-ਹਾਈਕੋਰਟ ਵੱਲੋਂ ਗਠਿਤ ਕਮੇਟੀ ਲੋਕਾਂ ਦੇ ਵਿਚਾਰ ਜਾਨਣ ਲਈ 17 ਜਨਵਰੀ ਨੂੰ ਪਹੁੰਚੇਗੀ ਮਨਸੂਰਵਾਲ ਕਲਾ, -ਇਲਾਕੇ ਦੇ ਲੋਕਾਂ, ਪੰਚਾਇਤਾਂ ਤੇ ਜਨਤਕ ਨੁਮਾਇੰਦਿਆਂ ਨੂੰ ਕਮੇਟੀ ਅੱਗੇ ਆਪਣੇ ਵਿਚਾਰ ਰੱਖਣ ਦੀ ਅਪੀਲ
- 86 Views
- kakkar.news
- January 16, 2023
- Punjab
-ਹਾਈਕੋਰਟ ਵੱਲੋਂ ਗਠਿਤ ਕਮੇਟੀ ਲੋਕਾਂ ਦੇ ਵਿਚਾਰ ਜਾਨਣ ਲਈ 17 ਜਨਵਰੀ ਨੂੰ ਪਹੁੰਚੇਗੀ ਮਨਸੂਰਵਾਲ ਕਲਾ
-ਇਲਾਕੇ ਦੇ ਲੋਕਾਂ, ਪੰਚਾਇਤਾਂ ਤੇ ਜਨਤਕ ਨੁਮਾਇੰਦਿਆਂ ਨੂੰ ਕਮੇਟੀ ਅੱਗੇ ਆਪਣੇ ਵਿਚਾਰ ਰੱਖਣ ਦੀ ਅਪੀਲ
ਫਿਰੋਜ਼ਪੁਰ/ਜ਼ੀਰਾ, 16 ਜਨਵਰੀ 2023 ਅਨੁਜ ਕੱਕੜ ਟੀਨੂੰ
ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ ਨੇ ਦੱਸਿਆ ਕਿ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ਮਨਸੂਰਵਾਲ ਕਲਾਂ (ਜ਼ੀਰਾ ਸ਼ਰਾਬ ਫੈਕਟਰੀ) ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਗਠਿਤ ਕਮੇਟੀ ਦੇ ਚੇਅਰਮੈਨ ਸ੍ਰੀ ਆਰ.ਕੇ. ਨਹਿਰੂ ਵਲੋਂ ਮਿਤੀ 17-01-2023 ਨੂੰ ਸਵੇਰੇ 10:30 ਵਜੇ ਫੈਕਟਰੀ ਵਾਲੇ ਸਥਾਨ ਪਿੰਡ ਮਨਸੂਰਵਾਲ ਕਲਾਂ ਵਿਖੇ ਇਲਾਕੇ ਦੇ ਲੋਕਾਂ, ਪੰਚਾਇਤਾਂ ਤੇ ਹੋਰ ਸੰਸਥਾਵਾਂ ਦੇ ਵਿਚਾਰ ਜਾਨਣ ਲਈ ਵਿਸ਼ੇਸ਼ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਦੇ ਚੇਅਰਮੈਨ ਸ੍ਰੀ ਆਰ.ਕੇ.ਨਹਿਰੂ ਰਿਟਾਇਰਡ ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਸ੍ਰੀ ਬੱਬਰ ਭਾਨ ਐਡਵੋਕੇਟ (ਨਾਨ ਆਫੀਸ਼ੀਅਲ ਮੈਂਬਰ) ਤੇ ਹੋਰ ਕਮੇਟੀ ਮੈਂਬਰਾਂ ਵੱਲੋਂ ਮਨਸੂਰਵਾਲ ਕਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਇਲਾਕਾ ਨਵਾਸੀਆਂ , ਇਲਾਕੇ ਦੀਆਂ ਪੰਚਾਇਤਾਂ, ਲੋਕ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਉਪਰੋਕਤ ਮਿਤੀ ਨੂੰ ਸ਼ਰਾਬ ਵਾਲੀ ਫੈਕਟਰੀ ਦੇ ਸਥਾਨ ਤੇ ਪਹੁੰਚ ਕੇ ਉਕਤ ਕਮੇਟੀ ਕੋਲ ਆਪਣੇ ਵਿਚਾਰ ਰੱਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕਮੇਟੀ ਲੋਕਾਂ ਦੀ ਰਾਇ ਜਾਨਣ ਅਤੇ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਆਪਣੀ ਰਿਪੋਰਟ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਸੌਂਪੇਗੀ।


