ਜ਼ਿਲ੍ਹਾ ਫਿਰੋਜ਼ਪੁਰ ‘ਚ ਲੈਂਡ ਪੂਲਿੰਗ ਤੇ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ KMM ਵਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ
- 78 Views
- kakkar.news
- July 28, 2025
- Punjab
ਜ਼ਿਲ੍ਹਾ ਫਿਰੋਜ਼ਪੁਰ ‘ਚ ਲੈਂਡ ਪੂਲਿੰਗ ਤੇ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ KMM ਵਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ
ਫ਼ਿਰੋਜ਼ਪੁਰ 28 ਜੁਲਾਈ 2025 (ਸਿਟੀਜ਼ਨਜ਼ ਵੋਇਸ)
ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੇ DC ਸਾਹਿਬ ਦੀ ਗੈਰ ਹਾਜ਼ਰੀ ਹੋਣ ਕਰਕੇ ਸਹਾਇਕ ਕਮਿਸ਼ਨਰ (ਜ) ਗੁਰਦੇਵ ਸਿੰਘ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਬੀਕੇਯੂ ਕ੍ਰਾਂਤੀਕਾਰੀ ਗੁਰਪ੍ਰੀਤ ਸਿੰਘ ਫਰੀਦੇਵਾਲਾ, ਬੀਕੇਯੂ ਬਹਿਰਾਮਕੇ ਚਮਕੌਰ ਸਿੰਘ, ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਬਗੀਚਾ ਸਿੰਘ ਆਦਿ ਆਗੂਆਂ ਵਲੋਂ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੰਦਿਆਂ ਕਿਸਾਨ ਆਗੂਆਂ ਨੇ ਸ਼ਹਿਰੀਕਰਨ ਤਹਿਤ ਜ਼ਬਰੀ ਜ਼ਮੀਨਾਂ ਐਕਵਾਇਰ ਕਰਕੇ ਲੈਂਡ ਪੂਲਿੰਗ ਪੋਲਿਸੀ ਦੇ ਨੋਟੀਫਿਕੇਸ਼ਨ ਰੱਦ ਕਰਨ, ਭਾਰਤ ਮਾਲਾ ਤਹਿਤ ਕਿਸਾਨਾਂ ਦਾ ਉਜਾੜਾ ਬੰਦ ਕਰਨ, ਅਬਾਦਕਾਰ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦੇਣ, ਮੋਦੀ ਸਰਕਾਰ ਵਲੋਂ ਬਿਜਲੀ ਸੋਧ ਬਿਲ ਲਿਆਉਣ ਦੇ ਬਿਲ ਨੂੰ ਮੁੱਢੋਂ ਰੱਦ ਕਰਕੇ ਚਿੱਪਾਂ ਵਾਲੇ ਪ੍ਰੀਪੇਡ ਮੀਟਰ ਲਾਉਣ ਦੀ ਪਰਿਕਿਰਿਆ ਨੂੰ ਰੱਦ ਕਰਕੇ ਪਾਵਰਕੌਮ ਨੂੰ ਨਿੱਜੀਕਰਨ ਦੀਆਂ ਨੀਤੀ ਤਹਿਤ ਖਤਮ ਕਰਨ ਨੂੰ ਬੰਦ ਕਰਨ, ਸ਼ੰਬੂ, ਖਨੌਰੀ ਬਾਰਡਰਾਂ ਭਗਵੰਤ ਮਾਨ ਸਰਕਾਰ ਦੇ ਕੀਤੇ ਜ਼ਬਰ ਕਾਰਨ ਕਿਸਾਨਾਂ ਮਜ਼ਦੂਰਾਂ ਦੇ ਕੀਤੇ ਸਮਾਨ ਦੀ ਭੰਨਤੋੜ ਦੀ ਭਰਪਾਈ, ਪਿਛਲੇ ਦਿੱਲੀ ਅੰਦੋਲਨ ਸਮੇਤ ਕੀਤੇ ਕਿਸਾਨ ਆਗੂਆਂ ਦੇ ਕੀਤੇ ਪਰਚੇ ਰੱਦ ਕਰਨ, ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਪੁਲਸੀਆਂ ਰਾਜ ਕਾਇਮ ਕਰਕੇ ਕੀਤੇ ਜਾ ਰਹੇ ਅਤਿਆਚਾਰ ਬੰਦ ਕਰਨ, ਹਵਾ, ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀ ਇੰਡਸਟਰੀ ਨੂੰ ਬੰਦ ਕਰਨ, ਹੜਾਂ ਦੀ ਰੋਕਥਾਮ ਲਈ ਦਰਿਆਵਾਂ ਦੇ ਬੰਨਾਂ ਤੇ ਨੋਚਾਂ ਦੀ ਮੁਰੰਮਤ ਤੇ ਪਿਛਲੇ ਸਮੇਂ ਦੌਰਾਨ ਨੁਕਸਾਨੀਆਂ ਫ਼ਸਲਾਂ ਦੇ ਉੱਚਿਤ ਮੁਆਵਜ਼ੇ, MSP ਸਮੇਤ 12 ਮੰਗਾਂ ਨੂੰ ਪੂਰਾ ਕਰਨ ਤੇ ਕਿਸਾਨਾਂ ਨੂੰ ਦੁਕਾਨਦਾਰਾਂ ਤੇ ਸਹਿਕਰੀ ਸਭਾਵਾਂ ਵਲੋਂ ਬੇਲੋੜੀਆਂ ਵਸਤਾਂ ਦੇਣ ਦੇ ਵਿਰੋਧ ਬਾਬਤ ਮੰਗ ਪੱਤਰ ਦਿੱਤਾ। ਇਸ ਮੌਕੇ ਗੁਰਮੇਲ ਸਿੰਘ ਫੱਤੇਵਾਲਾ,ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਹਰਫੂਲ ਸਿੰਘ ਦੂਲੇਵਾਲਾ, ਵੀਰ ਸਿੰਘ ਨਿਜਾਮਦੀਨ ਵਾਲਾ, ਗੁਰਮੇਲ ਸਿੰਘ ਫਿਰੋਜਪੁਰ, ਬੂਟਾ ਸਿੰਘ ਕਰੀਕਲਾਂ, ਗੁਰਬਖ਼ਸ਼ ਸਿੰਘ ਪੰਜਗਰਾਈਂ, ਮੰਗਲ ਸਿੰਘ ਸਵਾਈਕੇ, ਮੱਖਣ ਸਿੰਘ ਵਾੜਾ, ਕੇਵਲ ਸਿੰਘ ਵਾਹਕਾ, ਅਵਤਾਰ ਸਿੰਘ, ਰਜਿੰਦਰ ਸਿੰਘ ਫੁੱਲਰਵਾਨ,ਆਰ ਕੇ ਜੀਰਾ, ਜੁਗਰਾਜ ਸਿੰਘ ਫੇਰੋਕੇ, ਦਿਲਬਾਗ ਸਿੰਘ ਮੁਠਿਆਵਾਲਾ, ਬਚਿੱਤਰ ਸਿੰਘ ਫਰੀਦੇਵਾਲਾ, ਨਰਿੰਦਰ ਸਿੰਘ ਆਰਿਫ਼ ਕੇ ਆਦਿ ਜਥੇਬੰਦੀਆਂ ਦੇ ਆਗੂ ਹਾਜਰ ਸਨ।


