Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਪੰਜਾਬ ਮੁਲਾਜ਼ਮਾਂ ਦੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕਰਕੇ ਖ਼ਜਾਨਾ ਮੰਤਰੀ ਦਾ ਫੂਕਿਆਂ ਗਿਆ ਪੁਤਲਾ
- 72 Views
- kakkar.news
- July 3, 2025
- Punjab
ਪੰਜਾਬ ਮੁਲਾਜ਼ਮਾਂ ਦੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕਰਕੇ ਖ਼ਜਾਨਾ ਮੰਤਰੀ ਦਾ ਫੂਕਿਆਂ ਗਿਆ ਪੁਤਲਾ
ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਮਾਰੂ ਕੀਤੀਆਂ ਦੀ ਕੜੇ ਸ਼ਬਦਾ ਵਿਚ ਕੀਤੀ ਨਿੰਦਾ –
ਫਿਰੋਜ਼ਪੁਰ 03 ਜੁਲਾਈ 2025 ( ਅਨੁਜ ਕੱਕੜ ਟੀਨੂੰ )
ਪੰਜਾਬ ਮੁਲਾਜ਼ਮਾਂ ਦੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਸਟੇਟ ਬਾਡੀ ਦੇ ਸੱਦੇ ਮੁਤਾਬਿਕ ਟਰੇਡ ਯੂਨੀਅਨਜ਼ ਦੇ ਸੰਘਰਸ਼ ਦੀ ਹਮਾਇਤ ਦੀ ਕੜੀ ਵਿੱਚ ਡੀਸੀ ਦਫਤਰ ਫਿਰੋਜਪੁਰ ਦੇ ਸਾਹਮਣੇ ਪੰਜਾਬ ਸਰਕਾਰ ਅਤੇ ਖਜਾਨਾ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾ ਖਿਲਾਫ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਜਿਸ ਦੌਰਾਨ ਪਹਿਲਾਂ ਖਜਾਨਾ ਦਫਤਰ ਦਾ ਘਿਰਾਓ ਕੀਤਾ ਗਿਆ ਅਤੇ ਇਸ ਤੋਂ ਉਪਰੰਤ ਡੀਸੀ ਦਫਤਰ ਸਾਹਮਣੇ ਵਿੱਤ ਮੰਤਰੀ ਚੀਮਾ ਦਾ ਪੁਤਲਾ ਸਾੜ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ।
ਇਸ ਮੌਕੇ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਰੱਜ ਕੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰਜ਼ ਪ੍ਰਤੀ ਘਟੀਆ ਨੀਤੀਆਂ ਦੀ ਨਿਖੇਦੀ ਕੀਤੀ। ਇਸ ਰੋਸ ਮੁਜਾਹਰੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸੁਬੇਗ ਸਿੰਘ ਅਜ਼ੀਜ਼ ਜ਼ਿਲ੍ਹਾ ਕੋਆਰਡੀਨੇਟਰ ਸਾਂਝਾ ਫਰੰਟ, ਜਸਪਾਲ ਸਿੰਘ ਸਹਾਇਕ ਆਰਡੀਨੇਟਰ, ਕਸ਼ਮੀਰ ਸਿੰਘ ਥਿੰਦ ਜਨਰਲ ਸਕੱਤਰ ਸਾਂਝਾ ਫਰੰਟ, ਅਜੀਤ ਸਿੰਘ ਸੋਢੀ ਜਨਰਲ ਸਕੱਤਰ ਪੰਜਾਬ ਗੋਰਮੈਂਟ ਪੈਨਸ਼ਨਰ ਐਸੋਸੀਏਸ਼ਨ, ਬਲਵੰਤ ਸਿੰਘ ਸੰਧੂ ਪ੍ਰਧਾਨ ਪੰਜਾਬ ਪੈਨਸ਼ਨਰ, ਰਾਮ ਪ੍ਰਸਾਦ ਪ੍ਰਧਾਨ ਕਲਾਸ ਫੋਰ ਯੂਨੀਅਨ ਅਤੇ ਮੀਤ ਪ੍ਰਧਾਨ ਪ.ਸ.ਸ.ਫ ਫਿਰੋਜ਼ਪੁਰ, ਨਰਿੰਦਰ ਸ਼ਰਮਾ ਹੈਲਥ ਵਿਭਾਗ ਪੈਰਾਮੈਡੀਕਲ ਐਸੋਸੀਏਸ਼ਨ, ਗੁਰਦੇਵ ਸਿੰਘ ਸਿੱਧੂ ਪ.ਸ.ਸ.ਫ ਫਿਰੋਜ਼ਪੁਰ ਯੁਨਿਟ, ਕਸ਼ਮੀਰ ਸਿੰਘ ਥਿੰਦ ਸੂਬਾ ਜਨਰਲ ਸਕੱਤਰ ਜੇਲ ਵਿਭਾਗ ਪੈਨਸ਼ਨਰ ਐਸੋਸੀਏਸ਼ਨ, ਬਲਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਗੌਰਮਿੰਟ ਐਸੋਸੀਏਸ਼ਨ ਆਦਿ ਨੇ ਸਰਕਾਰ ਦੀਆਂ ਨੀਤੀਆਂ ਦੀ ਕੜੇ ਸ਼ਬਦਾ ਵਿਚ ਆਲੋਚਨਾ ਕੀਤੀ। ਇਸ ਤੋਂ ਇਲਾਵਾ ਸ. ਖਜਾਨ ਸਿੰਘ ਮੁੱਖ ਸਲਾਹਕਾਰ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ, ਮਲਕੀ ਤ ਸਿੰਘ ਪਾਸੀ ਪੰਜਾਬ ਪੈਨਸ਼ਨਰ, ਜਗਦੀਪ ਸਿੰਘ ਮਾਂਗਟ ਜਨਰਲ ਸਕੱਤਰ ਵੀ ਹਾਜ਼ਰ ਸਨ। ਸੰਤੋਸ਼ ਕੁਮਾਰ ਆਸ਼ਾ ਵਰਕਰ ਯੂਨੀਅਨ ਅਤੇ ਮਹਿੰਦਰ ਸਿੰਘ ਧਾਲੀਵਾਲ ਫੋਰੈਸਟ ਯੂਨੀਅਨ ਆਦਿ ਨੇ ਵੀ ਸੰਬੋਧਨ ਕੀਤਾ।
Categories

Recent Posts

