ਖੇਤੀ ਸੰਦ-ਮਸ਼ੀਨਰੀ ‘ਤੇ ਸਬਸਿਡੀ ਲੈਣ ਲਈ ਸਮੈਮ ਸਕੀਮ ਅਧੀਨ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਕੀਤੀ ਗਈ ਕੰਪਿਊਟਰਾਈਜ਼ਡ ਰੈਂਡੋਮਾਈਜੇਸ਼ਨ
- 97 Views
- kakkar.news
- June 9, 2025
- Agriculture Punjab
ਖੇਤੀ ਸੰਦ-ਮਸ਼ੀਨਰੀ ‘ਤੇ ਸਬਸਿਡੀ ਲੈਣ ਲਈ ਸਮੈਮ ਸਕੀਮ ਅਧੀਨ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਕੀਤੀ ਗਈ ਕੰਪਿਊਟਰਾਈਜ਼ਡ ਰੈਂਡੋਮਾਈਜੇਸ਼ਨ
ਫਿਰੋਜ਼ਪੁਰ 9 ਜੂਨ 2025 (ਅਨੁਜ ਕੱਕੜ ਟੀਨੂੰ )
ਸਮੈਮ ਸਕੀਮ ਅਧੀਨ ਸਾਲ 2025-26 ਦੌਰਾਨ ਸਬਸਿਡੀ ‘ਤੇ ਦਿੱਤੀ ਜਾਣ ਵਾਲੀ ਖੇਤੀ ਸੰਦ-ਮਸ਼ੀਨਰੀ ਉੱਪਰ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਰਾਹੀਂ ਕੰਪਿਊਟਰਾਈਜ਼ਡ ਰੈਂਡੋਮਾਈਜੇਸ਼ਨ ਕੀਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ, ਫਿਰੋਜ਼ਪੁਰ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਮਿਤੀ 22-05-2025 ਤੱਕ ਆਨਲਾਈਨ ਪੋਰਟਲ ਰਾਹੀਂ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਸਨ। ਜਿਹਨਾਂ ਵਿੱਚ 69 ਜਨਰਲ ਵਰਗ (ਨਿੱਜੀ ਕਿਸਾਨ), 32 ਅਨੁਸੂਚਿਤ ਵਰਗ (ਨਿੱਜੀ ਕਿਸਾਨ) ਅਤੇ 80 ਕਸਟਮ ਹਾਇਰਿੰਗ ਸੈਂਟਰ (ਸਹਿਕਾਰੀ ਸਭਾਵਾਂ, ਗਰਾਮ ਪੰਚਾਇਤਾਂ ਅਤੇ ਪੇਂਡੂ ਉੱਦਮੀਆਂ) ਨੇ ਦਰਖ਼ਾਸਤਾਂ ਦਰਜ ਕੀਤੀਆ ਸਨ, ਜਿਹਨਾਂ ਵਿੱਚੋਂ ਜਨਰਲ ਕੈਟੇਗਰੀ ਦੇ ਨਿੱਜੀ ਪ੍ਰਾਰਥੀਆਂ ਦੇ 26; ਅਨੁਸੂਚਿਤ ਜਾਤੀ ਦੇ ਨਿੱਜੀ ਪ੍ਰਾਰਥੀਆਂ ਦੇ 08; ਜਨਰਲ ਵਰਗ ਦੇ ਕਸਟਮ ਹਾਇਰਿੰਗ ਸੈਂਟਰ ਦੇ 06 ‘ਤੇ ਅਨੁਸੂਚਿਤ ਜਾਤੀ ਕਸਟਮ ਹਾਇਰਿੰਗ ਸੈਂਟਰ ਦੇ 01 ਲਾਭਪਾਤਰੀਆਂ ਦੀ ਚੋਣ ਹੋਈ ਹੈ ਜਿਹਨਾਂ ਨੂੰ ਜਲਦ ਹੀ ਆਨਲਾਈਨ ਸੈਂਕਸ਼ਨਾਂ ਜਾਰੀ ਕੀਤੀਆਂ ਜਾਣਗੀਆਂ।
ਮੁੱਖ ਖੇਤੀਬਾੜੀ ਅਫਸਰ ਵੱਲੋਂ ਦੱਸਿਆ ਗਿਆ ਕਿ ਜਿਹਨਾਂ ਕਿਸਾਨਾਂ ਨੇ ਐਸ.ਸੀ ਕੈਟਾਗਿਰੀ ਵਿੱਚ ਪੋਰਟਲ ‘ਤੇ ਅਪਲਾਈ ਕੀਤਾ ਹੈ, ਉਹ ਕਿਸਾਨ ਮਸ਼ੀਨ ਦੀ ਖਰੀਦ ਕਰਨ ਤੋਂ ਪਹਿਲਾਂ ਆਪਣੇ ਸਬੰਧਤ ਬਲਾਕ ਖੇਤੀਬਾੜੀ ਦਫਤਰ ਵਿੱਚ ਆਪਣਾ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਤਸਦੀਕ ਕਰਵਾ ਕੇ ਹੀ ਮਸ਼ੀਨ ਦੀ ਖਰੀਦ ਕਰਨ ਤਾਂ ਜੋ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਵਿਭਾਗ ਦੇ ਪੋਰਟਲ www.agrimachinerypb.com ਜਾਂ ਆਪਣੇ ਨਜ਼ਦੀਕੀ ਬਲਾਕ ਖੇਤੀਬਾੜੀ ਦਫਤਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।


