ਮਾਂ ਦੇ ਜੈਕਾਰਿਆਂ ਨਾਲ ਸੁਸਾਇਟੀ ਦੀ 26ਵੀਂ ਬੱਸ ਯਾਤਰਾ ਰਵਾਨਾ
- 194 Views
- kakkar.news
- January 25, 2025
- Punjab Religious
ਮਾਂ ਦੇ ਜੈਕਾਰਿਆਂ ਨਾਲ ਸੁਸਾਇਟੀ ਦੀ 26ਵੀਂ ਬੱਸ ਯਾਤਰਾ ਰਵਾਨਾ
ਫਿਰੋਜ਼ਪੁਰ 25 ਜਨਵਰੀ 2025 (ਅਨੁਜ ਕੱਕੜ ਟੀਨੂੰ )
ਮਾਂ ਦੇ ਜੈਕਾਰਿਆਂ ਨਾਲ ਸੁਸਾਇਟੀ ਦੀ 26ਵੀਂ ਬੱਸ ਯਾਤਰਾ ਸ਼ਨਿੱਚਰਵਾਰ ਨੂੰ ਫ਼ਿਰੋਜ਼ਪੁਰ ਤੋਂ ਰਵਾਨਾ ਹੋਈ। ਇਸ ਯਾਤਰਾ ਵਿੱਚ ਸਹਿਤ 6 ਪ੍ਰਮੁੱਖ ਤੀਰਥ ਸਥਾਨਾਂ ਦੇ ਦਰਸ਼ਨ ਕੀਤੇ ਜਾਣਗੇ। ਯਾਤਰਾ ਦੇ ਦੌਰਾਨ ਸ਼ਰਧਾਲੂਆਂ ਨੂੰ ਮਾਂ ਕਾਲਕਾ ਮੰਦਿਰ ਜੀਰਾ, ਦੇਵੀ ਤਾਲਾਬ ਮੰਦਿਰ ਜਲੰਧਰ, ਬਗਲਾਮੁਖੀ ਮੰਦਿਰ, ਚਿੰਤਪੁਰਨੀ ਦਰਬਾਰ, ਸ਼ਿਵਬਾੜੀ ਮੰਦਿਰ ਅਤੇ ਗੰਗਾ ਮਿੰਦਿਰ ਹੁਸ਼ਿਆਰਪੁਰ ਦੇ ਦਰਸ਼ਨ ਲਈ ਲਿਜਾਇਆ ਜਾਵੇਗਾ।
ਸੁਸਾਇਟੀ ਦੇ ਪ੍ਰਧਾਨ ਰੰਜੀਵ ਬਾਵਾ ਨੇ ਦੱਸਿਆ ਕਿ ਇਸ ਬੱਸ ਯਾਤਰਾ ਦੀ ਰਸਮ ਨੂੰ ਸੁਸਾਇਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਅਨੀਤਾ ਸ਼ਰਮਾ ਨੇ ਨਿਭਾਇਆ ਅਤੇ ਸੰਗਤ ਨੂੰ ਯਾਤਰਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਭੋਜਨ, ਚਾਹ, ਨਾਸ਼ਤਾ ਅਤੇ ਰਿਹਾਇਸ਼ ਦੇ ਪ੍ਰਬੰਧ ਸੁਸਾਇਟੀ ਵੱਲੋਂ ਕੀਤੇ ਜਾਣਗੇ।
ਯਾਤਰਾ ਨੂੰ ਰਵਾਨਾ ਕਰਨ ਸਮੇਂ ਸੁਸਾਇਟੀ ਦੇ ਦਿਨੇਸ਼ ਬਹਿਲ, ਨਰੇਸ਼ ਮਦਾਨ, ਕੇਵਲ ਕ੍ਰਿਸ਼ਨ ਮਛਰਾਲ, ਐਡਵੋਕੇਟ ਅਭੈ ਕੁਮਾਰ, ਸੰਜੇ ਰਾਜਪੂਤ, ਰਾਕੇਸ਼ ਤੇਜੀ, ਅਸ਼ਵਨੀ ਕੁਮਾਰ, ਦੀਪਕ ਕੁਮਾਰ, ਰਮੇਸ਼ ਹਾਂਡਾ, ਪ੍ਰੇਮ ਚੌਹਾਨ ਅਤੇ ਬੱਲੇ ਬੱਲੇ ਕੈਟਰਰ ਮਨੋਹਰ ਲਾਲ ਆਦਿ ਹਾਜ਼ਰ ਸਨ।


