Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਬਾਲ ਵਿਆਹ ਮੁਕਤ ਭਾਰਤ- ਸੁਰੱਖਿਅਤ ਬਚਪਨ ਸੁਰੱਖਿਅਤ ਭਾਰਤ ਅਭਿਆਨ ਦਾ ਆਗਾਜ
- 125 Views
- kakkar.news
- October 17, 2022
- Education Punjab
ਬਾਲ ਵਿਆਹ ਮੁਕਤ ਭਾਰਤ- ਸੁਰੱਖਿਅਤ ਬਚਪਨ ਸੁਰੱਖਿਅਤ ਭਾਰਤ ਅਭਿਆਨ ਦਾ ਆਗਾਜ
ਫਾਜਿ਼ਲਕਾ, 17 ਅਕਤੂਬਰ 2022 (ਸਿਟੀਜ਼ਨਜ਼ ਵੋਇਸ )
ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਹਮਾਸੂ ਅਗਰਵਾਲ ਡਿਪਟੀ ਕਮਿਸ਼ਨਰ ਫਾਜਿ਼਼ਲਕਾ ਦੇ ਹੁਕਮਾਂ ਅਨੁਸਾਰ ਜਿ਼ਲ੍ਹਾ ਪ੍ਰੋਗਰਾਮ ਅਫਸਰ ਹਰਦੀਪ ਕੌਰ ਦੀ ਅਗਵਾਈ ਹੇਠ ਜਿਲ੍ਹਾ ਫਾਜਿ਼਼ਲਕਾ ਨੂੰ ਬਾਲ ਵਿਆਹ ਮੁਕਤ ਕਰਵਾਉਣ ਲਈ ਨੋਬਲ ਪੁਰਸਕਾਰ ਸਨਮਾਨਿਤ ਸ਼੍ਰੀ ਕੈਲਾਸ਼ ਸਤਿਆਰਥੀ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਫਾਜ਼ਿਲਕਾ ਵਲੋਂ “ਬਾਲ ਵਿਆਹ ਮੁਕਤ ਭਾਰਤ- ਸੁਰੱਖਿਅਤ ਬਚਪਨ ਸੁਰੱਖਿਅਤ ਭਾਰਤ ਅਭਿਆਨ” ਦਾ ਆਗਾਜ ਕੀਤਾ ਗਇਆ।
ਇਸ ਅਭਿਆਨ ਤਹਿਤ ਜਿਲ੍ਹਾ ਫਾਜਿ਼ਲਕਾ ਦੇ ਸਮੂਹ ਆਂਗਣਵਾੜੀਆਂ ਸੈਂਟਰਾਂ ਅਤੇ ਪਿੰਡਾਂ ਵਿੱਚ ਬਾਲ ਸੁਰੱਖਿਆ ਕਮੇਟੀਆਂ ਵਲੋਂ ਰੈਲੀਆਂ ਅਤੇ ਡੋਰ ਟੂ ਡੋਰ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਸਹੁੰ ਵੀ ਚੁਕਾਈ ਗਈ ਕਿ “ਅੱਜ ਅਸੀਂ ਸਾਰੇ ਇਕ ਸੰਕਪਲ ਲੈਂਦੇ ਹਾਂ ਕਿ ਅਸੀਂ ਬਾਲ ਵਿਆਹ ਨਹੀਂ ਕਰਾਂਗੇ ਅਤੇ ਅਜਿਹੇ ਕਿਸੀ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋਵਾਂਗੇ, ਜਿਥੇ ਬਾਲ ਵਿਆਹ ਹੋ ਰਿਹਾ ਹੋਵੇਗਾ। ਅਸੀਂ ਸੁਹ ਚੁੱਕਦੇ ਹਾਂ, ਕਿ ਅਸੀਂ ਇਸ ਨੂੰ ਰੋਕਣ ਦੇ ਪੂਰੇ ਉਪਰਾਲੇ ਕਰਾਂਗੇ, ਜਿਸ ਦੇ ਨਾਲ ਕਿ ਹਰ ਬੱਚਾ ਸੁਰੱਖਿਅਤ ਅਤੇ ਸਿਖਿਅਤ ਹੋ ਸਕੇ ।” ਇਸ ਅਭਿਆਨ ਤਹਿਤ ਬੱਚਿਆਂ ਨੇ “ਸਾਡਾ ਬੱਚਿਆਂ ਦਾ ਹੈ ਇੱਕੋ ਨਾਅਰਾ ਬਾਲ ਵਿਆਹ ਮੁਕਤ ਸਾਡਾ ਪੰਜਾਬ” ਦੇ ਨਾਰੇ ਵੀ ਲਗਾਏ । ਰੀਤੂ ਬਾਲਾ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਫਾਜਿ਼ਲਕਾ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਅਤੇ ਬਾਲ ਸੁਰੱਖਿਆ ਕਮੇਟੀਆਂ ਵਲੋਂ ਕੀਤੀ ਗਈ ਜਾਗਰੂਕਤਾ ਨਾਲ ਬਾਲ ਵਿਆਹ ਦੇ ਕੇਸ ਬਹੁਤ ਘੱਟ ਹਨ । ਪੰਜਾਬ ਸਰਕਾਰ ਵਲੋਂ ਉਪ ਮੰਡਲ ਮਜਿਸਟ੍ਰੇਟ ਨੂੰ ਬਾਲ ਵਿਆਹ ਰੋਕੂ ਅਫ਼ਸਰ ਨਾਮਜਦ ਕੀਤਾ ਗਿਆ ਹੈ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨੂੰ ਉਪ ਮੰਡਲ ਮਜਿਸਟ੍ਰੇਟ ਦੀ ਸਹਾਇਤਾ ਲਈ ਨਾਮਜਦ ਕੀਤਾ ਗਿਆ ਹੈ । ਪਿੰਡ ਪੱਧਰ ਤੇ ਬਾਲ ਸੁਰੱਖਿਆ ਕਮੇਟੀਆਂ ਵਿੱਚ ਪਿੰਡ ਦੇ ਸਰਪੰਚ, ਆਂਗਣਵਾੜੀ ਵਰਕਰ, ਸਕੂਲ ਪ੍ਰਿੰਸੀਪਲ, ਏ ਐਨ ਐਮ, ਆਸ਼ਾ ਵਰਕਰ, ਨਾਮਜਦ ਹਨ ਜੋ ਕਿ ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਬਾਲ ਸੁਰੱਖਿਆ ਕਮੇਟੀਆਂ ਵਿੱਚ ਨਾਮਜਦ ਹਨ । ਜੇਕਰ ਕਿਸੇ ਨੂੰ ਆਲੇ ਦੁਆਲੇ ਕਿਸੇ ਬਾਲ ਵਿਆਹ ਦੀ ਸੂਚਨਾਂ ਮਿਲਦੀ ਹੈ ਤਾਂ ਤੁਰੰਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਜਾਂ ਟੋਲ ਫ੍ਰੀ ਬਾਲ ਹੈਲਪ ਲਾਈਨ 1098 ਤੇ ਜਾਂ 112 ਤੇ ਸੂਚਨਾਂ ਦਿਤੀ ਜਾ ਸਕਦੀ ਹੈ । ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ । ਲੋਕਾਂ ਦੀ ਪਹਿਲਕਦਮੀ ਨਾਲ ਬੱਚਿਆਂ ਦਾ ਭਵਿੱਖ ਬਚਾਇਆ ਜਾ ਸਕਦਾ ਹੈ ।

Categories

Recent Posts