਕਰਕੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 16 ਅਪ੍ਰੈਲ 2025 ਨੂੰ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਡਰਾਫਟ ਵੋਟਰ ਸੂਚੀ ਵਿਚ ਕੋਈ ਕਲੈਰੀਕਲ ਜਾਂ ਛਪਾਈ ਸਬੰਧੀ ਨੁਕਸ ਹੋਵੇ, ਤਾਂ ਸਬੰਧਤ ਰਿਵਾਈਜਿੰਗ ਅਥਾਰਟੀਜ਼ ਦੇ ਧਿਆਨ ਵਿਚ ਲਿਆਂਦੀ ਜਾਵੇ, ਤਾਂ ਜੋ ਅੰਤਿਮ ਪ੍ਰਕਾਸ਼ਨਾ ਤੋਂ ਪਹਿਲਾਂ ਇਸ ਵਿੱਚ ਲੋੜੀਂਦੀ ਸੋਧ ਕੀਤੀ ਜਾ ਸਕੇ। ਡਰਾਫਟ ਵੋਟਰ ਸੂਚੀ ਸਬੰਧੀ ਬਿਨੈਕਾਰ /ਇਤਰਾਜ਼ਕਰਤਾ ਆਪਣੇ ਦਾਅਵੇ/ਇਤਰਾਜ਼ ਲਿਖਤੀ ਰੂਪ ਵਿੱਚ ਤਸਦੀਕ ਤੌਰ ਤੇ ਆਪਣੇ ਰਿਵਾਈਜਿੰਗ ਅਥਾਰਟੀਜ਼ ਨੂੰ ਨਿੱਜੀ ਤੌਰ ਤੇ , ਲਿਖਤੀ, ਡਾਕ ਰਾਹੀਂ ਜਾਂ ਕਿਸੇ ਅਜਿਹੇ ਏਜੰਟ, ਜੋ ਕਿ ਲਿਖਤੀ ਤੌਰ ਤੇ ਪ੍ਰਵਾਣਿਤ ਹੋਵੇ, ਰਾਹੀਂ ਮਿਥੀ ਹੋਈ ਮਿਤੀ 10 ਮਾਰਚ ਤੱਕ ਭੇਜੇ ਜਾ ਸਕਦੇ ਹਨ। ਕੇਵਲ ਉਹ ਵਿਅਕਤੀ, ਜਿਸ ਦੀ ਉਮਰ 21 ਸਾਲ ਜਾਂ ਇਸ ਤੋਂ ਉੱਪਰ ਹੋਵੇ ਅਤੇ ਜਿਸ ਦਾ ਨਾਮ ਉਸ ਚੋਣ ਹਲਕੇ ਦੀ ਵੋਟਰ ਸੂਚੀ ਵਿਚ ਪਹਿਲਾਂ ਹੀ ਦਰਜ਼ ਹੋਵੇ, ਉਹ ਹੀ ਇਤਰਾਜ਼ ਪੇਸ਼ ਕਰ ਸਕਦਾ ਹੈ।
ਇਸ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਵੋਟਰ ਹੈਲਪ ਲਾਈਨ ਨੰਬਰ 1950 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।


