ਫ਼ਿਰੋਜ਼ਪੁਰ ਤੋਂ ਡੇਰਾ ਬਿਆਸ ਲਈ ਨਵੀਂ ਬੱਸ ਸੇਵਾ ਸ਼ੁਰੂ, ਕੈਬਨਿਟ ਮੰਤਰੀ ਵੱਲੋਂ ਹਰੀ ਝੰਡੀ
- 359 Views
- kakkar.news
- March 12, 2025
- Punjab
ਫ਼ਿਰੋਜ਼ਪੁਰ ਤੋਂ ਡੇਰਾ ਬਿਆਸ ਲਈ ਨਵੀਂ ਬੱਸ ਸੇਵਾ ਸ਼ੁਰੂ, ਕੈਬਨਿਟ ਮੰਤਰੀ ਵੱਲੋਂ ਹਰੀ ਝੰਡੀ
ਫ਼ਿਰੋਜ਼ਪੁਰ, 12 ਮਾਰਚ, 2025 (ਅਨੁਜ ਕੱਕੜ ਟੀਨੂੰ)
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਬੀਤੇ ਦਿਨ ਫ਼ਿਰੋਜ਼ਪੁਰ ਤੋਂ ਡੇਰਾ ਬਿਆਸ ਲਈ ਨਵੀਂ ਬੱਸ ਸੇਵਾ ਚਾਲੂ ਕਰਦਿਆਂ ਸਥਾਨਕ ਬੱਸ ਸਟੈਂਡ ਫਿਰੋਜ਼ਪੁਰ ਸ਼ਹਿਰ ਤੋਂ ਪੰਜਾਬ ਰੋਡਵੇਜ਼ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿਚ ਲੋਕ ਡੇਰਾ ਬਿਆਸ ਜਾਂਦੇ ਹਨ ਅਤੇ ਇਲਾਕੇ ਦੇ ਲੋਕਾਂ ਵੱਲੋਂ ਇਹ ਮੰਗ ਸੀ ਕਿ ਇਸ ਰੂਟ ਤੇ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਜਾਵੇ। ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰਨ ਵਾਸਤੇ ਹੀ ਫ਼ਿਰੋਜ਼ਪੁਰ ਤੋਂ ਡੇਰਾ ਬਿਆਸ ਲਈ ਨਵੀਂ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਮੁਸਾਫ਼ਿਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਇਹ ਬੱਸ ਫਿਰੋਜ਼ਪੁਰ ਤੋਂ ਵਾਇਆ ਜੀਰਾ- ਤਰਨ ਤਰਨ, ਜੰਡਿਆਲਾ ਗੁਰੂ ਰਾਹੀਂ ਡੇਰਾ ਬਿਆਸ ਜਾਵੇਗੀ| ਉਹਨਾਂ ਕਿਹਾ ਕਿ ਫਿਰੋਜ਼ਪੁਰ ਤੋਂ ਪੱਟੀ ਰੂਟ ਲਈ ਵੀ ਜਲਦੀ ਹੀ ਪਰਮਿਟ ਜਾਰੀ ਕੀਤੇ ਜਾਣਗੇ| ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਫਾਜ਼ਿਲਕਾ ਜ਼ਿਲ੍ਹੇ ਤੋਂ ਵੀ ਡੇਰਾ ਬਿਆਸ ਪਹੁੰਚਣ ਲਈ ਬੱਸ ਰਵਾਨਾ ਕੀਤੀ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਨੇ ਬੱਸ ਵਿੱਚ ਬੈਠੀਆਂ ਸਵਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਇਸ ਰੂਟ ਤੇ ਬੱਸ ਚਲਾਉਣ ਲਈ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕੀਤਾ|
ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕੈਬਨਿਟ ਮੰਤਰੀ ਦਾ ਫ਼ਿਰੋਜ਼ਪੁਰ ਦੇ ਲੋਕਾਂ ਲਈ ਇਹ ਉਪਰਾਲਾ ਕਰਨ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਫਿਰੋਜ਼ਪੁਰ ਦੇ ਵਾਸੀਆਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਫਿਰੋਜ਼ਪੁਰ ਤੋਂ ਸਿੱਧੀ ਬੱਸ ਬਿਆਸ ਲਈ ਜਾਵੇਗੀ| ਉਹਨਾਂ ਕਿਹਾ ਕਿ ਇਹ ਬੱਸ ਰੋਜ਼ਾਨਾ ਸਵੇਰੇ 4:30 ਵਜੇ ਫਿਰੋਜ਼ਪੁਰ ਬੱਸ ਸਟੈਂਡ ਤੋਂ ਚੱਲੇਗੀ ਅਤੇ ਵਾਪਸੀ 1 ਵਜੇ ਬਿਆਸ ਤੋਂ ਹੋਵੇਗੀ|
ਇਸ ਮੌਕੇ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ, ਐਸ.ਐਸ.ਪੀ. ਸ. ਭੁਪਿੰਦਰ ਸਿੰਘ ਸਿੱਧੂ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਹਾਜ਼ਰ ਸਨ



- October 15, 2025