ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਵਿਰੁੱਧ ਮੁਹਿੰਮ ਅਧੀਨ ਵੱਡੀ ਕਾਰਵਾਈ: ਹੈਰੋਇਨ, ਆਈਸ ਡਰੱਗ, ਵਾਹਨ ਅਤੇ ਮੋਬਾਈਲ ਫੋਨ ਬਰਾਮਦ, 5 ਗਿਰਫ਼ਤਾਰ
- 118 Views
- kakkar.news
- July 2, 2025
- Crime Punjab
ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਵਿਰੁੱਧ ਮੁਹਿੰਮ ਅਧੀਨ ਵੱਡੀ ਕਾਰਵਾਈ: ਹੈਰੋਇਨ, ਆਈਸ ਡਰੱਗ, ਵਾਹਨ ਅਤੇ ਮੋਬਾਈਲ ਫੋਨ ਬਰਾਮਦ, 5 ਗਿਰਫ਼ਤਾਰ
ਫਿਰੋਜ਼ਪੁਰ, 2 ਜੁਲਾਈ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨਸ਼ੇ ਵਿਰੁੱਧ ਜਾਰੀ ਮੁਹਿੰਮ ਤਹਿਤ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕਰਕੇ 5 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਐੱਸ.ਐੱਸ.ਪੀ. ਫਿਰੋਜ਼ਪੁਰ ਸ. ਭੁਪਿੰਦਰ ਸਿੰਘ ਸਿੱਧੂ (ਪੀ.ਪੀ.ਐਸ) ਨੇ ਪ੍ਰੈਸ ਨੂੰ ਦਿੱਤੀ।
ਉਨ੍ਹਾਂ ਦੱਸਿਆ ਕਿ CIA ਟੀਮ, DSP (D) ਅਤੇ SP (D) ਦੀ ਨੇਤ੍ਰਤਾ ਹੇਠ ਗਠਿਤ ਵਿਸ਼ੇਸ਼ ਟੀਮ ਵੱਲੋਂ 2 ਨੌਜਵਾਨ ਆਰੋਪੀਆਂ ਕਰਣ ਉਰਫ਼ ਕਰਨ ਪਹਿਲਵਾਨ (19 ਸਾਲ) ਵਾਸੀ ਬਸਤੀ ਸ਼ੇਖਾਂ ਵਾਲੀ ਅਤੇ ਗੁਰਜੰਤ ਸਿੰਘ ਵਾਸੀ ਪਿੰਡ ਪੱਲਾ ਮੇਘਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 1 ਕਿਲੋ 552 ਗ੍ਰਾਮ ਹੈਰੋਇਨ, ਇੱਕ ਮੋਟਰਸਾਈਕਲ ਅਤੇ 2 ਮੋਬਾਈਲ ਫੋਨ ਬਰਾਮਦ ਹੋਏ ਹਨ। ਕਰਣ ਦੇ ਖ਼ਿਲਾਫ ਪਹਿਲਾਂ ਤੋਂ 4 ਕ੍ਰਿਮੀਨਲ ਮਾਮਲੇ ਦਰਜ ਹਨ।
ਇਸ ਦੇ ਇਲਾਵਾ, ਥਾਣਾ ਕੁੱਲਗੜੀ ਵਿਖੇ ਦਰਜ ਇੱਕ ਹੋਰ ਕੇਸ ਵਿੱਚ ਰਣਜੀਤ ਸਿੰਘ ਉਰਫ਼ ਟਿੱਡਾ ਵਾਸੀ ਪਿੰਡ ਸ਼ੇਰ ਖਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 222 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਇੱਕ ਹੋਰ ਵੱਡੀ ਕਾਰਵਾਈ ਦੌਰਾਨ, BDPO ਦਫ਼ਤਰ ਮੱਖੂ ਕੋਲ ਨੈਸ਼ਨਲ ਹਾਈਵੇ ‘ਤੇ ਇੱਕ ਸਵਿਫਟ ਕਾਰ ਦੀ ਤਲਾਸ਼ੀ ਦੌਰਾਨ 400 ਗ੍ਰਾਮ ਆਈਸ ਡਰੱਗ ਮਿਲੀ। ਪੁਲਿਸ ਨੇ ਕਾਰ ਸਵਾਰ ਦੋਸ਼ੀਆਂ ਭੁਵਨੇਸ਼ ਸਿੰਘ (30) ਅਤੇ ਧੇਰੀਆਂਵੀਰ ਸਿੰਘ (25) ਵਾਸੀ ਚੱਕ ਮੰਗਾ ਰਖਵਾਲਾ, ਜੰਮੂ-ਕਸ਼ਮੀਰ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ ਸਵਿਫਟ ਕਾਰ ਅਤੇ 2 ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ।
SSP ਭੁਪਿੰਦਰ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਪੁਲਿਸ ਦੀ ਕਾਰਵਾਈ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਪੂਰੇ ਠੱਲ ਪਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।


