ਅਨੁਸੂਚਿਤ ਜਾਤੀ ਦੇ ਵਰਗ ਨਾਲ ਸਬੰਧਤ ਉਮੀਦਵਾਰਾਂ ਨੂੰ ਮੁਫਤ ਡੇਅਰੀ ਸਿਖਲਾਈ ਦਿੱਤੀ ਜਾਵੇਗੀ- ਹਾਂਡਾ
- 67 Views
- kakkar.news
- September 3, 2025
- Agriculture Punjab
ਅਨੁਸੂਚਿਤ ਜਾਤੀ ਦੇ ਵਰਗ ਨਾਲ ਸਬੰਧਤ ਉਮੀਦਵਾਰਾਂ ਨੂੰ ਮੁਫਤ ਡੇਅਰੀ ਸਿਖਲਾਈ ਦਿੱਤੀ ਜਾਵੇਗੀ- ਹਾਂਡਾ
ਫ਼ਿਰੋਜ਼ਪੁਰ, 03 ਸਤੰਬਰ 2025 (ਸਿਟੀਜ਼ਨਜ਼ ਵੋਇਸ)
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ. ਕੁਲਦੀਪ ਸਿੰਘ ਜੱਸੋਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸ਼੍ਰੀ ਰਣਦੀਪ ਹਾਂਡਾ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਫਿਰੋਜ਼ਪੁਰ ਦੀ ਅਗਵਾਈ ਵਿੱਚ ਡੇਅਰੀ ਫਾਰਮਿੰਗ ਐਜ ਲਿਵਲੀਹੁਡ ਫਾਰ ਐਸ.ਸੀ ਬੈਨੀਫਿਸ਼ਰੀਜ਼ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਵਰਗ ਨਾਲ ਸਬੰਧਤ ਉਮੀਦਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਮੁਫਤ ਦੋ ਹਫਤੇ ਡੇਅਰੀ ਫਾਰਮਿੰਗ ਸਿਖਲਾਈ ਦਾ ਪਹਿਲਾ ਬੈਚ ਮਿਤੀ 15 ਸਤੰਬਰ ਤੋਂ 26 ਸਤੰਬਰ 2025 ਤੱਕ ਇੰਚਾਰਜ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿੱਲ ਅਤੇ ਇੰਚਾਰਜ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਤਰਨਤਾਰਨ ਵਿਖੇ ਚਲਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਰਣਦੀਪ ਹਾਂਡਾ ਨੇ ਦੱਸਿਆ ਕਿ ਇਸ ਡੇਅਰੀ ਸਿਖਲਾਈ ਤੇ ਪੰਜਾਬ ਸਰਕਾਰ ਵੱਲੋਂ ਲਾਭਪਾਤਰੀਆਂ ਦੇ ਦੁਪਹਿਰ ਦੇ ਖਾਣਾ ਦਾ ਪ੍ਰਬੰਧ ਅਤੇ ਉਹਨਾਂ ਨੂੰ ਵਜੀਫੇ ਦੇ ਰੂਪ ਵਿੱਚ 3500/- ਰੁਪਏ ਵੀ ਦਿੱਤੇ ਜਾਣਗੇ। ਸਿਖਲਾਈ ਸਮਾਪਤ ਹੋਣ ਉਪਰੰਤ ਲਾਭਪਾਤਰੀ ਨੂੰ ਵੱਖ- ਵੱਖ ਬੈਂਕਾਂ ਤੋਂ ਘੱਟ ਵਿਆਜ ਦਰਾਂ ਤੇ 02 ਤੋਂ 20 ਦੁਧਾਰੂ ਪਸ਼ੂਆਂ ਤੇ ਕਰਜੇ ਦੀ ਸਹੂਲਤ ਦਿਵਾਕੇ ਡੇਅਰੀ ਯੂਨਿਟ ਸਥਾਪਿਤ ਕਰਵਾਏ ਜਾਣਗੇ ਅਤੇ 33 ਪ੍ਰਤੀਸ਼ਤ ਸਬਸਿਡੀ ਵੀ ਦਿੱਤੀ ਜਾਵੇਗੀ। ਇਸ ਲਈ ਇਸ ਸਕੀਮ ਦਾ ਲਾਭ ਲੈਣ ਲਈ ਆਪਣੇ ਦਸਤਾਵੇਜ ਜਿਵੇ ਕਿ ਯੋਗਤਾ ਦਾ ਪਰੂਫ ਘੱਟ ਤੋਂ ਘੱਟ ਪੰਜਵੀ ਪਾਸ, ਆਧਾਰ ਕਾਰਡ, ਸ਼ਡਿਊਲ ਕਾਸਟ ਸਰਟੀਫਿਕੇਟ ਅਤੇ ਬੈਂਕ ਪਾਸਬੁੱਕ ਲੈ ਕੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਕਮਰਾ ਨੰ. 04 , ਬਲਾਕ ਏ, ਡੀ.ਸੀ ਕੰਪਲੈਕਸ ਫਿਰੋਜ਼ਪੁਰ ਵਿਖੇ 08 ਸਤੰਬਰ 2025 ਨੂੰ ਇੰਟਰਵਿਊ ਵਿੱਚ ਪਹੁੰਚਿਆ ਜਾਵੇ। ਵਧੇਰੇ ਜਾਣਕਾਰੀ ਲਈ ਸ਼੍ਰੀ ਕਪਲਮੀਤ ਸਿੰਘ ਸੰਧੂ ਕਾਰਜਕਾਰੀ ਅਫਸਰ ਨਾਲ ਮੋਬਾ.ਨੰ. 97793-52959 ’ਤੇ ਸੰਪਰਕ ਕੀਤਾ ਜਾ ਸਕਦਾ ਹੈ।



- October 15, 2025