ਪੰਜਾਬ ਵਿੱਚ ਹੜਾਂ ਨਾਲ ਵੱਡਾ ਨੁਕਸਾਨ, ਸਰਕਾਰਾਂ ਖ਼ਿਲਾਫ਼ ਕਿਸਾਨ ਆਗੂਆਂ ਦਾ ਰੋਸ
- 126 Views
- kakkar.news
- September 1, 2025
- Punjab
ਪੰਜਾਬ ਵਿੱਚ ਹੜਾਂ ਨਾਲ ਵੱਡਾ ਨੁਕਸਾਨ, ਸਰਕਾਰਾਂ ਖ਼ਿਲਾਫ਼ ਕਿਸਾਨ ਆਗੂਆਂ ਦਾ ਰੋਸ
ਫਿਰੋਜ਼ਪੁਰ 1 ਸਤੰਬਰ 2025 (ਅਨੁਜ ਕੱਕੜ ਟੀਨੂੰ)
ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਿਰੋਜ਼ਪੁਰ ਜੋਨ ਮੱਖੂ ਦੇ ਕਿਸਾਨ ਆਗੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਹੜਾਂ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਨਾਲ ਨਾਲ ਘਰਾਂ, ਪਸ਼ੂਆਂ ਤੇ ਹੋਰ ਆਰਥਿਕ ਸਰੋਤਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਦਰਜ ਕੀਤਾ ਜਾ ਰਿਹਾ ਹੈ।
ਆਗੂਆਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਹੜਾਂ ਤੋਂ ਬਚਾਅ ਲਈ ਪੁਖ਼ਤਾ ਪ੍ਰਬੰਧ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਾਲਾਤਾਂ ‘ਤੇ ਕੋਈ ਬਿਆਨ ਨਾ ਦੇਣਾ ਅਤੇ ਫੌਰੀ ਰਾਹਤ ਫੰਡ ਜਾਰੀ ਨਾ ਕਰਨਾ ਨਿੰਦਣਯੋਗ ਹੈ।
ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਸਤਲੁਜ ਦਰਿਆ ਦੇ ਬੰਨ੍ਹ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੱਸਿਆ ਕਿ ਪਿੰਡ ਰੁਕਨੇ ਵਾਲਾ ਵਿਖੇ ਬੰਨ੍ਹ ਨੂੰ ਤੇਜ਼ ਵਹਾਅ ਕਾਰਨ ਵੱਡੀ ਢਾਅ ਲੱਗ ਰਹੀ ਹੈ। ਸਥਾਨਕ ਸੰਗਤਾਂ ਵਲੋਂ ਬੰਨ੍ਹ ਬਚਾਉਣ ਲਈ ਮਿੱਟੀ ਦੀਆਂ ਟਰਾਲੀਆਂ, ਖਾਲੀ ਤੇ ਭਰੇ ਹੋਏ ਤੋੜੇ ਵੱਡੀ ਗਿਣਤੀ ਵਿੱਚ ਭੇਜੇ ਜਾ ਰਹੇ ਹਨ।
ਸਭਰਾ ਨੇ ਚੇਤਾਵਨੀ ਦਿੱਤੀ ਕਿ ਜੇ ਹਾਲਾਤ ਕਾਬੂ ‘ਚ ਨਾ ਆਏ ਤਾਂ ਹਜ਼ਾਰਾਂ ਏਕੜਾਂ ਵਿੱਚ ਝੋਨੇ ਦੀ ਫ਼ਸਲ ਬਰਬਾਦ ਹੋ ਸਕਦੀ ਹੈ ਤੇ ਘਰਾਂ ਨੂੰ ਵੀ ਵੱਡੇ ਪੱਧਰ ‘ਤੇ ਨੁਕਸਾਨ ਹੋਵੇਗਾ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਮਿੱਟੀ ਨਾਲ ਭਰੇ ਤੋੜਿਆਂ ਦੀ ਸਹਾਇਤਾ ਵੀ ਕਰਨ।
ਇਸ ਮੌਕੇ ਲਖਵਿੰਦਰ ਸਿੰਘ ਵਸਤੀ ਨਾਮਦੇਵ, ਬਲਕਾਰ ਸਿੰਘ ਸ਼ਾਮੇ ਵਾਲਾ, ਹਰਵਿੰਦਰ ਸਿੰਘ ਮੰਨੂ ਮਾਛੀ ਤੇ ਸਾਹਿਬ ਸਿੰਘ ਤਲਵੰਡੀ ਸਮੇਤ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ।



- October 15, 2025