Trending Now
#ਕੌਮੀ ਲੋਕ ਅਦਾਲਤ ਵਿੱਚ 12994 ਕੇਸਾਂ ਦਾ ਕੀਤਾ ਗਿਆ ਨਿਪਟਾਰਾ—ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜੁਪਰ।
#ਜ਼ਿਲ੍ਹੇ ਵਿੱਚ ਚੋਣਾਂ ਦੇ ਮੱਦੇਨਜ਼ਰ 14 ਤੋਂ 15 ਦਸੰਬਰ 2025 ਸਵੇਰੇ 10:00 ਵਜੇ ਤੱਕ “ਡਰਾਈ ਡੇ” ਘੋਸ਼ਿਤ
#ਸਿੱਖਿਆ ਵਿਭਾਗ ਵੱਲੋਂ 20 ਦਸੰਬਰ ਨੂੰ ਮੈਗਾ ਪੀ.ਟੀ.ਐਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪੱਧਰ ’ਤੇ ਟ੍ਰੇਨਿੰਗਾਂ ਦੀ ਸ਼ੁਰੂਆਤ ਕੀਤੀ
#ਨਵੇਂ ਦਾਖਲਿਆਂ ਤੇ ਗਰਾਂਟਾਂ ਸਬੰਧੀ ਬੀਪੀਈਓ ਫ਼ਿਰੋਜ਼ਪੁਰ-1 ਵੱਲੋਂ ਸਕੂਲ ਮੁਖੀਆਂ ਨਾਲ ਮੀਟਿੰਗ
#ਫਿਰੋਜ਼ਪੁਰ ਕੇਂਦਰੀ ਜੇਲ ’ਚ ਤਲਾਸ਼ੀ ਦੌਰਾਨ ਮੋਬਾਈਲ ਅਤੇ ਪਾਬੰਦੀਸ਼ੁਦਾ ਸਮਾਨ ਬਰਾਮਦ
#ਯੂਨੀਅਨ ਬੈਂਕ ਆਫ ਇੰਡੀਆ ਦੀ ਨਵੀਂ ਬਣੀ ਸ਼ਾਖਾ ਦਾ ਉਦਘਾਟਨ
#ਵੁਈ ਆਰ ਵਨ ਸੰਗਠਨ ਵੱਲੋਂ ਇੱਕ ਤੂਫਾਨੀ ਮਹੀਨਾਵਾਰ ਮੀਟਿੰਗ ਕੀਤੀ ਗਈ।
#ਫਿਰੋਜ਼ਪੁਰ ਵਿੱਚ ਲੁਟੇਰਿਆਂ ਦੇ ਹੌਸਲੇ ਬੁਲੰਦ, ਦਿਨਦਿਹਾੜੇ ਖੋਹ ਦੀ ਵਾਰਦਾਤ
#फिरोजपुर मंडल द्वारा कोहरे के दौरान रेलगाड़ियों की समयपालानता को बनाए रखने के लिए कई कदम उठाए गए है
#ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਕ੍ਰਿਸ਼ਨਾ ਐਨਕਲੇਵ ਦੀ ਸਮੂਹ ਸਾਧ ਵਲੋਂ ਕਰਵਾਇਆ ਸੁਖਮਨੀ ਸਾਹਿਬ ਦਾ ਪਾਠ
- 164 Views
- kakkar.news
- March 17, 2025
- Punjab Religious
ਕ੍ਰਿਸ਼ਨਾ ਐਨਕਲੇਵ ਦੀ ਸਮੂਹ ਸਾਧ ਵਲੋਂ ਕਰਵਾਇਆ ਸੁਖਮਨੀ ਸਾਹਿਬ ਦਾ ਪਾਠ
ਫ਼ਿਰੋਜ਼ਪੁਰ 17 ਮਾਰਚ 2025 (ਅਨੁਜ ਕੱਕੜ ਟੀਨੂੰ)
ਕ੍ਰਿਸ਼ਨਾ ਐਨਕਲੇਵ ਦੀ ਸਮੂਹ ਸਾਧ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ 15 ਭਗਤਾਂ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਵਿੱਚ ਕਲੋਨੀ ਦੀਆਂ ਬੀਬੀਆਂ ਦੇ ਜੱਥੇ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤਾ ਗਿਆ, ਉਪਰੰਤ ਇੱਕ ਸ਼ਬਦ ਦੀ ਸੇਵਾ ਕਾਕਾ ਮਨਕਰਨ ਸਿੰਘ ਨੇ ਨਿਭਾਈ। ਇਸ ਤੋਂ ਬਾਅਦ ਭਾਈ ਜਰਨੈਲ ਸਿੰਘ ਜੀ ਹਜ਼ੂਰੀ ਰਾਗੀ ਖਾਲਸਾ ਗੁਰੂਦੁਆਰਾ ਫ਼ਿਰੋਜ਼ਪੁਰ ਛਾਉਣੀ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ, ਜਿਸ ਵਿੱਚ ਓਹਨਾਂ ਵੱਲੋਂ ਭਗਤ ਬਾਣੀ ਦੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਮੁੱਚੇ ਕਲੋਨੀ ਵਾਸੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਸਾਰੇ ਸਮਾਗਮ ਦਾ ਆਨੰਦ ਮਾਣਿਆ। ਇਸ ਤੋਂ ਬਾਅਦ ਅਰਦਾਸ ਵਿੱਚ ਸਰਬਤ ਦੇ ਭਲੇ, ਕਲੋਨੀ ਵਾਸੀਆਂ ਵਿੱਚ ਪਿਆਰ ਇਤਫ਼ਾਕ ਅਤੇ ਦੁੱਖ ਕਲੇਸ਼ਾਂ ਤੋਂ ਬਚਾਅ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ ਬੇਨਤੀ ਕੀਤੀ ਗਈ। ਸਮਾਗਮ ਤੋਂ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਵਿੱਚ ਕਲੋਨੀ ਦੇ ਬੱਚਿਆਂ ਨੇ ਬੜੀ ਸ਼ਰਧਾ ਨਾਲ ਸੇਵਾ ਨਿਭਾਈ।
Categories

Recent Posts