86ਵੇਂ ਸ਼ਹੀਦੀ ਦਿਹਾੜੇ ’ਤੇ ਸ਼ਹੀਦ ਊਧਮ ਸਿੰਘ ਨੂੰ ਭੇਂਟ ਕੀਤੀ ਸ਼ਰਧਾਂਜਲੀ
- 53 Views
- kakkar.news
- July 31, 2025
- Punjab
86ਵੇਂ ਸ਼ਹੀਦੀ ਦਿਹਾੜੇ ’ਤੇ ਸ਼ਹੀਦ ਊਧਮ ਸਿੰਘ ਨੂੰ ਭੇਂਟ ਕੀਤੀ ਸ਼ਰਧਾਂਜਲੀ
ਫ਼ਿਰੋਜ਼ਪੁਰ , 31 ਜੁਲਾਈ 2025 (ਸਿਟੀਜ਼ਨਜ਼ ਵੋਇਸ)
ਦੇਸ਼ ਦੇ ਮਹਾਨ ਇਨਕਲਾਬੀ ਸ਼ਹੀਦ ਊਧਮ ਸਿੰਘ ਦੇ 86ਵੇਂ ਸ਼ਹੀਦੀ ਦਿਹਾੜੇ ’ਤੇ ਵੀਰਵਾਰ ਨੂੰ ਫਿਰੋਜ਼ਪੁਰ ਵਿਖੇ ਵੱਖ ਵੱਖ ਜਥੇਬੰਦੀਆਂ ਅਤੇ ਕਈ ਸਮਾਜਿਕ ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਵੱਲੋਂ ਸ਼ਹੀਦੇ ਆਜ਼ਮ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਇਸ ਮੋਕੇ ਸੱਭ ਤੋਂ ਪਹਿਲੋਂ ਸ਼ਹੀਦ ਊਧਮ ਸਿੰਘ ਦੀ ਸੋਚ ਨੂੰ ਪ੍ਰਣਾਈ ਸੰਸਥਾ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਫਿਰੋਜ਼ਪੁਰ ਦੇ ਆਗੂਆਂ ਅਤੇ ਮੈਂਬਰਾਂ ਵੱਲੋਂ ਸ਼ਹੀਦੇ ਆਜ਼ਮ ਨੂੰ ਸ਼ਰਧਾਂਜਲੀ ਦਿੱਤੀ ਗਈ । ਇਸ ਤੋਂ ਪਹਿਲੋਂ ਸੰਗਤਾਂ ਵੱਲੋਂ ਸਵੇਰੇ 11 ਸਥਾਨਕ ਸ਼ਹੀਦ ਊਧਮ ਸਿੰਘ ਚੌਂਕ ਪਹੁੰਚ ਕੇ ਸ਼ਹੀਦ ਦੇ ਬੁੱਤ ’ਤੇ ਫੁੱਲ ਮਾਲਾ ਪਾਈਆਂ ਗਈਆਂ।ਇਸ ਮੋਕੇ ਵੱਖ ਵੱਖ ਸਮਾਜਿਕ ,ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਸ਼ਹੀਦੇ ਆਜ਼ਮ ਨੂੰ ਸਿਜ਼ਦਾ ਕੀਤਾ। ਇਸ ਮੋਕੇ ਐਡਵੋਕੇਟ ਬਲਜੀਤ ਸਿੰਘ ਕੰਬੋਜ਼ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਨੇ 13 ਮਾਰਚ 1940 ਨੂੰ ਲੰਦਨ ਵਿਚ ਮਾਈਕਲ ਓ’ਡਵਾਇਰ ਦੀ ਹੱਤਿਆ ਕਰਕੇ 1919 ਦੇ ਜਲਿਆਣਵਾਲਾ ਬਾਗ ਕਤਲੇਆਮ ਦਾ ਬਦਲਾ ਲਿਆ ਸੀ। 31 ਜੁਲਾਈ 1940 ਨੂੰ ਉਨ੍ਹਾਂ ਨੂੰ ਲੰਡਨ ਦੇ ਪੈਂਟਨਵਿਲਾ ਜੇਲ੍ਹ ਵਿਚ ਫਾਂਸੀ ਦਿੱਤੀ ਗਈ। ਉਨ੍ਹਾਂ ਦੀ ਇਹ ਕੁਰਬਾਨੀ ਨਾ ਸਿਰਫ ਪੰਜਾਬੀ, ਸਗੋਂ ਸਾਰੀ ਦੁਨੀਆ ਦੇ ਅਜ਼ਾਦੀ ਪਸੰਦ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣੀ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿਚ ਅੱਜ ਦੇ ਦਿਨ ਲੋਕਾਂ ਵੱਲੋਂ ਰੈਲੀਆਂ ਕੱਢੀਆਂ ਗਈਆਂ, ਨਾਟਕ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੇ ਇਕ ਵਾਰ ਫਿਰ ਲੋਕਾਂ ਨੂੰ ਯਾਦ ਦਿਵਾਇਆ ਹੈ ਕਿ ਦੇਸ਼ ਦੇ ਮਹਾਨ ਸਪੂਤਾਂ ਦੀ ਕੁਰਬਾਨੀ ਤੋਂ ਬਿਨ੍ਹਾਂ ਅਜ਼ਾਦੀ ਸੌਖੀ ਨਹੀਂ ਸੀ। ਇਸ ਮੋਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਐਡਵੋਕੇਟ ਬਲਜੀਤ ਸਿੰਘ ਕੰਬੋਜ਼, ਪਰਮਿੰਦਰ ਸਿੰਘ ਥਿੰਦ, ਸੁੱਚਾ ਸਿੰਘ ਟਿੱਬੀ ਚੇਅਰਮੈਨ, ਗੁਰਭੇਜ ਸਿੰਘ ਟਿੱਬੀ , ਜਸਬੀਰ ਸਿੰਘ ਜੋਸਨ, ਬਲਵਿੰਦਰ ਸਿੰਘ ਕਮੱਗਰ, ਦਵਿੰਦਰ ਸਿੰਘ ਕਮੱਗਰ, ਜਰਨੈਲ ਸਿੰਘ ਸਰਪੰਚ, ਚੰਨਣ ਸਿੰਘ ਕਮੱਗਰ, ਕਸ਼ਮੀਰ ਸਿੰਘ ਕਮੱਗਰ, ਜੋਗਿੰਦਰ ਸਿੰਘ ਨੂਰਪੁਰ ਸੇਠਾਂ, ਪਲਵਿੰਦਰ ਸਿੰਘ ਖੁੱਲਰ, ਹਰਜਿੰਦਰ ਸਿੰਘ ਖਾਲਸਾ, ਸੁੰਦਰ ਲਾਲ ਰੁਕਨਾ ਮੂੰਗਲਾ, ਸਤਨਾਮ ਸਿੰਘ ਰੁਕਨਾ ਮੂੰਗਲਾ, ਗੁਰਦੀਪ ਸਿੰਘ ਭਗਤ, ਦਰਸ਼ਨ ਸਿੰਘ ਥਿੰਦ, ਵਿਸ਼ਾਲਦੀਪ ਬਲੋਸਮ, ਵਰਿਆਮ ਸਿੰਘ, ਅਵਤਾਰ ਸਿੰਘ ਰਾਜ ਟਰੈਵਲ, ਅਮਰੀਕ ਸਿੰਘ ਹੀਰੋ ਕੰਬੋਜ਼ ਨਗਰ, ਗੁਰਦੀਪ ਸਿੰਘ ਜਾਗੋਵਾਲੀਆ,ਗੁਰਦੇਵ ਸਿੰਘ ਸਾਮਾ, ਸੁਖਦੇਵ ਸਿੰਘ ਜੋਸਨ, ਚੰਨਣ ਸਿੰਘ ਸੰਧਾ, ਅੰਗਰੇਜ਼ ਸਿੰਘ ਭੁੱਲਰ, ਮਨਜੀਤ ਸਿੰਘ ਲੂੰਬੜੀਵਾਲਾ, ਰਣਬੀਰ ਸਿੰਘ ਰਾਣਾ ਦੁਲਚੀ ਕੇ, ਦਰਸ਼ਨ ਸਿੰਘ ਢੋਟ, ਪੰਡਿਤ ਅੰਸ਼ੂ ਦੇਵਗਨ, ਜੀਵਨ ਸ਼ਰਮਾ, ਰਮੇਸ਼ ਕੁਮਾਰ ਨੂਰਪੁਰ ਸੇਠਾਂ, ਮੱਖਣ ਚੰਦ ਹਾਂਡ, ਜੋਗਰਾਜ ਸਿੰਘ ਨਾਗਪਾਲ, ਪ੍ਰੋਫੈਸਰ ਬੋਹੜ ਸਿੰਘ, ਤਰਸੇਮ ਸਿੰਘ ਚਾਨਣਾ ਆਦਿ ਹਾਜ਼ਰ ਸਨ।


