ਫਿਰੋਜ਼ਪੁਰ ਚ ਫਿਰ ਚੱਲੀਆਂ ਗੋਲੀਆਂ, ਡਾਕਟਰ ਹੋਇਆ ਜਖਮੀ
- 446 Views
- kakkar.news
- July 30, 2025
- Crime Punjab
ਫਿਰੋਜ਼ਪੁਰ ਚ ਫਿਰ ਚੱਲੀਆਂ ਗੋਲੀਆਂ, ਡਾਕਟਰ ਹੋਇਆ ਜਖਮੀ
ਫਿਰੋਜ਼ਪੁਰ 30 ਜੁਲਾਈ 2025 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਦੇ ਮੱਲਵਲ ਰੋਡ ਤੇ ਸਥਿਤ ਗੁਰੂ ਹਰਗੋਬਿੰਦ ਕਲੀਨਿਕ ਦੇ ਡਾਕਟਰ ਰੁਪਿੰਦਰਜੀਤ ਸਿੰਘ ‘ਤੇ ਅੱਜ ਕੁਝ ਅਣਪਛਾਤੇ ਹਮਲਾਵਰਾ ਵੱਲੋਂ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਗਿਆ। ਹਮਲਾਵਰ ਮੂੰਹ ‘ਤੇ ਨਕਾਬ ਬੰਨ ਕੇ ਆਏ ਹੋਏ ਸਨ। ਹਮਲੇ ‘ਚ ਡਾਕਟਰ ਗੰਭੀਰ ਰੂਪ ‘ਚ ਜਖ਼ਮੀ ਹੋ ਗਏ ਹਨ ਤੇ ਉਨ੍ਹਾਂ ਨੂੰ ਤੁਰੰਤ ਫਿਰੋਜ਼ਪੁਰ ਦੇ ਨਿਜੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਹਮਲਾਵਰਾਂ ਦੀ ਗਿਣਤੀ ਤਿੰਨ ਤੋਂ ਚਾਰ ਦੱਸੀ ਜਾ ਰਹੀ ਹੈਂ,
ਪ੍ਰਾਪਤ ਜਾਣਕਾਰੀ ਅਨੁਸਾਰ, ਹਮਲਾਵਰ ਕਿਸੇ ਲੁੱਟ ਜਾਂ ਹੋਰ ਨੀਅਤ ਨਾਲ ਆਏ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਹਮਲੇ ਦੌਰਾਨ ਡਾਕਟਰ ਦੇ ਹੈਲਪਰ ਸਾਹਿਲ ਨੇ ਹਮਲਾਵਰਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵੀ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਸਾਹਿਲ ਦੇ ਦੱਸਣ ਮੁਤਾਬਕ ਉਸਦੇ ਤੇ ਡਾਕਟਰ ਦੀ ਹਮਲਾਵਰਾਂ ਨਾਲ ਹੱਥੋ ਪਾਈ ਵੀ ਹੋਈ ਸੀ,
ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।


