ਹੜ੍ਹ ਦੌਰਾਨ ਸਿਹਤ ਵਿਭਾਗ ਦਾ ਵੱਡਾ ਉਪਰਾਲਾ – ਬੰਡਾਲਾ ਪਿੰਡ ਵਿੱਚ ਲੋਕਾਂ ਤੱਕ ਪਹੁੰਚਾਈਆਂ ਜਰੂਰੀ ਸਿਹਤ ਸਹੂਲਤਾਂ
- 340 Views
- kakkar.news
- August 31, 2025
- Health Punjab
ਹੜ੍ਹ ਦੌਰਾਨ ਸਿਹਤ ਵਿਭਾਗ ਦਾ ਵੱਡਾ ਉਪਰਾਲਾ – ਬੰਡਾਲਾ ਪਿੰਡ ਵਿੱਚ ਲੋਕਾਂ ਤੱਕ ਪਹੁੰਚਾਈਆਂ ਜਰੂਰੀ ਸਿਹਤ ਸਹੂਲਤਾਂ
ਫਿਰੋਜ਼ਪੁਰ 31 ਅਗਸਤ 2025 ( ਅਨੁਜ ਕੱਕੜ ਟੀਨੂੰ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਦਿਸ਼ਾ-ਨਿਰਦੇਸ਼ੀ ਹੇਠ ਰਾਜ ਸਰਕਾਰ ਵੱਲੋਂ ਹਰ ਨਾਗਰਿਕ ਤਕ ਬਿਹਤਰ ਸਿਹਤ ਸਹੂਲਤਾਂ ਪਹੁੰਚਾਉਣ ਲਈ ਵਚਨਬੱਧਤਾ ਦਰਸਾਈ ਜਾ ਰਹੀ ਹੈ। ਇਸ ਸਬੰਧੀ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਅਤੇ ਸੀਨੀਅਰ ਮੈਡੀਕਲ ਅਫਸਰ ਮਮਦੋਟ ਡਾ. ਰਾਜੂ ਚੌਹਾਨ ਦੀ ਅਗਵਾਈ ਹੇਠ ਬੰਡਾਲਾ ਪਿੰਡ ਵਿੱਚ ਹੜ੍ਹ ਦੌਰਾਨ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ।
ਐਸ.ਐੱਮ.ਓ. ਮਮਦੋਟ ਡਾ. ਰਾਜੂ ਚੌਹਾਨ ਦੀ ਅਗਵਾਈ ਹੇਠ ਮੈਡੀਕਲ ਟੀਮ ਨੇ ਵਧੀਆ ਪ੍ਰਬੰਧ ਕੀਤੇ। ਇਸ ਦੌਰਾਨ ਮਲਟੀਪਰਪਜ਼ ਹੈਲਥ ਵਰਕਰ (ਮੇਲ) ਜਸਵੰਤ ਸਿੰਘ ਅਤੇ ਰਮਨਦੀਪ ਸਿੰਘ ਨੇ ਪਿੰਡ ਦੇ ਘਰ-ਘਰ ਜਾ ਕੇ ਜਰੂਰੀ ਦਵਾਈਆਂ ਵੰਡੀਆਂ। ਇਨ੍ਹਾਂ ਵੱਲੋਂ ਸੈਨੀਟਰੀ ਹਾਲਾਤ ਦੀ ਜਾਂਚ ਵੀ ਕੀਤੀ ਗਈ ਅਤੇ ਲੋਕਾਂ ਨੂੰ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ।
ਡਾ. ਰਾਜੂ ਚੌਹਾਨ ਨੇ ਕਿਹਾ ਕਿ ਹੜ੍ਹ ਕਾਰਨ ਪਾਣੀ ਖੜ੍ਹਾ ਹੋਣ ਨਾਲ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੱਧ ਗਿਆ ਹੈ। ਇਸ ਲਈ ਸਿਹਤ ਵਿਭਾਗ ਦੀਆਂ ਟੀਮਾਂ ਪਿੰਡ ਪੱਧਰ ‘ਤੇ ਨਿਯਮਿਤ ਦੌਰੇ ਕਰ ਰਹੀਆਂ ਹਨ ਤਾਂ ਜੋ ਸਮੇਂ ਸਿਰ ਇਲਾਜ ਮੁਹੱਈਆ ਕਰਵਾਇਆ ਜਾ ਸਕੇ ਅਤੇ ਵੱਡੇ ਸਿਹਤ ਸੰਕਟ ਤੋਂ ਬਚਿਆ ਜਾ ਸਕੇ।
ਬਲਾਕ ਐਜੂਕੇਟਰ ਅਮਨ ਕੰਬੋਜ ਨੇ ਕਿਹਾ ਕਿ ਹੜ੍ਹ ਕਾਰਨ ਪਿੰਡ ਵਿੱਚ ਸਿਹਤ ਸੰਬੰਧੀ ਚੁਣੌਤੀਆਂ ਵਧ ਗਈਆਂ ਹਨ। ਮੈਡੀਕਲ ਟੀਮ ਦੀ ਕਾਰਵਾਈ ਸਾਰਥਕ ਹੈ ਅਤੇ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ।
ਡਾ. ਰਾਜੂ ਚੌਹਾਨ ਨੇ ਇਸ ਮੁਹਿੰਮ ਨੂੰ ਹੜ੍ਹ ਦੌਰਾਨ ਲੋਕਾਂ ਦੀ ਭਲਾਈ ਲਈ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ ਮੈਡੀਕਲ ਟੀਮ, ਖ਼ਾਸ ਤੌਰ ‘ਤੇ ਜਸਵੰਤ ਸਿੰਘ ਅਤੇ ਰਮਨਦੀਪ ਸਿੰਘ ਦੀ ਲਗਨ ਨਾਲ ਕੀਤੀ ਸੇਵਾ ਦੀ ਸਰਾਹਨਾ ਕੀਤੀ।



- October 15, 2025