ਪ੍ਰੈਸ ਕਲੱਬ ਫਿਰੋਜ਼ਪੁਰ ਅਤੇ ਮਯੰਕ ਫਾਊਂਡੇਸ਼ਨ ਵਲੋਂ ਰਕਤਦਾਨ ਕੈਂਪ ਦਾ ਆਯੋਜਨ
- 133 Views
- kakkar.news
- June 13, 2025
- Punjab
ਪ੍ਰੈਸ ਕਲੱਬ ਫਿਰੋਜ਼ਪੁਰ ਅਤੇ ਮਯੰਕ ਫਾਊਂਡੇਸ਼ਨ ਵਲੋਂ ਵਿਸ਼ਵ ਰਕਤਦਾਤਾ ਦਿਵਸ ਮੌਕੇ ਰਕਤਦਾਨ ਕੈਂਪ ਦਾ ਆਯੋਜਨ
ਫਿਰੋਜ਼ਪੁਰ, 13 ਜੂਨ 2025 ( ਅਨੁਜ ਕੱਕੜ ਟੀਨੂੰ)
ਸਵੇਛਾ ਨਾਲ ਰਕਤਦਾਨ ਦੇ ਮਹੱਤਵ ਨੂੰ ਉਭਾਰਨ ਅਤੇ ਵਿਸ਼ਵ ਰਕਤਦਾਤਾ ਦਿਵਸ ਦੇ ਅਵਸਰ ‘ਤੇ ਪ੍ਰੈਸ ਕਲੱਬ ਫਿਰੋਜ਼ਪੁਰ ਅਤੇ ਮਯੰਕ ਫਾਊਂਡੇਸ਼ਨ ਦੇ ਸਾਂਝੇ ਉਪਰਾਲੇ ਹੇਠ ਰਕਤਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਐਤਵਾਰ, 15 ਜੂਨ 2025 ਨੂੰ ਪ੍ਰੈਸ ਕਲੱਬ ਫਿਰੋਜ਼ਪੁਰ ਪਰਿਸਰ, ਰੈਡ ਕਰਾਸ ਬਿਲਡਿੰਗ, ਫਿਰੋਜ਼ਪੁਰ ਸ਼ਹਿਰ ਵਿਖੇ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਜ਼ਿਲ੍ਹਾ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਬਲੱਡ ਬੈਂਕ ਦਾ ਸਹਿਯੋਗ ਹੋਵੇਗਾ।
ਇਸ ਮੌਕੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਮਨਦੀਪ ਕੁਮਾਰ ਮੋਂਟੀ ਨੇ ਕਿਹਾ, “ਰਕਤਦਾਨ ਸਭ ਤੋਂ ਵੱਡਾ ਦਾਨ ਹੈ, ਜਦੋਂ ਤੁਸੀਂ ਰਕਤਦਾਨ ਕਰਦੇ ਹੋ, ਤੁਸੀਂ ਅਣਜਾਣੀ ਜ਼ਿੰਦਗੀ ਨੂੰ ਨਵੀਂ ਰੋਸ਼ਨੀ ਦਿੰਦੇ ਹੋ।”ਰਕਤਦਾਨ ਨਾਂ ਸਿਰਫ਼ ਇਨਸਾਨੀਅਤ ਦੀ ਨਿਸ਼ਾਨੀ ਹੈ, ਬਲਕਿ ਇਹ ਸਮਾਜਿਕ ਜ਼ਿੰਮੇਵਾਰੀ ਵੀ ਹੈ।ਅਸੀਂ ਇਸ ਕੈਂਪ ਰਾਹੀਂ ਲੋਕਾਂ ਨੂੰ ਜਾਨ ਬਚਾਉਣ ਦੇ ਇਸ ਪਵਿੱਤਰ ਕੰਮ ਵੱਲ ਪ੍ਰੇਰਿਤ ਕਰਨਾ ਚਾਹੁੰਦੇ ਹਾਂ।”
ਮਯੰਕ ਫਾਊਂਡੇਸ਼ਨ ਦੇ ਪ੍ਰੋਜੈਕਟ ਚੇਅਰਮੈਨ ਸੁਮੇਸ਼ ਗੁੰਬਰ ਨੇ ਦੱਸਿਆ ਕਿ ਫਾਊਂਡੇਸ਼ਨ ਹਮੇਸ਼ਾ ਸਮਾਜ ਸੇਵਾ ਅਤੇ ਸਿਹਤ ਨਾਲ ਸੰਬੰਧਤ ਕਾਰਜਾਂ ਲਈ ਵਚਨਬੱਧ ਰਿਹਾ ਹੈ ਅਤੇ ਇਹ ਕੈਂਪ ਉਸੇ ਦਿਸ਼ਾ ਵੱਲ ਇਕ ਹੋਰ ਕਦਮ ਹੈ।
ਸਭ ਯੋਗ ਰਕਤਦਾਤਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਪੁੰਨ ਕਾਰਜ ਵਿੱਚ ਭਾਗ ਲੈਣ ਅਤੇ ਰਕਤਦਾਨ ਦੇ ਮਹੱਤਵ ਨੂੰ ਸਮਾਜ ਵਿੱਚ ਉਭਾਰਨ ਲਈ ਅੱਗੇ ਆਉਣ।


