ਬੱਸ ਅੱਡੇ ਨੇੜੇ ਮੈਡੀਕਲ ਸਟੋਰ ‘ਚ ਨਸ਼ੀਲੀਆਂ ਦਵਾਈਆਂ ਮਿਲਣ ‘ਤੇ ਮਾਲਕ ਗ੍ਰਿਫ਼ਤਾਰ
- 196 Views
- kakkar.news
- April 7, 2025
- Crime Punjab
ਬੱਸ ਅੱਡੇ ਨੇੜੇ ਮੈਡੀਕਲ ਸਟੋਰ ‘ਚ ਨਸ਼ੀਲੀਆਂ ਦਵਾਈਆਂ ਮਿਲਣ ‘ਤੇ ਮਾਲਕ ਗ੍ਰਿਫ਼ਤਾਰ
ਫਿਰੋਜ਼ਪੁਰ, 7 ਅਪ੍ਰੈਲ 2025 ( ਸਿਟੀਜਨਜ਼ ਵੋਇਸ)
ਇੰਸਪੈਕਟਰ ਹਰਿੰਦਰ ਸਿੰਘ 106/ਐਫ.ਆਰ. ਮੁੱਖ ਅਫਸਰ ਥਾਣਾ ਸਿਟੀ ਫਿਰੋਜਪੁਰ ਵੱਲੋਂ ਚਲਾਏ ਗਏ ਚੈਕਿੰਗ ਅਭਿਆਨ ਦੌਰਾਨ ਨਾਮਦੇਵ ਚੌਕ ‘ਤੇ ਇੱਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ। ਵਿਅਕਤੀ ਨੇ ਆਪਣਾ ਨਾਮ ਸੰਦੀਪ ਪੁੱਤਰ ਨੱਥੂ ਰਾਮ ਵਾਸੀ ਇਛੇ ਵਾਲਾ ਰੋਡ ਫਿਰੋਜ਼ਪੁਰ ਸ਼ਹਿਰ ਦੱਸਿਆ। ਚੈਕਿੰਗ ਦੌਰਾਨ ਸੰਦੀਪ ਕੋਲੋਂ ਟੈਪੈਂਟਾਡੋਲ ਹਾਈਡਰੋਕਲੋਰਾਈਡ 100 ਮਿ.ਗ੍ਰਾ. (Typkip-100 SR) ਦੀਆਂ ਗੋਲੀਆਂ ਬਰਾਮਦ ਹੋਈਆਂ, ਜੋ ਕਿ ਪਾਬੰਦੀਸ਼ੁਦਾ ਨਸ਼ੀਲੀ ਦਵਾਈਆਂ ਵਿੱਚ ਗਿਣੀ ਜਾਂਦੀ ਹੈ।
ਇਸ ਸੰਬੰਧ ‘ਚ ਡਰੱਗ ਇੰਸਪੈਕਟਰ ਸੋਨੀਆ ਗੁਪਤਾ (DCO ਫਿਰੋਜ਼ਪੁਰ) ਨੂੰ ਮੌਕੇ ‘ਤੇ ਸੱਦ ਕੇ ਗੋਲੀ ਵਾਲਾ ਪੱਤਾ ਦਿਖਾਇਆ ਗਿਆ ਅਤੇ ਪੁੱਛਗਿੱਛ ਦੌਰਾਨ ਸੰਦੀਪ ਨੇ ਕਬੂਲਿਆ ਕਿ ਉਹ ਇਹ ਦਵਾਈਆਂ ਸ਼ਿਵ ਸ਼ਕਤੀ ਇੰਟਰਪਰਾਈਜ਼ਸ, ਨੇੜੇ ਬੱਸ ਅੱਡਾ ਫਿਰੋਜ਼ਪੁਰ ਸ਼ਹਿਰ ਤੋਂ ਲਿਆਉਂਦਾ ਸੀ।
ਇੰਸਪੈਕਟਰ, ਡਰੱਗ ਇੰਸਪੈਕਟਰ ਅਤੇ ਟੀਮ ਵੱਲੋਂ ਜਦੋਂ ਸ਼ਿਵ ਸ਼ਕਤੀ ਇੰਟਰਪਰਾਈਜ਼ਸ ਦੀ ਜਾਂਚ ਕੀਤੀ ਗਈ ਤਾਂ ਮੈਡੀਕਲ ਸਟੋਰ ‘ਚੋਂ ਪਾਬੰਦੀਸ਼ੁਦਾ ਦਵਾਈਆਂ ਅਤੇ ਕੁਝ ਦਵਾਈਆਂ ਬਿਨਾਂ ਬਿੱਲ ਦੇ ਰੱਖੀਆਂ ਹੋਈਆਂ ਮਿਲੀਆਂ।
ਡਰੱਗ ਇੰਸਪੈਕਟਰ ਵੱਲੋਂ ਦਿੱਤੀ ਲਿਖਤੀ ਰਿਪੋਰਟ ਦੇ ਆਧਾਰ ‘ਤੇ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਰਾਜਿੰਦਰ ਕੁਮਾਰ ਪੁੱਤਰ ਦੌਲਤ ਰਾਮ ਵਾਸੀ ਧਵਨ ਕਲੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ BNS ਐਕਟ ਦੀਆਂ ਸੰਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

