ਕੇਂਦਰੀ ਜੇਲ ਫਿਰੋਜ਼ਪੁਰ ਚ 13 ਮੋਬਾਈਲ ਫੋਨਾਂ ਦੀ ਬਰਾਮਦਗੀ, ਕਈ ਹਵਾਲਾਤੀਆਂ ਤੇ ਦਰਜ ਹੋਏ ਕੇਸ
- 75 Views
- kakkar.news
- June 10, 2025
- Crime Punjab
ਕੇਂਦਰੀ ਜੇਲ ਫਿਰੋਜ਼ਪੁਰ ਚ 13 ਮੋਬਾਈਲ ਫੋਨਾਂ ਦੀ ਬਰਾਮਦਗੀ, ਕਈ ਹਵਾਲਾਤੀਆਂ ਤੇ ਦਰਜ ਹੋਏ ਕੇਸ
ਫਿਰੋਜ਼ਪੁਰ, 9 ਜੂਨ 2025 (ਅਨੁਜ ਕੱਕੜ ਟੀਨੂੰ)
ਕੇਂਦਰੀ ਜੇਲ ਫਿਰੋਜ਼ਪੁਰ ਵਿੱਚੋਂ ਇਕ ਵੱਡੀ ਕਾਰਵਾਈ ਦੌਰਾਨ ਕਈ ਹਵਾਲਾਤੀਆਂ ਕੋਲੋਂ ਗੈਰਕਾਨੂੰਨੀ ਤਰੀਕੇ ਨਾਲ ਰੱਖੇ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਸਹਾਇਕ ਸੁਪਰਡੈਂਟ ਕੇਂਦਰੀ ਜੇਲ ਵੱਲੋਂ ਦੋ ਵੱਖ-ਵੱਖ ਮਾਮਲੇ ਦਰਜ ਕਰਵਾਏ ਗਏ ਹਨ।ਜਿਸ ਤਹਿਤ ਹਵਾਲਾਤੀਆਂ ਕੋਲੋਂ ਗੈਰਕਾਨੂੰਨੀ ਤਰੀਕੇ ਨਾਲ ਰੱਖੇ 13 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ । ਪਹਿਲੇ ਮਾਮਲੇ ਵਿੱਚ 7 ਮੋਬਾਈਲ ਫੋਨ ਬਰਾਮਦ ਹੋਏ ਜਦਕਿ ਦੂਜੇ ਮਾਮਲੇ ਵਿੱਚ 6 ਮੋਬਾਇਲ ਫੋਨਾਂ ਦੀ ਬਰਾਮਦਗੀ ਹੋਈ।
ਪਹਿਲੇ ਮਾਮਲੇ (ਮੁਕਦਮਾ ਨੰਬਰ 199) ਹੇਠ 12 ਹਵਾਲਾਤੀਆਂ ਕੋਲੋਂ ਕੁੱਲ 7 ਮੋਬਾਈਲ ਫੋਨ ਜਿਨ੍ਹਾਂ ਵਿੱਚੋ ਟੱਚ ਸਕਰੀਨ ਅਤੇ ਕੀਪੈਡ ਵਾਲੇ ਮੋਬਾਇਲ ਫੋਨ ਫੜੇ ਗਏ ਹਨ , ਜਿਨ੍ਹਾਂ ਵਿੱਚ ਆਕਾਸ਼ਵੀਰ ਸਿੰਘ ਉਰਫ ਗਗਨ, ਲਖਵਿੰਦਰ ਸਿੰਘ, ਰੋਹਿਤ ਕੁਮਾਰ, ਗੁਰਜੰਟ ਸਿੰਘ, ਮਨਜੀਤ ਸਿੰਘ, ਗੁਰਚਰਨ ਸਿੰਘ ਉਰਫ ਮਿਲਖਾ, ਅਮਨਦੀਪ ਉਰਫ ਕੋਡਾ, ਸਤਨਾਮ ਸਿੰਘ ਉਰਫ ਸੱਤੂ, ਸੁਖਵਿੰਦਰ ਕਾਲਾ, ਸਤਨਾਮਜੀਤ ਸਿੰਘ, ਰਣਜੀਤ ਸਿੰਘ ਅਤੇ ਕੁਲਦੀਪ ਸਿੰਘ ਸ਼ਾਮਲ ਹਨ।
ਦੂਜੇ ਮਾਮਲੇ (ਮੁਕਦਮਾ ਨੰਬਰ 200 ,ਮਿਤੀ 9 ਜੂਨ 2025) ਹੇਠ ਇੱਕ ਕੇਦੀ ਅਤੇ 5 ਹਵਾਲਾਤੀਆਂ ਕੋਲੋਂ 6 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਨਿਰਮਲ ਸਿੰਘ, ਜਪਾਨ ਸਿੰਘ, ਸੁਰਿੰਦਰ ਸਿੰਘ ਉਰਫ ਕਾਲੀ, ਸੰਦੀਪ ਸਿੰਘ ਉਰਫ ਸੀਪਾ, ਗੁਰਿੰਦਰ ਸਿੰਘ ਅਤੇ ਕਰਨ ਉਰਫ ਨਿਜਾ ਦੇ ਨਾਮ ਆਉਂਦੇ ਹਨ। ਜੇਲ ਪ੍ਰਸ਼ਾਸਨ ਵੱਲੋਂ ਸਾਰੇ ਮਾਮਲਿਆਂ ਦੀ ਜਾਣਕਾਰੀ ਮੁਕਾਮੀ ਥਾਣਿਆਂ ਨੂੰ ਦੇ ਕੇ ਕਾਨੂੰਨੀ ਕਾਰਵਾਈ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਇਹ ਮਾਮਲਾ ਜੇਲ ਪ੍ਰਸ਼ਾਸਨ ਦੀ ਸੁਰੱਖਿਆ ‘ਤੇ ਸਵਾਲ ਖੜੇ ਕਰਦਾ ਹੈ ਕਿ ਅੰਤ ਤੱਕ ਇਹ ਮੋਬਾਇਲ ਫੋਨ ਹਵਾਲਾਤੀਆਂ ਤੱਕ ਕਿਵੇਂ ਪਹੁੰਚੇ।


