ਪ੍ਰੈਸ ਕਲੱਬ ਫਿਰੋਜ਼ਪੁਰ ਦੀ ਨਵੀਂ ਕਾਰਜਕਾਰੀ ਬੋਡੀ ਦੀ ਹੋਈ ਚੋਣ
- 226 Views
- kakkar.news
- June 14, 2025
- Punjab
ਪ੍ਰੈਸ ਕਲੱਬ ਫਿਰੋਜ਼ਪੁਰ ਦੀ ਨਵੀਂ ਕਾਰਜਕਾਰੀ ਬੋਡੀ ਦੀ ਹੋਈ ਚੋਣ
ਫਿਰੋਜ਼ਪੁਰ, 13 ਜੂਨ 2025 (ਅਨੁਜ ਕੱਕੜ ਟੀਨੂੰ):
ਪ੍ਰੈਸ ਕਲੱਬ ਫਿਰੋਜ਼ਪੁਰ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕਰਕੇ ਨਵੀਂ ਕਾਰਜਕਾਰੀ ਬੋਡੀ ਦਾ ਚੋਣ ਕੀਤਾ ਗਿਆ। ਇਸ ਮੀਟਿੰਗ ਦੀ ਅਗਵਾਈ ਕਲੱਬ ਦੇ ਪ੍ਰਧਾਨ ਮਨਦੀਪ ਕੁਮਾਰ ਮੌਟੀ ਨੇ ਕੀਤੀ। ਉਨ੍ਹਾਂ ਦੱਸਿਆ ਕਿ ਵਰ੍ਹਾ 2025-26 ਲਈ ਨਵੀਂ ਟੀਮ ਦੀ ਚੋਣ ਹੋ ਚੁੱਕੀ ਹੈ, ਜੋ ਕਿ ਪੱਤਰਕਾਰ ਭਾਈਚਾਰੇ ਦੀ ਭਲਾਈ ਲਈ ਕੰਮ ਕਰੇਗੀ।
ਪ੍ਰਧਾਨ ਮੌਂਟੀ ਵੱਲੋ ਨਵੀਂ ਚੁਣੀ ਗਈ ਕਾਰਜਕਾਰੀ ਬੋਡੀ ਵਿੱਚ ਚੇਅਰਮੈਨ ਗੌਰਵ ਮਾਨਿਕ, ਵਾਈਸ ਚੇਅਰਮੈਨ ਹਰੀਸ਼ ਮੋਂਗਾ, ਸਿਨੀਅਰ ਵਾਈਸ ਪ੍ਰਧਾਨ ਨਰੇਸ਼ ਕੁਮਾਰ ਉਰਫ ਬੋਬੀ, ਵਾਈਸ ਪ੍ਰਧਾਨ: ਸੁਖਦੇਵ ਗੁਰਜਾ, ਚੀਫ ਐਡਵਾਇਜ਼ਰ ਵਿਜੈ ਕੱਕੜ,ਸਲਾਹਕਾਰ ਮਦਨ ਲਾਲ ਤਿਵਾਰੀ, ਕੈਸ਼ੀਅਰ ਨਿਰਮਲ ਸਿੰਘ ਗਿੱਲ, ਲੀਗਲ ਐਡਵਾਇਜ਼ਰ ਰਮੇਸ਼ ਕੁਮਾਰ ਕਸ਼ਯਪ ,ਆਫਿਸ ਸੈਕਟਰੀ ਅਨੁਜ ਕੱਕੜ ਅਤੇ ਸਚਿਵ ਨਾਰਾਇਣ ਧਮੀਜਾ ਨਿਯੁਕਤ ਕੀਤੇ ਗਏ ਹਨ।
ਪ੍ਰਧਾਨ ਮਨਦੀਪ ਕੁਮਾਰ ਮੌਟੀ ਨੇ ਪਦ ਸੰਭਾਲਣ ਮਗਰੋਂ ਭਰੋਸਾ ਦਿਵਾਇਆ ਕਿ ਕਲੱਬ ਦਾ ਹਰ ਮੈਂਬਰ ਅਤੇ ਅਹੁਦੇਦਾਰ ਸੁਰੱਖਿਅਤ ਮਹਿਸੂਸ ਕਰੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰਤਾ ਸੱਚਾਈ, ਨਿਰਭਉਤਾ ਅਤੇ ਨਿਰਪੱਖਤਾ ਨਾਲ ਕੀਤੀ ਜਾਵੇਗੀ।
ਇਸ ਮੌਕੇ ‘ਤੇ ਪੂਰਵ ਪ੍ਰਧਾਨ ਰਾਜੇਸ਼ ਕਟਾਰੀਆ, ਕਮਲ ਮਲਹੋਤਰਾ, ਸੰਨੀ ਚੌਪੜਾ,ਪਰਮਿੰਦਰ ਸਿੰਘ, ਵਿਨਯ ਹਾਂਡਾ, ਰੋਹਿਤ, ਮਲਕੀਅਤ ਸਿੰਘ , ਅਕਸ਼ੇ ਗਲ੍ਹੋਤਰਾ ,ਪਰਮਜੀਤ ਸਿੰਘ ,ਵਿਕਾਸ ਕੁਮਾਰ , ਰਿੰਕੂ ਵਾਹੀ , ਅਤੇ ਹੋਰ ਕਲੱਬ ਦੇ ਸਦੱਸ ਵੀ ਮੌਜੂਦ ਸਨ।



- October 15, 2025