Trending Now
#ਫਿਰੋਜ਼ਪੁਰ ਦੇ ਰਾਹਤ ਕੈਂਪਾਂ ‘ਚ ਭੁੱਖ ਨਾਲ ਤੜਫ ਰਹੇ ਹੜ੍ਹ-ਪੀੜਤ — ਪ੍ਰਸ਼ਾਸਨ ਨੇ ਛੱਡਿਆ ਅਧੂਰੇ ਹਾਲ ‘ਚ!
#ਮਮਦੋਟ ਪੁਲਿਸ ਵੱਲੋ ਬੀ ਐਸ ਐਫ ਨਾਲ ਮਿੱਲ ਕੇ 7 ਕਿੱਲੋ ਦੇ ਕਰੀਬ ਹੈਰੋਈਨ ਕੀਤੀ ਬਰਾਮਦ
#ਹੜ੍ਹ ਵਿੱਚ ਫਸੇ ਬੱਚੇ ਤੇ ਬਜ਼ੁਰਗਾਂ ਦੀ ਜਾਨ ਬਚਾਉਣ ਲਈ ਅੱਗੇ ਆਈ ਫੌਜ
#ਸਿਵਲ ਸਰਜਨ ਨੇ ਪਿੰਡ ਬਾਰੇ ਕੇ ਵਿਖੇ ਰਿਲੀਫ਼ ਕੈਂਪ ਵਿਚ ਮਰੀਜ਼ਾ ਦਾ ਪੁੱਛਿਆ ਹਾਲ
#ਸਿਵਲ ਸਰਜਨ ਵੱਲੋਂ ਪਿੰਡ ਰੁਕਨੇ ਵਾਲਾ ਵਿਖੇ ਪਾਣੀ ਦੀ ਮਾਰ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਦਿੱਤਾ ਸਿਹਤ ਪੱਖੋਂ ਹਰ ਮਦਦ ਦਾ ਭਰੋਸਾ
#ਐਨ.ਡੀ.ਐਮ.ਏ. ਵੱਲੋਂ ਐਸ.ਡੀ.ਐਮ.ਏ./ਡੀ.ਡੀ.ਐਮ.ਏ. ਤੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ
#ਹੜਾਂ ਵਿਚ ਘਿਰੇ ਸਰਹੱਦੀ ਪਿੰਡ ਵਾਸੀਆਂ ਲਈ ਫ਼ਰਿਸ਼ਤਾ ਬਣਿਆ ਸਿਹਤ ਵਿਭਾਗ
#ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਕਰਵਾਏ ਗਏ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ
#ਪੁਲਿਸ ਵੱਲੋਂ ਸਾਢੇ 5 ਕਿਲੋ ਹੈਰੋਇਨ ਅਤੇ ਨਕਦੀ ਬਰਾਮਦ, ਇੱਕ ਕਾਬੂ
#ਸੀ.ਐਮ. ਦੀ ਯੋਗਸ਼ਾਲਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਨਿਭਾ ਰਹੀ ਆਪਣਾ ਅਹਿਮ ਰੋਲ – ਡੀ.ਸੀ.
ਕੌਮਾਂਤਰੀ ਅੰਗਦਾਨ ਦਿਹਾੜੇ ਮੌਕੇ ਅੰਗਦਾਨ ਕਰਨ ਦੀ ਸੋਹ ਚੁੱਕੀ
- 68 Views
- kakkar.news
- August 13, 2025
- Punjab
ਕੌਮਾਂਤਰੀ ਅੰਗਦਾਨ ਦਿਹਾੜੇ ਮੌਕੇ ਅੰਗਦਾਨ ਕਰਨ ਦੀ ਸੋਹ ਚੁੱਕੀ
ਫ਼ਿਰੋਜ਼ਪੁਰ,13 ਅਗਸਤ 2025 (ਸਿਟੀਜ਼ਨਜ਼ ਵੋਇਸ)
ਭਾਰਤ ‘ਚ ਹਰ ਸਾਲ 5 ਲੱਖ ਲੋਕ ਸਿਰਫ ਇਸ ਲਈ ਮੌਤ ਦੇ ਰਾਹੇ ਪੈ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਸਹੀ ਸਮੇਂ ‘ਤੇ ਅੰਗ ਨਹੀਂ ਮਿਲ ਪਾਉਂਦੇ ਹਨ। ਜਿਨ੍ਹਾਂ ‘ਚੋ ਕਰੀਬ 2 ਲੱਖ ਲੋਕ ਅਜਿਹੇ ਹਨ, ਜਿਨ੍ਹਾਂ ਦੀ ਲਿਵਰ ਨਾ ਮਿਲਣ ਕਾਰਨ ਮੌਤ ਹੋ ਚੁੱਕੀ ਹੈ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਡਾ ਰਾਜਵਿੰਦਰ ਕੌਰ ਸਿਵਲ ਸਰਜਨ ਫਿਰੋਜ਼ਪੁਰ ਵਲੋ ਕੌਮਾਂਤਰੀ ਅੰਗਦਾਨ ਦਿਹਾੜੇ ਮੌਕੇ ਹਾਜ਼ਰੀਨ ਸਟਾਫ ਮੈਂਬਰਜ਼ ਨੂੰ ਅੰਗਦਾਨ ਕਰਨ ਲਈ ਸਹੁੰ ਚਕਾਉਣ ਮੌਕੇ ਪ੍ਰਗਟ ਕੀਤੇ ।
ਡਾ ਰਾਜਵਿੰਦਰ ਕੌਰ ਨੇ ਕਿਹਾ ਕਿ ਭਾਰਤ ‘ਚ ਅੰਗ ਫੇਲ੍ਹ ਹੋਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਆਂਕੜੇ ਪ੍ਰੇਸ਼ਾਨ ਕਰਨ ਵਾਲੇ ਹਨ। ਅੱਜਕਲ੍ਹ ਡਾਕਟਰੀ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਜੇਕਰ ਕੋਈ ਅੰਗ ਖਰਾਬ ਹੋ ਜਾਵੇ ਜਾਂ ਠੀਕ ਢੰਗ ਨਾਲ ਕੰਮ ਨਾ ਕਰ ਰਿਹਾ ਹੋਵੇ ਤਾਂ ਉਸ ਨੂੰ ਬਦਲ ਕੇ ਨਵਾਂ ਅੰਗ ਲਾ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਲਈ ਹਰ ਸਾਲ 13 ਅਗਸਤ ਨੂੰ ਵਿਸ਼ਵ ਅੰਗ ਦਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਇਸ ਮੌਕੇ ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਬਾਰੇ ਦੱਸਦਿਆ ਕਿਹਾ ਕਿ ਮਰਨ ਉਪਰੰਤ ਅੰਗਾਂ ਨੂੰ ਦਾਨ ਕਰਨ ਦਾ ਫੈਸਲਾ ਕਿਸੇ ਵਿਅਕਤੀ ਦੀ ਜ਼ਿੰਦਗੀ ਨੂੰ ਬਚਾ ਸਕਦਾ ਹੈ । ਸਿਹਤ ਵਿਭਾਗ ਵੱਲੋਂ ਲੋਕਾਂ ‘ਚ ਅੰਗ ਦਾਨ ਬਾਰੇ ‘ਚ ਜਾਗਰੂਕਤਾ ਫੈਲਾਉਣਾ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਗ ਦਾਨ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਹੈ ਲਿਵਿੰਗ ਡੋਨਰ ਜਿਸ ‘ਚ ਤੁਸੀਂ ਜਿਉਂਦੇ ਜੀਅ ਆਪਣੇ ਅੰਗਾਂ ਜਿਵੇਂ ਕਿ ਕਿਡਨੀ ਆਦਿ ਦਾਨ ਕਰ ਸਕਦੇ ਹੋ।ਜੀਵਤ ਦਾਨੀ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਦੂਜਾ ਹੈ ਡੈਸੀਜ਼ਡ ਡੋਨਰ ਜਿਸ ‘ਚ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਤੁਹਾਡੇ ਅੰਗ ਅਤੇ ਟਿਸ਼ੂ ਦਾਨ ਕੀਤੇ ਜਾਣਦੇ ਹਨ,ਜਦੋਂ ਕਿ ਵੱਧ ਤੋਂ ਵੱਧ ਉਮਰ ਵਿਅਕਤੀ ਦੀ ਸਰੀਰਕ ਸਥਿਤੀ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਨਾਲ ਹੀ ਜੇਕਰ ਤੁਸੀਂ ਅੱਖਾਂ ਜਾਂ ਟਿਸ਼ੂ ਦਾਨ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਉਮਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।