ਜੇਲ੍ਹ ਵਿਭਾਗ ਵਿੱਚ ਭਰਤੀ ਦੇ ਨਾਮ ‘ਤੇ ਨੌਜਵਾਨਾਂ ਨਾਲ ਧੋਖਾਧੜੀ ਕਰਨ ਵਾਲੀ ਜਾਅਲੀ ਮਹਿਲਾ ਜੱਜ ਕਾਬੂ
- 124 Views
- kakkar.news
- January 9, 2023
- Crime Punjab
ਜੇਲ੍ਹ ਵਿਭਾਗ ਵਿੱਚ ਭਰਤੀ ਦੇ ਨਾਮ ‘ਤੇ ਨੌਜਵਾਨਾਂ ਨਾਲ ਧੋਖਾਧੜੀ ਕਰਨ ਵਾਲੀ ਜਾਅਲੀ ਮਹਿਲਾ ਜੱਜ ਕਾਬੂ
ਲੁਧਿਆਣਾ 9 ਜਨਵਰੀ 2023 (ਸਿਟੀਜ਼ਨਜ਼ ਵੋਇਸ)
ਲੁਧਿਆਣਾ ਪੁਲਿਸ ਨੇ ਮਾਨਸਾ ਜੇਲ੍ਹ ਦੇ ਡੀ.ਐੱਸ.ਪੀ ਨਾਲ ਮਿਲੀ ਭੁਗਤ ਕਰਕੇ ਪੁਲਿਸ ਅਤੇ ਖਾਸ ਕਰਕੇ ਜੇਲ੍ਹ ਵਿਭਾਗ ਵਿੱਚ ਭਰਤੀ ਦੇ ਨਾਮ ‘ਤੇ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਵਿੱਚ ਜਾਅਲੀ ਮਹਿਲਾ ਜੱਜ ਅਤੇ ਉਸਦੇ ਡੀ.ਐੱਸ.ਪੀ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਉਨ੍ਹਾਂ ਦੇ ਗੈਂਗ ਦੇ 2 ਹੋਰ ਮੁਲਜ਼ਮ ਫ਼ਰਾਰ ਚੱਲ ਰਹੇ ਹਨ।ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਵੱਲੋਂ ਨੌਜਵਾਨ ਲੜਕੇ-ਲੜਕੀਆਂ ਨੂੰ ਪੁਲਿਸ ਅਤੇ ਖਾਸ ਕਰਕੇ ਜੇਲ੍ਹ ਵਿਭਾਗ ਵਿੱਚ ਭਰਤੀ ਕਰਵਾਉਣ ਦੇ ਨਾਂ ‘ਤੇ ਠੱਗੀ ਮਾਰੀ ਜਾਂਦੀ ਸੀ।ਮੁਲਜ਼ਮ ਦੀਪ ਕਿਰਨ ਵਾਸੀ ਜਮਾਲਪੁਰ ਕੋਲੋਂ ਸਵਿਫਟ ਡਿਜ਼ਾਇਰ ਕਾਰ ਸਮੇਤ 3 ਪੁਲਿਸ ਵਰਦੀਆਂ, 2 ਜਾਅਲੀ ਜੁਆਇਨਿੰਗ ਲੈਟਰ, ਪੁਲਿਸ ਭਰਤੀ ਲਈ ਵਰਤੇ ਜਾਂਦੇ 10 ਫਾਰਮ, 1 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੇ ਗਈ ਹੈ। ਪੰਜਾਬ ‘ਚ ਮੁੜ ਵਾਪਰੀ ਵੱਡੀ ਘਟਨਾ, ਲੁਟੇਰਿਆਂ ਵੱਲੋਂ ਪੁਲਿਸ ਮੁਲਾਜ਼ਮ ਦਾ ਕਤਲਪੁੱਛਗਿੱਛ ਦੌਰਾਨ ਪੇਸ਼ੇ ਤੋਂ ਵਕੀਲ ਦੀਪ ਕਿਰਨ ਨੇ ਦੱਸਿਆ ਕਿ ਮਾਨਸਾ ਜੇਲ੍ਹ ‘ਚ ਤਾਇਨਾਤ ਉਸ ਦਾ ਪਤੀ ਡੀ.ਐੱਸ.ਪੀ ਨਰਪਿੰਦਰ ਸਿੰਘ ਉਸਦੀ ਇਸ ਧੋਖਾਧੜੀ ‘ਚ ਮਦਦ ਕਰਦਾ ਰਿਹਾ, ਜੋ ਕਿ ਜਮਾਲਪੁਰ (ਲੁਧਿਆਣਾ) ਵਿਖੇ ਉਸ ਨੂੰ ਮਿਲਣ ਲਈ ਘਰ ਆਇਆ ਹੋਇਆ ਸੀ। ਜਿਸਨੂੰ ਨਾਕਾਬੰਦੀ ਦੌਰਾਨ ਇੱਕ ਫਾਰਚੂਨਰ ਕਾਰ ਵਿੱਚ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਔਰਤ ਅਤੇ ਡੀ.ਐੱਸ.ਪੀ ਦੋਵਾਂ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਇਲਾਵਾ ਔਰਤ ਕੋਲੋਂ ਪੁਲਿਸ ਨੇ ਇੱਕ ਨੌਜਵਾਨ ਦੀ ਪੁਲਿਸ ਡਰੈੱਸ ਵੀ ਬਰਾਮਦ ਕੀਤੀ ਹੈ, ਜਿਸ ਦੀ ਜਾਂਚ ਜਾਰੀ ਹੈ।

