ਯਾਦਗਾਰੀ ਹੋ ਨਿੱਬੜੀਆਂ ਬਲਾਕ ਫਿਰੋਜ਼ਪੁਰ -2 ਦੀਆਂ ਪ੍ਰਾਇਮਰੀ ਖੇਡਾਂ
- 165 Views
- kakkar.news
- September 25, 2022
- Punjab Sports
ਯਾਦਗਾਰੀ ਹੋ ਨਿੱਬੜੀਆਂ ਬਲਾਕ ਫਿਰੋਜ਼ਪੁਰ -2 ਦੀਆਂ ਪ੍ਰਾਇਮਰੀ ਖੇਡਾਂ
ਫ਼ਿਰੋਜ਼ਪੁਰ ਅਨੁਜ ਟੀਨੂੰ ਕੱਕੜ 25 ਸਤੰਬਰ
ਵਿੱਦਿਅਕ ਸੈਸ਼ਨ 2022-23 ਦੀਆਂ ਬਲਾਕ ਫਿਰੋਜ਼ਪੁਰ-2 ਨਾਲ ਸਬੰਧਤ ਪ੍ਰਾਇਮਰੀ ਖੇਡਾਂ ਮਿਤੀ 22 ਅਤੇ 23 ਸਤੰਬਰ 2022 ਨੂੰ ਸਪ੍ਰਸ. ਚੁਗੱਤੇਵਾਲਾ ਕਲੱਸਟਰ ਆਰਿਫ਼ ਕੇ ਵਿਖੇ ਕਰਵਾਈਆਂ ਗਈਆਂ। ਸੈਂਟਰ ਹੈੱਡ ਕਲੱਸਟਰ ਆਰਿਫ਼ ਕੇ ਸ਼੍ਰੀ ਪੰਕਜ਼ ਯਾਦਵ ਵੱਲੋਂ ਦੱਸਿਆ ਗਿਆ ਕਿ ਇਹਨਾਂ ਖੇਡਾਂ ਦੇ ਸਫ਼ਲ ਅਯੋਜਨ ਵਿੱਚ ਸਭ ਤੋਂ ਵੱਧ ਯੋਗਦਾਨ ਸਪ੍ਰਸ. ਚੁਗੱਤੇ ਵਾਲਾ ਦੇ ਸਮੂਹ ਸਟਾਫ਼ ਜਿਸ ਵਿੱਚ ਸ. ਗੁਰਭੇਜ ਸਿੰਘ, ਹੈੱਡ ਟੀਚਰ, ਸ. ਅੱਤਰ ਸਿੰਘ ਈ.ਟੀ.ਟੀ, ਸ਼੍ਰੀਮਤੀ ਰੁਪਿੰਦਰ ਕੌਰ,ਈ.ਟੀ.ਟੀ, ਸ਼੍ਰੀਮਤੀ ਸੰਦੀਪ ਕੌਰ,ਈ.ਟੀ.ਟੀ, ਸ਼੍ਰੀਮਤੀ ਜਸਪ੍ਰੀਤ ਕੌਰ ਸਿੱਖਿਆ ਪ੍ਰੋਵਾਈਡਰ ਸ਼ਾਮਲ ਹਨ, ਵੱਲੋਂ ਪਾਇਆ ਗਿਆ। ਬਲਾਕ ਦੇ ਸਮੂਹ ਸੈਂਟਰ ਹੈੱਡ ਟੀਚਰ ਸਾਹਿਬਾਨ ਜਿੰਨ੍ਹਾਂ ਵਿੱਚ ਸ.ਕੰਵਲਬੀਰ ਸਿੰਘ, ਸ਼੍ਰੀਮਤੀ ਮਨਜਿੰਦਰ ਕੌਰ , ਸ਼੍ਰੀਮਤੀ ਪਰਮਿੰਦਰਜੀਤ ਕੌਰ, ਸ਼੍ਰੀਮਤੀ ਨਿਤਾਸ਼ਾ ਚੌਧਰੀ, ਸ਼੍ਰੀਮਤੀ ਅੰਜੂ ਬਾਲਾ ਅਤੇ ਪੰਕਜ ਯਾਦਵ ਸ਼ਾਮਲ ਹਨ,ਦੀ ਯੋਗ ਅਗਵਾਈ ਵਿੱਚ ਬਲਾਕ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇੰਨ੍ਹਾਂ ਖੇਡਾਂ ਵਿੱਚ ਭਾਗ ਲਿਆ। ਅਧਿਆਪਕ ਸ਼੍ਰੀ ਸੰਦੀਪ ਟੰਡਨ, ਸਰਬਜੀਤ ਭਾਵੜਾ, ਜਸਪ੍ਰੀਤ ਪੁਰੀ, ਤਰਸੇਮ ਸਿੰਘ, ਅਮਰਜੀਤ ਸਿੰਘ, ਅਮਰੀਕ ਸਿੰਘ, ਰਜੇਸ਼ ਮੱਕੜ, ਸੰਜੇ ਚੌਧਰੀ, ਪਰਗਟ ਸਿੰਘ, ਗੁਰਮੀਤ ਸਿੰਘ ਬੀ.ਐਮ.ਟੀ, ਰਾਜੀਵ ਬਹਿਲ, ਬੀ.ਐੱਮ.ਟੀ, ਮੈਡਮ ਪਰਮਜੀਤ ਕੌਰ ਕਟੌਰਾ, ਮੈਡਮ ਮਨਜਿੰਦਰ ਕੌਰ, ਮੈਡਮ ਮਧੂ ਰਾਣੀ, ਮੈਡਮ ਪੂਜਾ, ਮੈਡਮ ਪਰਮਜੀਤ ਕੌਰ, ਮੈਡਮ ਪਰਵਿੰਦਰ ਜੀਤ ਕੌਰ, ਮੈਡਮ ਰਜਨੀ ਬਾਲਾ, ਸੰਜੀਵ ਵਿਨਾਇਕ, ਮਨਦੀਪ ਦੌਲਤਪੁਰਾ, ਮਨਦੀਪ ਰਾਮੇਵਾਲਾ/ ਹਾਕੇਵਾਲਾ, ਸਮਾਇਲੀ ਛਾਬੜਾ, ਨਿਰਮਲ ਸਿੰਘ ਜੈਮਲਵਾਲਾ, ਮੈਡਮ ਕਿਰਨਜੀਤ ਕੌਰ ਹੈੱਡ ਮਿਸਟ੍ਰੈਸ ਅਤੇ ਸਮੂਹ ਸਟਾਫ਼ ਸਹਸ. ਚੁਗੱਤੇਵਾਲਾ, ਮੋਹਿੰਦਰ ਸ਼ਰਮਾ ਆਰਿਫ਼ ਕੇ, ਸੁਦੇਸ਼ ਕੁਮਾਰੀ ਬਸਤੀ ਉੱਦੋ ਵਾਲੀ, ਜਗਜੀਤ ਸਿੰਘ ਗੋਲਬਾਗ, ਜਗਦੀਪ ਘਈ ਚੱਕ ਹਾਮਦ , ਸ਼੍ਰੀਮਤੀ ਰਜਵੰਤ ਕੌਰ ਆਂਗਣਵਾੜੀ ਵਰਕਰ ਚੁਗੱਤੇ ਵਾਲਾ ਆਦਿ ਸਮੂਹ ਅਧਿਆਪਕਾਂ ਵੱਲੋਂ ਆਪਣਾ ਆਪਣਾ ਰੋਲ ਬਾਖੂਬੀ ਨਿਭਾਇਆ ਗਿਆ। ਇਨਾਮ ਵੰਡ ਸਮਾਰੋਹ ਵਿੱਚ ਮਾਨਯੋਗ ਐੱਮ.ਐੱਲ.ਏ ਸ਼੍ਰੀ ਰਜਨੀਸ਼ ਦਹਿਆ ਜੀ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋ ਕੇ ਬੱਚਿਆਂ ਅਤੇ ਅਧਿਆਪਕਾਂ ਵਿੱਚ ਇੱਕ ਨਵਾਂ ਜੋਸ਼ ਅਤੇ ਉਤਸ਼ਾਹ ਭਰ ਦਿੱਤਾ। ਬਲਾਕ ਪ੍ਰਾਇਮਰੀ ਅਫ਼ਸਰ ਸ਼੍ਰੀ ਰਾਜਨ ਨਰੂਲਾ ਜੀ ਵੱਲੋਂ ਇਹਨਾਂ ਖੇਡਾਂ ਦੇ ਸਫ਼ਲ ਅਯੋਜਨ ਲਈ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਨੂੰ ਉਦੋਂ ਚਾਰ ਚੰਨ ਲੱਗ ਗਏ ਜਦੋਂ ਸ਼੍ਰੀ ਬਲਕਾਰ ਸਿੰਘ ਜ਼ਿਲ੍ਹਾ ਪ੍ਰਿੰਟ ਮੀਡੀਆ ਕੋਆਰਡੀਨੇਟਰ ਫਿਰੋਜ਼ਪੁਰ, ਸ਼੍ਰੀ ਮਹਿੰਦਰ ਸ਼ੈਲੀ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਫਿਰੋਜ਼ਪੁਰ, ਸ਼੍ਰੀ ਭੁਪਿੰਦਰ ਸਿੰਘ, ਸੀ.ਐੱਚ.ਟੀ ਲੱਖੋ ਕੇ ਬਹਿਰਾਮ, ਸ਼੍ਰੀ ਮਿਹਰਦੀਪ ਸਿੰਘ ਸੀ.ਐੱਚ.ਟੀ ਸ਼ੇਰ ਖਾਂ, ਸ਼੍ਰੀ ਜੀਵਨ ਸ਼ਰਮਾ ਸੀ.ਐੱਚ.ਟੀ ਨੱਥੂ ਵਾਲਾ ਹਸਤੇ ਕੇ, ਸ਼੍ਰੀ ਗੁਰਦੇਵ ਸਿੰਘ ਸੀ.ਐੱਚ. ਟੀ ਹਜਾਰਾ ਸਿੰਘ ਵਾਲਾ , ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰਿਆ ਨੇ ਇਹਨਾਂ ਖੇਡਾਂ ਦੇ ਦੂਜੇ ਦਿਨ ਹਾਜ਼ਰ ਆ ਕੇ ਅਧਿਆਪਕਾਂ ਅਤੇ ਬੱਚਿਆਂ ਦਾ ਹੌਸਲਾ ਵਧਾਇਆ ਗਿਆ। ਖੇਡਾਂ ਦੇ ਅਯੋਜਨ ਵਿੱਚ ਸ਼੍ਰੀ ਜਤਿੰਦਰ ਢੋਟ ਆਮ ਆਦਮੀ ਪਾਰਟੀ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ।
1.ਖੋ-ਖੋ ਕੁੜੀਆਂ… ਪਹਿਲਾਂ ਸਥਾਨ ਸੈਂਟਰ ਸੁਲਤਾਨ ਵਾਲਾ, ਦੂਜਾ ਸਥਾਨ ਸੈਂਟਰ ਅਟਾਰੀ
2. ਰੱਸਾਕੱਸ਼ੀ.. ਸੈਂਟਰ ਅਟਾਰੀ ਪਹਿਲਾ ਸਥਾਨ, ਦੂਜਾ ਸਥਾਨ ਸੈਂਟਰ ਸੁਲਤਾਨ ਵਾਲਾ
3. ਕਬੱਡੀ ਨੈਸ਼ਨਲ (ਕੁੜੀਆਂ).. ਹਾਕੇ ਵਾਲਾ ਅਤੇ ਖੁਸ਼ਹਾਲ ਸਿੰਘ ਵਾਲਾ ਸੈਂਟਰ ਬਰਾਬਰ
4. ਯੋਗਾ(ਟੀਮ). ਸੈਂਟਰ ਖੁਸ਼ਹਾਲ ਸਿੰਘ ਵਾਲਾ ਪਹਿਲਾ ਸਥਾਨ, ਦੂਜਾ ਸਥਾਨ ਸੈਂਟਰ ਹਾਕੇ ਵਾਲਾ
5. ਰਿਦਮਿਕ ਯੋਗਾ( ਮੁੰਡੇ) .. ਜਸਪ੍ਰੀਤ ਸਿੰਘ ਸੈਂਟਰ ਹਾਕੇ ਵਾਲਾ
6. ਰਿਦਮਿਕ ਯੋਗਾ ( ਕੁੜੀਆਂ).. ਖੁਸ਼ਪ੍ਰੀਤ ਕੌਰ ਸੈਂਟਰ ਸੁਲਤਾਨ ਵਾਲਾ
7. ਕਰਾਟੇ 25 ਕਿਲੋ (ਕੁੜੀਆਂ).. ਅਲੀਸ਼ਾ ਸੈਂਟਰ ਹਾਕੇ ਵਾਲਾ
8. ਕਰਾਟੇ 23 ਕਿਲੋ (ਕੁੜੀਆਂ).. ਕ੍ਰਿਤਿਕਾ ਸੈਂਟਰ ਹਾਕੇ ਵਾਲਾ
9. ਸਰਕਲ ਕਬੱਡੀ.. ਪਹਿਲਾ ਸਥਾਨ ਸੈਂਟਰ ਖੁਸ਼ਹਾਲ ਸਿੰਘ ਵਾਲਾ, ਦੂਜਾ ਸਥਾਨ ਸੈਂਟਰ ਹਾਕੇ ਵਾਲਾ
10. ਕੁਸ਼ਤੀਆਂ
25 ਕਿਲੋ… ਵਿਰਾਟ ਸੈਂਟਰ ਆਰਿਫ਼ ਕੇ ਪਹਿਲਾ ਸਥਾਨ, ਅਰਮਾਨ, ਸੈਂਟਰ ਰੁਕਨੇ ਵਾਲਾ ਦੂਜਾ ਸਥਾਨ
28 ਕਿਲੋ.. ਪਹਿਲਾ ਸਥਾਨ ਪ੍ਰਿੰਸ ਸੈਂਟਰ ਅਟਾਰੀ, ਦੂਜਾ ਸਥਾਨ ਅੰਸ਼ ਸੈਂਟਰ ਆਰਿਫ਼ ਕੇ
30 ਕਿਲੋ.. ਪਹਿਲਾ ਸਥਾਨ ਜਸਪਾਲ ਸੈਂਟਰ ਸੁਲਤਾਨ ਵਾਲਾ
ਦੂਜਾ ਸਥਾਨ ਰੋਹਿਤ ਸੈਂਟਰ ਹਾਕੇਵਾਲਾ
11. ਰੱਸੀ ਟੱਪਣਾ ਕੁੜੀਆਂ
ਸਿੰਗਲ ਕੁੜੀਆਂ.. ਜੀਵਿਕਾ ਸੈਂਟਰ ਰੁਕਨੇ ਵਾਲਾ ਫਸਟ, ਰਮਨਦੀਪ ਸੈਂਟਰ ਖੁਸ਼ਹਾਲ ਸਿੰਘ ਵਾਲਾ ਸੈਕੰਡ, ਨਵਦੀਪ ਅਤੇ ਗੁਰਚਰਨ ਥਰਡ
ਅੰਤਰਾਲ ਰੱਸੀ ਟੱਪਣਾ ਕੁੜੀਆਂ.. ਸੰਜਨਾ ਸੈਂਟਰ ਰੁਕਨੇ ਵਾਲਾ ਫਸਟ, ਖੁਸ਼ਪ੍ਰੀਤ ਸੈਂਟਰ ਖੁਸ਼ਹਾਲ ਸਿੰਘ ਵਾਲਾ ਸੈਕੰਡ
ਜੋਗਿੰਗ ਕੁੜੀਆਂ.. ਖੁਸ਼ੀ ਸੈਂਟਰ ਰੁਕਨੇ ਵਾਲਾ ਫਸਟ, ਮਨਦੀਪ ਸੈਂਟਰ ਖੁਸ਼ਹਾਲ ਸਿੰਘ ਵਾਲਾ ਸੈਕੰਡ
ਫ੍ਰੀ ਸਟਾਈਲ ਕੁੜੀਆਂ.. ਨਵਜੋਤ ਕੌਰ ਸੈਂਟਰ ਖੁਸ਼ਹਾਲ ਸਿੰਘ ਵਾਲਾ ਫਸਟ, ਗੁਰਪ੍ਰੀਤ ਕੌਰ ਸੈਂਟਰ ਹਾਕੇ ਵਾਲਾ ਸੈਕੰਡ, ਅੰਸ਼ਪ੍ਰੀਤ ਸੈਂਟਰ ਰੁਕਨੇ ਵਾਲਾ ਤੀਜਾ ਸਥਾਨ
12. ਰੱਸੀ ਟੱਪਣਾ ਮੁੰਡੇ
ਜੋਗਿੰਗ… ਅਰੁਨ ਸੈਂਟਰ ਰੁਕਨੇ ਵਾਲਾ ਫਸਟ
ਸਿੰਗਲ ਮੁੰਡੇ.. ਗੋਰਵ ਸੈਂਟਰ ਰੁਕਨੇ ਵਾਲਾ ਫਸਟ, ਜਸਵਿੰਦਰ ਸੈਂਟਰ ਅਟਾਰੀ ਸੈਕੰਡ
ਅੰਤਰਾਲ … ਰੋਹਿਤ ਪ੍ਰੀਤ ਸੈਂਟਰ ਰੁਕਨੇ ਵਾਲਾ ਪਹਿਲਾ ਸਥਾਨ
ਫ੍ਰੀ ਸਟਾਈਲ… ਗੁਰਬਖ਼ਸ਼ ਸੈਂਟਰ ਹਾਕੇ ਵਾਲਾ ਫਸਟ, ਰਣਵੀਰ ਸੈਂਟਰ ਰੁਕਨੇ ਵਾਲਾ ਸੈਕੰਡ
13. ਦੌੜਾਂ
100 ਮੀਟਰ ਕੁੜੀਆਂ.. ਸੋਨੀਆ ਸੈਂਟਰ ਹਾਕੇ ਵਾਲਾ ਫਸਟ, ਗੁਰਵਿੰਦਰ ਕੌਰ ਸੈਂਟਰ ਖੁਸ਼ਹਾਲ ਸਿੰਘ ਵਾਲਾ ਸੈਕੰਡ, ਗੁਰਚਰਨ ਸੈਂਟਰ ਅਟਾਰੀ ਥਰਡ
100 ਮੀਟਰ ਮੁੰਡੇ… ਯੁੱਧਵੀਰ ਸੈਂਟਰ ਖੁਸ਼ਹਾਲ ਸਿੰਘ ਵਾਲਾ ਫਸਟ, ਪਰਮਿੰਦਰ ਸੈਂਟਰ ਸੁਲਤਾਨ ਵਾਲਾ ਸੈਕੰਡ, ਅਕਾਸ਼ਦੀਪ ਸੈਂਟਰ ਰੁਕਨੇ ਵਾਲਾ ਥਰਡ
200 ਮੀਟਰ ਕੁੜੀਆਂ.. ਜੋਤੀ ਹਾਕੇਵਾਲਾ ਫਸਟ, ਕਰਮਜੀਤ ਅਟਾਰੀ ਸੈਕੰਡ, ਦੀਯਾ ਰੁਕਨੇ ਵਾਲਾ ਥਰਡ
200 ਮੀਟਰ ਮੁੰਡੇ.. ਕਰਨ ਖੁਸ਼ਹਾਲ ਸਿੰਘ ਵਾਲਾ ਫਸਟ, ਸਟੀਫਨ ਆਰਿਫ਼ ਕੇ ਸੈਕੰਡ, ਜਸਪਾਲ ਸੈਂਟਰ ਸੁਲਤਾਨ ਵਾਲਾ ਥਰਡ
400 ਮੀਟਰ ਕੁੜੀਆਂ.. ਫਸਟ ਮਨਜੋਤ ਕੌਰ ਸੈਂਟਰ ਖੁਸ਼ਹਾਲ ਸਿੰਘ ਵਾਲਾ, ਸੈਕੰਡ ਮਨਪ੍ਰੀਤ ਕੌਰ ਖੁਸ਼ਹਾਲ ਸਿੰਘ ਵਾਲਾ, ਥਰਡ ਜਸ਼ਨਦੀਪ ਅਟਾਰੀ
400 ਮੀਟਰ ਮੁੰਡੇ.. ਫਸਟ ਰਿਸ਼ਵ ਰੁਕਨੇ ਵਾਲਾ, ਸੈਕੰਡ ਲਵ ਹਾਕੇ ਵਾਲਾ, ਥਰਡ ਸੋਨੂੰ ਖੁਸ਼ਹਾਲ ਸਿੰਘ ਵਾਲਾ
600 ਮੀਟਰ ਕੁੜੀਆਂ.. ਫਸਟ ਗੁਰਵਿੰਦਰ ਖੁਸ਼ਹਾਲ ਸਿੰਘ ਵਾਲਾ, ਸੈਕੰਡ ਕਰਮਜੀਤ ਅਟਾਰੀ, ਥਰਡ ਰਾਵੀ ਰੁਕਨੇ ਵਾਲਾ
600 ਮੀਟਰ ਮੁੰਡੇ… ਅੰਸ਼ ਆਰਿਫ਼ ਕੇ ਫਸਟ, ਸੈਕੰਡ ਸਟੀਫਨ ਆਰਿਫ਼ ਕੇ, ਥਰਡ ਪ੍ਰਿੰਸ ਅਟਾਰੀ
ਰਿਲੇਅ ਮੁੰਡੇ.. ਅਟਾਰੀ ਫਸਟ, ਸੁਲਤਾਨ ਵਾਲਾ ਸੈਕੰਡ
ਕਬੱਡੀ ਨੈਸ਼ਨਲ ਮੁੰਡੇ… ਫਸਟ ਰੁਕਨੇ ਵਾਲਾ, ਸੁਲਤਾਨ ਵਾਲਾ ਸੈਕੰਡ
14. ਲੰਮੀ ਛਾਲ ਮੁੰਡੇ.. ਫਸਟ ਅਕਾਸ਼ਦੀਪ ਰੁਕਨੇ ਵਾਲਾ, ਸੈਕੰਡ ਜਸਵੰਤ ਸੁਲਤਾਨ ਵਾਲਾ, ਥਰਡ ਦਿਲਪ੍ਰੀਤ ਅਟਾਰੀ
15. ਲੰਮੀ ਛਾਲ ਕੁੜੀਆਂ.. ਫਸਟ ਐਸ਼ਮੀਤ ਅਟਾਰੀ, ਜੋਤੀ ਹਾਕੇਵਾਲਾ ਸੈਕੰਡ, ਥਰਡ ਮੁਸਕਾਨ ਹਾਕੇ ਵਾਲਾ
16. ਗੋਲਾ ਸੁੱਟਣਾ ਮੁੰਡੇ.. ਫਸਟ ਰੋਹਿਤ ਖੁਸ਼ਹਾਲ ਸਿੰਘ ਵਾਲਾ, ਸੈਕੰਡ ਕਰਮਜੀਤ ਸੁਲਤਾਨ ਵਾਲਾ, ਥਰਡ ਸੁਖਰੀਤ ਹਾਕੇ ਵਾਲਾ
17. ਗੋਲਾ ਸੁੱਟਣਾ ਕੁੜੀਆਂ.. ਫਸਟ ਐਸ਼ਮੀਤ ਅਟਾਰੀ
ਸੈਕੰਡ.. ਗੁਰਲੀਨ ਕੌਰ , ਆਰਿਫ਼ ਕੇ, ਥਰਡ ਕੋਮਲ ਰੁਕਨੇ ਵਾਲਾ



- October 15, 2025