ਫਿਰੋਜ਼ਪੁਰ ’ਚ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ: ਇੱਕ ਗ੍ਰਿਫਤਾਰ, ਤਿੰਨ ਆਰੋਪੀਆਂ ’ਤੇ ਕੇਸ ਦਰਜ
- 49 Views
- kakkar.news
- September 1, 2025
- Crime Punjab
ਫਿਰੋਜ਼ਪੁਰ ’ਚ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ: ਇੱਕ ਗ੍ਰਿਫਤਾਰ, ਤਿੰਨ ਆਰੋਪੀਆਂ ’ਤੇ ਕੇਸ ਦਰਜ
ਫਿਰੋਜ਼ਪੁਰ, 1 ਸਤੰਬਰ 2025 (ਅਨੁਜ ਕੱਕੜ ਟੀਨੂੰ)
ਬੀਐਸਐਫ ਅਤੇ ਪੰਜਾਬ ਪੁਲਿਸ ਦੀ ਸਾਂਝੀ ਕੋਸ਼ਿਸ਼ ਨਾਲ ਨਸ਼ੇ ਦੀ ਤਸਕਰੀ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ, 30 ਅਗਸਤ 2025 ਨੂੰ ਬੀਐਸਐਫ ਨੂੰ ਖ਼ੂਫ਼ੀਆ ਜਾਣਕਾਰੀ ਮਿਲੀ ਕਿ ਦੋ ਜਣੇ ਇੱਕ ਮੋਟਰਸਾਈਕਲ ’ਤੇ ਟੇਡੀ ਵਾਲਾ ਤੋਂ ਫਿਰੋਜ਼ਪੁਰ ਵੱਲ ਨਸ਼ੀਲਾ ਪਦਾਰਥ ਲੈ ਕੇ ਆ ਰਹੇ ਹਨ।
ਇਸ ਇਤਲਾਹ ਦੇ ਆਧਾਰ ’ਤੇ ਹਜਾਰਾ ਬੱਸ ਸਟੈਂਡ ਦੇ ਨੇੜੇ ਨਾਕਾਬੰਦੀ ਕੀਤੀ ਗਈ। ਨਾਕੇ ਦੌਰਾਨ ਇਕ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਚਾਲਕ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਹਾਲਾਂਕਿ, ਮੋਟਰਸਾਈਕਲ ’ਤੇ ਪਿੱਛੇ ਬੈਠੇ ਵਿਅਕਤੀ, ਸੋਨੂ ਸਿੰਘ ਪੁੱਤਰ ਸ਼ਿੰਦਾ ਸਿੰਘ ਨਿਵਾਸੀ ਟੇਡੀ ਵਾਲਾ, ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ 7 ਕਿਲੋ 122 ਗ੍ਰਾਮ ਹੈਰੋਇਨ ਬਰਾਮਦ ਹੋਈ ।
ਪੁਛਗਿੱਛ ਦੌਰਾਨ ਸੋਨੂ ਨੇ ਦੱਸਿਆ ਕਿ ਗੋਰੀ ਪੁੱਤਰ ਸੋਹਨ ਸਿੰਘ ਅਤੇ ਜੋਗਿੰਦਰ ਸਿੰਘ ਪੁੱਤਰ ਪੰਜਾਬ ਸਿੰਘ, ਦੋਵੇਂ ਨਿਵਾਸੀ ਟੇਡੀ ਵਾਲਾ, ਵੀ ਇਸ ਨਸ਼ਾ ਤਸਕਰੀ ਵਿੱਚ ਸ਼ਾਮਿਲ ਹਨ।
ਬਾਅਦ ਵਿੱਚ ਪੁਲਿਸ ਵਲੋਂ ਮਾਮਲੇ ਦੀ ਪੂਰੀ ਜਾਂਚ ਕਰਕੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਅਨੁਸਾਰ, ਫਰਾਰ ਆਰੋਪੀਆਂ ਦੀ ਤਲਾਸ਼ ਜਾਰੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।



- October 15, 2025