ਫਿਰੋਜ਼ਪੁਰ ‘ਚ ਗੋਲੀਕਾਂਡ ਨਿਕਲਿਆ ਫਰਜ਼ੀ, ਦੋਸਤਾਂ ਨੇ ਰਚਿਆ ਝੂਠਾ ਡਰਾਮਾ
- 164 Views
- kakkar.news
- November 5, 2025
- Crime Punjab
ਫਿਰੋਜ਼ਪੁਰ ‘ਚ ਗੋਲੀਕਾਂਡ ਨਿਕਲਿਆ ਫਰਜ਼ੀ, ਦੋਸਤਾਂ ਨੇ ਰਚਿਆ ਝੂਠਾ ਡਰਾਮਾ
ਫਿਰੋਜ਼ਪੁਰ, 5 ਨਵੰਬਰ 2025 (ਅਨੁਜ ਕੱਕੜ ਟੀਨੂੰ)
ਬੀਤੇ ਦਿਨ ਕੱਚਾ ਜੀਰਾ ਰੋਡ ‘ਤੇ ਹੋਏ ਗੋਲੀਕਾਂਡ ਦੀ ਸੱਚਾਈ ਸਾਹਮਣੇ ਆਉਂਦਿਆਂ ਪੂਰਾ ਮਾਮਲਾ ਫਰਜ਼ੀ ਨਿਕਲਿਆ ਹੈ। ਇਸ ਦੀ ਪੁਸ਼ਟੀ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਪ੍ਰੈਸ ਨੂੰ ਦਿੱਤੀ।
ਐਸਐਸਪੀ ਨੇ ਦੱਸਿਆ ਕਿ 4 ਨਵੰਬਰ ਨੂੰ ਕੁਲਬੀਰ ਸਿੰਘ ਪੁੱਤਰ ਯੁਵਰਾਜ ਸਿੰਘ ਵਾਸੀ ਤਲਵੰਡੀ ਭਾਈ ਨੇ ਸਦਰ ਥਾਣਾ ਫਿਰੋਜ਼ਪੁਰ ਵਿਖੇ ਬਿਆਨ ਦਿੱਤਾ ਸੀ ਕਿ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ‘ਤੇ ਗੋਲੀ ਚਲਾਈ। ਉਸਨੇ ਦਾਅਵਾ ਕੀਤਾ ਸੀ ਕਿ ਉਹ ਆਪਣੇ ਦੋਸਤਾਂ ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ ਦੇ ਨਾਲ ਆਲਟੋ ਕਾਰ ‘ਚ ਫਿਰੋਜ਼ਪੁਰ ਤੋਂ ਤਲਵੰਡੀ ਭਾਈ ਵਾਪਸ ਜਾ ਰਿਹਾ ਸੀ, ਜਦ ਪਿੰਡ ਸ਼ਾਹਦਿਨ ਵਾਲਾ ਨੇੜੇ ਮੋਟਰਸਾਈਕਲ ਸਵਾਰਾਂ ਵੱਲੋਂ ਉਸ ‘ਤੇ ਫਾਇਰ ਕੀਤਾ ਗਿਆ।
ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਸਾਰੀ ਕਹਾਣੀ ਝੂਠੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਕੁਲਬੀਰ ਸਿੰਘ ਅਤੇ ਉਸਦੇ ਸਾਥੀ ਫਿਰੋਜ਼ਪੁਰ ਸ਼ਹਿਰ ਤੋਂ ਇੱਕ ਗਲੌਕ ਪਿਸਟਲ, ਮੈਗਜ਼ੀਨ ਅਤੇ ਛੇ ਜਿੰਦਾ ਰੌਂਦ ਲੈਣ ਗਏ ਸਨ। ਵਾਪਸੀ ਦੌਰਾਨ ਕੁਲਬੀਰ ਸਿੰਘ ਵੱਲੋਂ ਹਥਿਆਰ ਦੀ ਜਾਂਚ ਕਰਦੇ ਸਮੇਂ ਗਲਤੀ ਨਾਲ ਗੋਲੀ ਚੱਲ ਗਈ, ਜੋ ਉਸਦੇ ਖੱਬੇ ਪੈਰ ‘ਚ ਲੱਗੀ। ਇਸ ਤੋਂ ਬਾਅਦ ਇਹਨਾਂ ਵੱਲੋਂ ਪੁਲਿਸ ਨੂੰ ਝੂਠੀ ਕਹਾਣੀ ਦੱਸ ਕੇ ਗੋਲੀਕਾਂਡ ਦਾ ਡਰਾਮਾ ਰਚਿਆ ਗਿਆ।
ਤਫਤੀਸ਼ ਦੌਰਾਨ ਅਰਸ਼ਦੀਪ ਸਿੰਘ ਉਰਫ ਅਰਸ਼ ਦੇ ਘਰ ਤੋਂ ਗਲੌਕ 9mm ਪਿਸਟਲ, ਮੈਗਜ਼ੀਨ ਅਤੇ ਪੰਜ ਜਿੰਦਾ ਰੌਂਦ ਬਰਾਮਦ ਕੀਤੇ ਗਏ। ਪੁਲਿਸ ਨੇ ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਸੁਖਬੀਰ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ, ਜਦਕਿ ਜ਼ਖ਼ਮੀ ਕੁਲਬੀਰ ਸਿੰਘ ਨੂੰ ਹਸਪਤਾਲ ਵਿੱਚ ਕਸਟਡੀ ਵਿੱਚ ਰੱਖਿਆ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਕੁਲਬੀਰ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਫ਼ਾਜ਼ਿਲਕਾ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਹੈ (ਮੁਕਦਮਾ ਨੰਬਰ 17, ਮਿਤੀ 25-09-2023)। ਪੁਲਿਸ ਨੇ ਸਾਰੇ ਆਰੋਪੀਆਂ ਖ਼ਿਲਾਫ਼ ਬੀ ਐਨ ਐਸ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

- February 3, 2026
जनवरी माह में टिकट चेकिंग द्वारा 02.52 करोड़ राजस्व अर्जित किया गया।
- February 3, 2026