ਫਿਰੋਜ਼ਪੁਰ ਦੇ ਇਹਨਾਂ 36 ਸਕੂਲਾਂ ਵਿਚ ਅਗਲੇ ਹੁਕਮਾਂ ਤੱਕ ਰਹੇਗੀ ਛੁੱਟੀ
- 330 Views
- kakkar.news
- September 7, 2025
- Education Punjab
–ਫਿਰੋਜ਼ਪੁਰ ਦੇ ਇਹਨਾਂ 36 ਸਕੂਲਾਂ ਵਿਚ ਅਗਲੇ ਹੁਕਮਾਂ ਤੱਕ ਰਹੇਗੀ ਛੁੱਟੀ
-ਬਾਕੀ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਅਧਿਆਪਕਾਂ ਲਈ ਸਫਾਈ ਵਿਵਸਥਾ ਯਕੀਨੀ ਬਣਾਉਣ ਲਈ 8 ਸਤੰਬਰ ਤੋਂ ਖੁਲਣਗੇ
-9 ਸਤੰਬਰ ਤੋਂ ਵਿਦਿਆਰਥੀਆਂ ਲਈ ਆਮ ਵਾਂਗ ਖੁੱਲਣਗੇ ਸਕੂਲ
ਫਿਰੋਜ਼ਪੁਰ 7 ਸਤੰਬਰ 2025 ( ਅਨੂਜ ਕਕੜ ਟੀਨੂੰ)
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ 36 ਹੜ ਪ੍ਰਭਾਵਿਤ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਜਦਕਿ ਬਾਕੀ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਅਧਿਆਪਕਾਂ ਲਈ 8 ਸਤੰਬਰ ਤੋਂ ਅਤੇ ਵਿਦਿਆਰਥੀਆਂ ਲਈ 9 ਸਤੰਬਰ ਤੋਂ ਆਮ ਵਾਂਗ ਖੁਲਣਗੇ|
ਉਨ੍ਹਾਂ ਕਿਹਾ ਕਿ 8 ਸਤੰਬਰ ਨੂੰ ਅਧਿਆਪਕ ਸਕੂਲ ਆਉਣਗੇ ਅਤੇ ਆਪਣੀ ਦੇਖ ਰੇਖ ਵਿੱਚ ਸਫਾਈ ਵਿਵਸਥਾ ਕਰਵਾਉਣ ਨੂੰ ਯਕੀਨੀ ਬਣਾਉਣਗੇ। ਸਫਾਈ ਵਿਵਸਥਾ ਯਕੀਨੀ ਬਣਾਉਣ ਉਪਰੰਤ 9 ਸਤੰਬਰ ਤੋਂ ਵਿਦਿਆਰਥੀਆਂ ਲਈ ਵੀ ਸਕੂਲ ਆਮ ਦਿਨਾਂ ਵਾਂਗ ਖੁੱਲਣਗੇ।
ਉਨ੍ਹਾਂ ਦੱਸਿਆ ਕਿ ਪਰ ਜ਼ਿਲ੍ਹੇ ਦੇ 36 ਹੜ ਤੋਂ ਪ੍ਰਭਾਵਿਤ ਸਕੂਲ ਸਰਕਾਰੀ ਪ੍ਰਾਈਮਰੀ ਸਕੂਲ ਟੇਂਡੀ ਵਾਲਾ, ਕਾਲੂ ਵਾਲਾ, ਗੱਟੀ ਰਹੀਮੇ ਕੇ, ਨਿਹਾਲਾ ਲਵੇਰਾ, ਧੀਰਾ ਘਾਰਾ, ਕਾਮਲਵਾਲਾ ਮੁੱਠੀਆਂ ਵਾਲਾ, ਨਿਹਾਲੇ ਵਾਲਾ, ਚਾਂਦੀ ਵਾਲਾ, ਰਾਜੋ ਕੇ ਉਸਪਾਰ, ਖੁੰਦਰ ਗੱਟੀ, ਆਲੇ ਵਾਲਾ, ਅਰਾਜੀ ਸਭਰਾਂ, ਦੁੱਲੇ ਕੇ ਨੱਥੂ ਵਾਲਾ, ਗੱਟੀ ਅਜਾਇਬ ਸਿੰਘ, ਨੌ ਬਹਿਰਾਮ ਸ਼ੇਰ ਸਿੰਘ, ਧਾਨੀ ਗੁਰਮੁੱਖ ਸਿੰਘ, ਰਾਣਾ ਪੰਜ ਗਰਾਈ, ਨਵਾਂ ਰਾਣਾ ਪੰਜਾ ਗਰਾਈ, ਸ਼ੇਰ ਸਿੰਘ ਵਾਲਾ, ਮੌਜੀ ਬਹਾਦੁਰ ਕੇ, ਕਾਲੇ ਕੇ ਹਿਥਾੜ, ਕੁਤਬਦੀਨ ਵਾਲਾ, ਬੰਢਾਲਾ, ਬਸਤੀ ਰਾਮ ਲਾਲ, ਭੱਖੜਾ, ਸੁਲਤਾਨ ਵਾਲਾ, ਫੱਤੇ ਵਾਲਾ, ਬੱਗੇ ਵਾਲਾ, ਸਰਕਾਰੀ ਮਿਡਲ ਸਕੂਲ ਆਲੇ ਵਾਲਾ, ਕਾਮਲਵਾਲਾ ਮੁਠੀਆਂ ਵਾਲਾ, ਨਿਹਾਲੇ ਵਾਲਾ, ਮਾਹਲਮ, ਸਰਕਾਰੀ ਹਾਈ ਸਕੂਲ ਖੁੰਦਰ ਗੱਟੀ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਧੀਰਾ ਘਾਰਾ, ਗੱਟੀ ਰਾਜੋ ਕੇ ਅਤੇ ਨੌ ਬਹਿਰਾਮ ਸ਼ੇਰ ਸਿੰਘ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।



- October 15, 2025