Trending Now
#ਸਤੀਏਵਾਲਾ ਸਕੂਲ ਦੇ ਵਿਦਿਆਰਥੀਆਂ ਦਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਖੇ ਵਿਦਿਅਕ ਟੂਰ
#ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ ‘ਹਾਊਸ-ਟੂ-ਹਾਊਸ ਐਨੂਮੇਰੇਸ਼ਨ’ ਦਾ ਕੰਮ ਜ਼ਿਲ੍ਹੇ ਵਿੱਚ ਸਫਲਤਾਪੂਰਵਕ ਮੁਕੰਮਲ: ਜ਼ਿਲ੍ਹਾ ਚੋਣ ਅਫ਼ਸਰ
#ਡੀ.ਏ. ਦੀ ਮੰਗ ਨੂੰ ਲੈ ਕੇ ਫਿਰੋਜ਼ਪੁਰ ਤੋਂ ਵੱਡੀ ਗਿਣਤੀ ’ਚ ਮੁਲਾਜ਼ਮ ਤੇ ਪੈਨਸ਼ਨਰ ਮੋਹਾਲੀ ਰੈਲੀ ਲਈ ਰਵਾਨਾ
#बीडीयू बैठक में हुई चर्चा : मिनी रेक सुविधा से कंटेनर लोडिंग को मिलेगा बढ़ावा।
#रेलवे फाटक एवं रेल पटरी पार करते समय सतर्क रहें और रेलवे नियमों का पालन करें।
#जुलाई माह में टिकट चेकिंग अभियान के दौरान 34,410 यात्री बिना टिकट अथवा अनियमित यात्रा करते हुए पाए गए।
#ਫਿਰੋਜ਼ਪੁਰ ਵਿੱਚ ਕਥਿਤ ਨੂਡਲਜ਼ ਫੈਕਟਰੀ ‘ਤੇ ਸਿਹਤ ਵਿਭਾਗ ਦਾ ਛਾਪਾ, ਗੰਦਗੀ ਦੇ ਢੇਰ ਵਿਚਕਾਰ ਬਣ ਰਿਹਾ ਸੀ ਖਾਣ-ਪੀਣ ਦਾ ਸਮਾਨ
#ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਿਲਚੇ ਵਿਖੇ ਪੁਲਿਸ-ਬੀਐਸਐਫ ਦਾ ਕਾਸੋ ਆਪਰੇਸ਼ਨ
#ਫਿਰੋਜ਼ਪੁਰ ‘ਚ ਹੀਰਾ ਸਿੰਘ ਤੂਤ ਦੀ 21ਵੀਂ ਪੁਸਤਕ ‘ਤੂਤ ਦੀ ਪੈੜ’ ਲੋਕ ਅਰਪਣ
#बेवजह चेन पुलिंग पर आरपीएफ का शिकंजा, फिरोजपुर मंडल में 150 मामलों पर कार्रवाई।
ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਫ਼ਿਰੋਜ਼ਪੁਰ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ
- kakkar.news
- March 8, 2025
- Education Punjab
ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਫ਼ਿਰੋਜ਼ਪੁਰ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ
18 ਮਹਿਲਾ ਕਰਮਚਾਰੀਆਂ ਦਾ ਕੀਤਾ ਵਿਸ਼ੇਸ਼ ਸਨਮਾਨ
ਫ਼ਿਰੋਜ਼ਪੁਰ 8 ਮਾਰਚ 2025 (ਅਨੁਜ ਕੱਕੜ ਟੀਨੂੰ)
ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਇਹ ਦੁਨੀਆਂ ਭਰ ਦੀਆਂ ਔਰਤਾਂ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਨੂੰ ਮਾਨਤਾ ਦੇਣ ਅਤੇ ਉਨ੍ਹਾ ਦਾ ਸਨਮਾਨ ਕਰਨ ਦਾ ਦਿਨ ਹੈ। ਅੱਜ ਜਿਲ੍ਹਾ ਸਿੱਖਿਆ ਦਫਤਰ ਵਿਖੇ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਰਾਹੀਂ ਦਫਤਰ ਵਿਖੇ ਕੰਮ ਕਰ ਰਹੀਆਂ 18 ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ।ਇਸ ਮੌਕੇ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਸ਼੍ਰੀਮਤੀ ਸੁਨੀਤਾ ਨੇ ਕਿਹਾ ਕਿ ਅੱਜ ਕੱਲ ਔਰਤਾਂ ਲਗਭਗ ਹਰ ਖੇਤਰ ਵਿੱਚ ਵੱਧ ਚੜ ਕੇ ਕੰਮ ਕਰ ਰਹੀਆਂ ਹਨ ਪਰੰਤੂ ਫਿਰ ਵੀ ਅਜੇ ਹੋਰ ਜਾਗਰੂਕਤਾ ਦੀ ਜਰੂਰਤ ਹੈ ਅਤੇ ਸਮਾਜ ਵਿੱਚ ਕੰਮ ਕਰਨ ਲਈ ਔਰਤਾ ਨੂੰ ਆਪਣੀ ਅਗਵਾਈ ਖੁਦ ਕਰਨੀ ਪਵੇਗੀ ਤਾਂ ਜੋ ਉਹ ਆਤਮ ਨਿਰਭਰ ਬਣ ਸਕਣ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਡਾ ਸਤਿੰਦਰ ਸਿੰਘ ਨੇ ਕਿਹਾ ਮਹਿਲਾ ਸਸ਼ਕਤੀਕਰਨ ਸਿੱਖਿਆ ਦੇ ਪਸਾਰ ਰਾਹੀਂ ਹੀ ਹਾਸਲ ਕੀਤਾ ਜਾ ਸਕਦਾ ਹੈ ਅਤੇ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਆਮ ਲੋਕਾਂ ਵਿੱਚ ਮਹਿਲਾਵਾਂ ਲਈ ਬਰਾਬਰੀ ਦੇ ਮੌਕੇ ਪੈਦਾ ਕਰਨ ਲਈ ਸਿੱਖਿਆ ਹੀ ਇੱਕੋ ਇੱਕ ਸਾਧਨ ਹੈ। ਇਸ ਲਈ ਸਾਨੂੰ ਸਭ ਨੂੰ ਇਹ ਯਤਨ ਕਰਦੇ ਚਾਹੀਦੇ ਹਨ ਕਿ ਹਰ ਇੱਕ ਬੇਟੀ ਨੂੰ ਪੜਨ ਅਤੇ ਕੰਮ ਕਰਨ ਲਈ ਬਰਾਬਰ ਦੇ ਮੋਕੇ ਅਤੇ ਢੁਕਵਾਂ ਮਾਹੋਲ ਮਿਲੇ। ਮੰਚ ਸੰਚਾਲਨ ਕਰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਐਮ.ਆਈ.ਐਸ ਪਵਨ ਮਦਾਨ ਨੇ ਕਿਹਾ ਕਿ ਅੱਜ ਦੇ ਸਮੇਂ ਔਰਤ ਨੂੰ ਸਮਾਜਿਕ ਅਤੇ ਆਰਥਿਕ ਰੂਪ ਵਿੱਚ ਆਤਮ ਨਿਰਭਰ ਹੋਣਾ ਚਾਹੀਦਾ ਹੈ ਅਤੇ ਸਾਨੂੰ ਇਸਦੀ ਸ਼ੂਰੂਆਤ ਅਪਣੇ ਘਰ ਤੋਂ ਕਰਨੀ ਚਾਹੀਦੀ ਹੈ ਅਤੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਹਰ ਵਿਅਕਤੀ ਨੂੰ ਮੋਹਰੀ ਹੋ ਕੇ ਸਿੱਖਿਆ ਦੇ ਮਾਧਿਅਮ ਰਾਹੀਂ ਲਿੰਗ ਸਮਾਨਤਾ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਕਰਨੀ ਚਾਹਦੀ ਹੈ ਤਾਂ ਜੋ ਮਰਦਾ ਅਤੇ ਔਰਤਾ ਨੂੰ ਬਰਾਬਰੀ ਦੇ ਮੋਕੇ ਮਿਲ ਸਕਣ। ਇਸ ਮੌਕੇ ਸੈਕਸ਼ਨ ਅਫਸਰ ਮੈਡਮ ਚਿੱਤਰਾ ਸੋਨੀ ਅਤੇ ਦਫਤਰ ਜ਼ਿਲ੍ਹਾ ਸਿੱਖਿਆ ਸੈਕੰਡਰੀ ਤੋਂ ਵਰੁਣ ਕੁਮਾਰ ਵੱਲੋ ਮਹਿਲਾ ਦਿਵਸ ਦੀ ਵਧਾਈ ਦਿੰਦੇ ਹੋਏ ਅਪਣੇ ਵਿਚਾਰ ਸਾਝੇਂ ਕੀਤੇ ਗਏ।
ਇਸ ਉਪਰੰਤ ਜਿਲ੍ਹਾ ਦਫਤਰ ਵਿਖੇ ਮਿਹਨਤ ਨਾਲ ਕੰਮ ਰਹੀਆਂ ਮਹਿਲਾਵਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਅਤੇ ਇਸ ਮੌਕੇ ਏ.ਪੀ.ਸੀ ਜਨਰਲ ਸਰਬਜੀਤ ਸਿੰਘ ਟੁਰਨਾ, ਸਟੈਨੋ ਸੁਖਚੈਨ ਸਿੰਘ, ਏ.ਪੀ.ਸੀ ਸੁਖਦੇਵ ਸਿੰਘ , ਲੇਖਾਕਾਰ ਸਚਿਨ ਨਾਗਪਾਲ, ਸਰਬਜੀਤ ਸਿੰਘ, ਦਿਨੇਸ਼ ਕੁਮਾਰ ਅਤੇ ਜਿਲ੍ਹਾ ਸਿੱਖਿਆ ਦਫਤਰ ਦਾ ਸਮੁੱਚਾ ਸਟਾਫ ਹਾਜਰ ਸੀ।
Categories

Recent Posts