Trending Now
#ਹੜ੍ਹ ਵਿੱਚ ਫਸੇ ਬੱਚੇ ਤੇ ਬਜ਼ੁਰਗਾਂ ਦੀ ਜਾਨ ਬਚਾਉਣ ਲਈ ਅੱਗੇ ਆਈ ਫੌਜ
#ਸਿਵਲ ਸਰਜਨ ਨੇ ਪਿੰਡ ਬਾਰੇ ਕੇ ਵਿਖੇ ਰਿਲੀਫ਼ ਕੈਂਪ ਵਿਚ ਮਰੀਜ਼ਾ ਦਾ ਪੁੱਛਿਆ ਹਾਲ
#ਸਿਵਲ ਸਰਜਨ ਵੱਲੋਂ ਪਿੰਡ ਰੁਕਨੇ ਵਾਲਾ ਵਿਖੇ ਪਾਣੀ ਦੀ ਮਾਰ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਦਿੱਤਾ ਸਿਹਤ ਪੱਖੋਂ ਹਰ ਮਦਦ ਦਾ ਭਰੋਸਾ
#ਐਨ.ਡੀ.ਐਮ.ਏ. ਵੱਲੋਂ ਐਸ.ਡੀ.ਐਮ.ਏ./ਡੀ.ਡੀ.ਐਮ.ਏ. ਤੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ
#ਹੜਾਂ ਵਿਚ ਘਿਰੇ ਸਰਹੱਦੀ ਪਿੰਡ ਵਾਸੀਆਂ ਲਈ ਫ਼ਰਿਸ਼ਤਾ ਬਣਿਆ ਸਿਹਤ ਵਿਭਾਗ
#ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਕਰਵਾਏ ਗਏ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ
#ਪੁਲਿਸ ਵੱਲੋਂ ਸਾਢੇ 5 ਕਿਲੋ ਹੈਰੋਇਨ ਅਤੇ ਨਕਦੀ ਬਰਾਮਦ, ਇੱਕ ਕਾਬੂ
#ਸੀ.ਐਮ. ਦੀ ਯੋਗਸ਼ਾਲਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਨਿਭਾ ਰਹੀ ਆਪਣਾ ਅਹਿਮ ਰੋਲ – ਡੀ.ਸੀ.
#ਐਨ.ਪੀ.ਈ.ਪੀ.ਤਹਿਤ ਚਾਰ ਰੋਜ਼ਾ ਵਰਕਸ਼ਾਪ ਸ਼ੁਰੂ
#ਸਿਵਲ ਸਰਜਨ ਨੇ ਸੰਭਾਵਿਤ ਹੜ੍ਹ ਦੇ ਖਦਸ਼ੇ ਨੂੰ ਵੇਖਦਿਆਂ ਪਿੰਡ ਕਾਲੂ ਵਾਲਾ ਵਿੱਚ ਲੱਗੇ ਮੈਡੀਕਲ ਕੈਂਪ ਦੀ ਕੀਤੀ ਸਮੀਖਿਆ
ਸਿਵਲ ਸਰਜਨ ਨੇ ਪਿੰਡ ਬਾਰੇ ਕੇ ਵਿਖੇ ਰਿਲੀਫ਼ ਕੈਂਪ ਵਿਚ ਮਰੀਜ਼ਾ ਦਾ ਪੁੱਛਿਆ ਹਾਲ
- 38 Views
- kakkar.news
- August 27, 2025
- Punjab
ਸਿਵਲ ਸਰਜਨ ਨੇ ਪਿੰਡ ਬਾਰੇ ਕੇ ਵਿਖੇ ਰਿਲੀਫ਼ ਕੈਂਪ ਵਿਚ ਮਰੀਜ਼ਾ ਦਾ ਪੁੱਛਿਆ ਹਾਲ
ਫ਼ਿਰੋਜ਼ਪੁਰ, 27 ਅਗਸਤ 2025 (ਸਿਟੀਜ਼ਨਜ਼ ਵੋਇਸ)
ਜ਼ਿਲਾ ਪ੍ਰਸ਼ਾਸਨ ਵਲੋ ਪਿੰਡ ਬਾਰੇ ਕੇ ਵਿਖੇ ਸਥਾਪਿਤ ਕੀਤੇ ਰਿਲੀਫ਼ ਕੈਂਪ ਵਿੱਚ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਸਿਹਤ ਵਿਭਾਗ ਵਲੋ ਮੈਡੀਕਲ ਟੀਮਾਂ ਦੀ ਤੈਨਾਤੀ ਕਰ ਦਿੱਤੀ ਗਈ ਹੈ ਅਤੇ ਇਹਨਾਂ ਕੈਂਪਾਂ ਵਿੱਚ ਮਰੀਜ਼ਾ ਨੂੰ 24 ਘੰਟੇ ਡਾਕਟਰੀ ਉਪਚਾਰ ਅਤੇ ਦਵਾਈਆਂ ਦਿਤੀਆਂ ਜਾ ਰਹੀਆਂ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ ਰਾਜਵਿੰਦਰ ਕੌਰ ਸਿਵਲ ਸਰਜਨ ਫਿਰੋਜ਼ਪੁਰ ਨੇ ਰਿਲੀਫ਼ ਕੈਂਪ ਵਿੱਚ ਪਹੁੰਚ ਕੇ ਰੈਸਕਿਊ ਕੀਤੇ ਲੋਕਾਂ ਨਾਲ ਗੱਲਬਾਤ ਕਰਨ ਉਪਰੰਤ ਕੀਤਾ।
ਇਸ ਮੌਕੇ ਕੈਂਪ ਵਿੱਚ ਮਹਿਲਾ ਮਰੀਜਾਂ ਨੇ ਵੀ ਸਿਵਲ ਸਰਜਨ ਨੂੰ ਆਪਣੇ ਸਿਹਤ ਸੰਬੰਧੀ ਤਕਲੀਫ਼ਾ ਤੋ ਜਾਣੂ ਕਰਵਾਇਆ ਜਿਸ ਵਿੱਚ ਜਿਆਦਾ ਤਕਲੀਫ਼ ਵਾਲੇ ਮਰੀਜ਼ਾ ਨੂੰ ਹਸਪਤਾਲ਼ ਦਾਖ਼ਲ ਹੋਣ ਦੀ ਸਲਾਹ ਦਿੰਦਿਆਂ ਲੌੜ ਪੈਣ ਤੇ ਸਿਹਤ ਸਟਾਫ਼ ਨੂੰ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਲਈ ਟੀਮਾਂ ਨੂੰ 24 ਘੰਟੇ ਤਿਆਰ ਰਹਿਣ ਦੀਆਂ ਹਦਾਇਤਾਂ ਦਿਤੀਆਂ ਗਈਆਂ ਹਨ ਅਤੇ ਮੌਕੇ ’ਤੇ ਹੀ ਐਂਮਬੂਲੈਂਸ ਦੀ ਤੈਨਾਤੀ ਕੀਤੀ ਗਈ ਹੈ। ਕੈਂਪ ਵਿੱਚ ਮਰੀਜਾਂ ਦੇ ਅੱਖਾਂ ਦੀ ਵੀ ਜਾਂਚ ਲਈ ਟੀਮ ਤਾਇਨਾਤ ਕੀਤੀ ਗਈ ਹੈ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਸਥਿਤੀ ’ਤੇ ਨਜ਼ਰ ਬਣਾਏ ਹੋਏ ਹਨ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਲੋਕਾਂ ਇਹਨਾਂ ਕੈਂਪਾਂ ਵਿਚ ਆ ਕੇ ਹਰ ਤਰ੍ਹਾਂ ਦੀ ਸਹੂਲਤ ਲੈ ਸਕਦੇ ਹਨ।
ਇਸ ਮੌਕੇ ਡਾ. ਰਾਜੂ ਚੌਹਾਨ ਐਸ.ਐਮ.ਓ. ਮਮਦੋਟ, ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ, ਵਿਕਾਸ ਕਾਲੜਾ ਪੀ.ਏ., ਅਮਨ ਕੰਬੋਜ ਬੀ.ਈ.ਈ., ਅਮਰਜੀਤ ਐਸ.ਆਈ. ਮੌਜ਼ੂਦ ਸਨ ।