ਸਤੀਏ ਵਾਲਾ ਸਰਕਾਰੀ ਹਾਈ ਸਮਾਰਟ ਸਕੂਲ ‘ਚ ਵਿਕਾਸ ਕਾਰਜਾਂ ਦਾ ਮਾਣਯੋਗ ਵਿਧਾਇਕ ਦਹੀਯਾ ਜੀ ਵੱਲੋਂ ਉਦਘਾਟਨ
- 135 Views
- kakkar.news
- May 24, 2025
- Education Punjab
ਸਤੀਏ ਵਾਲਾ ਸਰਕਾਰੀ ਹਾਈ ਸਮਾਰਟ ਸਕੂਲ ‘ਚ ਵਿਕਾਸ ਕਾਰਜਾਂ ਦਾ ਮਾਣਯੋਗ ਵਿਧਾਇਕ ਦਹੀਯਾ ਜੀ ਵੱਲੋਂ ਉਦਘਾਟਨ
ਫਿਰੋਜ਼ਪੁਰ 24 ਮਈ 2025 (ਅਨੁਜ ਕੱਕੜ ਟੀਨੂੰ)
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਹਾਈ ਸਮਾਰਟ ਸਕੂਲ ਸਤੀਏ ਵਾਲਾ ਵਿਖੇ ਅੱਜ ਵਿਸ਼ੇਸ਼ ਸਮਾਗਮ ਦੌਰਾਨ ਮਾਣਯੋਗ ਵਿਧਾਇਕ ਦਹੀਯਾ ਜੀ (ਐਮਐਲਏ, ਦਿਹਾਤੀ) ਵੱਲੋਂ ਸਕੂਲ ਵਿੱਚ ਹੋਏ ਨਵੇਂ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਸਮਾਗਮ ਦੀ ਅਗਵਾਈ ਸਕੂਲ ਮੁਖੀ ਸ੍ਰੀਮਤੀ ਪ੍ਰਵੀਨ ਬਾਲਾ ਜੀ ਨੇ ਕੀਤੀ।
ਇਸ ਮੌਕੇ ਵਿਧਾਇਕ ਜੀ ਨੇ ਅਠਵੀਂ ਅਤੇ ਦਸਵੀਂ ਜਮਾਤ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਸਕੂਲ ਵਿੱਚ ਹੋ ਰਹੇ ਨਿਰੰਤਰ ਵਿਕਾਸ ਦੀ ਖੁੱਲ੍ਹੀ ਦਿਲੋਂ ਪ੍ਰਸ਼ੰਸਾ ਕੀਤੀ।
ਉਦਘਾਟਨ ਸਮਾਰੋਹ ਵਿੱਚ ਡਾ. ਸਤਿੰਦਰ ਸਿੰਘ (ਡਿਪਟੀ ਡੀ.ਓ.), ਬੀ.ਪੀ.ਈ.ਓ. ਮੈਡਮ ਦਲਜੀਤ ਕੌਰ, ਪਿੰਡ ਦੇ ਸਰਪੰਚ ਸ. ਕੁਲਦੀਪ ਸਿੰਘ ਜੀ, ਸਕੂਲ ਐੱਸਐੱਮਸੀ ਚੇਅਰਮੈਨ ਸ਼੍ਰੀ ਤਰਸੇਮ ਲਾਲ ਜੀ, ਬੀਐਨਓ/ਬਲਾਕ ਨੋਡਲ ਇੰਚਾਰਜ ਸ੍ਰੀਮਤੀ ਰੁਪਿੰਦਰ ਕੌਰ, ਮਾਪੇ, ਪਿੰਡ ਵਾਸੀ ਅਤੇ ਹੋਰ ਗਰਿਮਾਵਾਨ ਮਹਿਮਾਨ ਹਾਜ਼ਰ ਸਨ।
ਸਕੂਲ ਮੁਖੀ ਵੱਲੋਂ ਸਭ ਆਏ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਧੰਨਵਾਦ ਕੀਤਾ ਗਿਆ ਅਤੇ ਯਕੀਨ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਿਦਿਆਰਥੀਆਂ ਦੀ ਭਲਾਈ ਲਈ ਹੋਰ ਉਚ ਕੋਸ਼ਿਸਾਂ ਜਾਰੀ ਰਹਿਣਗੀਆਂ।



- October 15, 2025