“ਉੱਚੇ ਪਾਣੀ ਪੱਧਰ ਨਾਲ ਰੇਲ ਆਵਾਜਾਈ ‘ਚ ਵੱਡਾ ਬਦਲਾਵ” ਕਈ ਟ੍ਰੇਨਾਂ ਰੱਦ ਤੇ ਕੁਝ ਨੂੰ ਮੋੜਿਆ ਗਿਆ
- 83 Views
- kakkar.news
- September 3, 2025
- Punjab Railways
“ਉੱਚੇ ਪਾਣੀ ਪੱਧਰ ਨਾਲ ਰੇਲ ਆਵਾਜਾਈ ‘ਚ ਵੱਡਾ ਬਦਲਾਵ” ਕਈ ਟ੍ਰੇਨਾਂ ਰੱਦ ਤੇ ਕੁਝ ਨੂੰ ਮੋੜਿਆ ਗਿਆ
ਫਿਰੋਜ਼ਪੁਰ, 3 ਸਤੰਬਰ 2025 (ਅਨੁਜ ਕੱਕੜ ਟੀਨੂੰ)
ਹਾੜ੍ਹ ਕਾਰਨ ਪਾਣੀ ਦੇ ਪੱਧਰ ਨੂੰ ਲੈ ਕੇ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (Chief PRO)ਸ਼੍ਰੀ ਹਿਮਾਂਸ਼ੁ ਸ਼ੇਖਰ ਉਪਾਧਿਆਇ, ਵੱਲੋਂ ਇਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ , ਜਿਸ ਵਿੱਚ ਓਹਨਾ ਕਿਹਾ ਕਿ ਮੱਖੂ –ਗਿਦੜਪਿੰਡੀ ਰੇਲਵੇ ਸਟੇਸ਼ਨਾਂ ਦਰਮਿਆਨ ਪੁਲ ਨੰਬਰ-84 ‘ਤੇ ਪਾਣੀ ਦਾ ਪੱਧਰ ਖਤਰੇ ਦੀ ਲਾਈਨ ਨੂੰ ਛੂਹਣ ਕਰਕੇ, ਰੇਲਵੇ ਵੱਲੋ ਅਹਿਮ ਫੈਸਲਾ ਲਿਆ ਗਿਆ ਹੈ। ਜਿਸ ਕਾਰਨ ਕਈ ਟ੍ਰੇਨਾਂ ਨੂੰ ਰੱਦ, ਛੋਟਾ ਕੀਤਾ ਜਾਂ ਮੋੜਿਆ ਗਿਆ ਹੈ।
ਰੇਲਵੇ ਵਿਭਾਗ ਵੱਲੋ ਮਿਲੀ ਜਾਣਕਾਰੀ ਅਨੁਸਾਰ , ਕੁੱਲ 16 ਟ੍ਰੇਨਾਂ ਰੱਦ, 6 ਛੋਟਾ ਅਰੰਭ (Short Originate), 6 ਛੋਟਾ (Short Terminate) ਅਤੇ 2 ਟ੍ਰੇਨਾਂ ਨੂੰ ਮੋੜਿਆ (Diverted) ਗਿਆ ਹੈ।
ਰੱਦ ਕੀਤੀਆਂ ਗਈਆਂ ਮੁੱਖ ਟ੍ਰੇਨਾਂ ਅਤੇ ਓਹਨਾ ਦੇ ਨੰਬਰ :-
ਜਲੰਧਰ–ਫਿਰੋਜ਼ਪੁਰ (74939, 74931, 74935, 74937 ਆਦਿ)
ਫਿਰੋਜ਼ਪੁਰ–ਜਲੰਧਰ (74932, 74934, 74936, 74940 ਆਦਿ)
ਜਲੰਧਰ–ਨਕੋਦਰ ਅਤੇ ਨਕੋਦਰ–ਜਲੰਧਰ ਵਿਚਕਾਰ ਸਭ ਟ੍ਰੇਨਾਂ (74941 ਤੋਂ 74948 ਤੱਕ)
ਮੋੜੀਆਂ ਗਈਆਂ ਟ੍ਰੇਨਾਂ ਅਤੇ ਓਹਨਾ ਦੇ ਨੰਬਰ :-
13308 ਫਿਰੋਜ਼ਪੁਰ–ਧਨਬਾਦ (ਮੋਗਾ–ਲੁਧਿਆਣਾ ਰਾਹੀਂ)
13307 ਧਨਬਾਦ–ਫਿਰੋਜ਼ਪੁਰ (ਲੁਧਿਆਣਾ–ਮੋਗਾ ਰਾਹੀਂ)
ਛੋਟਾ ,ਅਰੰਭ/ਸਮਾਪਤ ਟ੍ਰੇਨਾਂ ਅਤੇ ਓਹਨਾ ਦੇ ਨੰਬਰ :
ਜਲੰਧਰ–ਫਿਰੋਜ਼ਪੁਰ ਅਤੇ ਫਿਰੋਜ਼ਪੁਰ–ਜਲੰਧਰ ਦੀਆਂ ਕੁਝ ਟ੍ਰੇਨਾਂ ਮੱਖੂ ‘ਤੇ ਹੀ ਰੋਕੀਆਂ ਜਾਂ ਸ਼ੁਰੂ ਕੀਤੀਆਂ ਜਾਣਗੀਆਂ।
ਅੰਮ੍ਰਿਤਸਰ–ਡੇਰਾ ਬਾਬਾ ਨਾਨਕ -ਵੇਰਕਾ ਸੈਕਸ਼ਨ ਦੀਆਂ ਸਾਰੀਆਂ ਟ੍ਰੇਨਾਂ ਹਰਦੋੜਾਵਾਲ ‘ਤੇ ਹੀ ਛੋਟੀਆਂ ਕੀਤੀਆਂ ਗਈਆਂ ਹਨ।
ਰੇਲਵੇ ਪ੍ਰਬੰਧਨ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਯਾਤਰਾ ਕਰਨ ਤੋਂ ਪਹਿਲਾਂ ਆਪਣੀਆਂ ਟ੍ਰੇਨਾਂ ਦੀ ਨਵੀਨਤਮ ਸਥਿਤੀ ਦੀ ਜਾਂਚ ਕਰ ਲੈਣ।



- October 15, 2025