Trending Now
#ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
# फिरोजपुर रेलवे मंडल में आज “स्वच्छता में सहभाग: स्वच्छ भारत, विकसित भारत” अभियान का शुभारम्भ किया गया
#ਮੋਬਾਈਲ ’ਚ ਵੜਿਆ RAT, ਬੈਂਕ ਖਾਤੇ ’ਤੇ ਮਾਰਿਆ ਹੱਥ! 5.75 ਲੱਖ ਦੀ ਠੱਗੀ
#ਅਧਿਆਪਕਾਂ ਦੀਆਂ ਮੰਗਾਂ ਮਸਲੇ ਨਾ ਹੱਲ ਹੋਣ ਤੇ ਕੀਤਾ ਜਾਵੇਗਾ ਗੈਰ-ਵਿਦਿਅਕ ਕੰਮਾਂ ਦਾ ਬਾਈਕਾਟ
#ਰਾਜ ਪੁਰਸਕਾਰ ਪ੍ਰਾਪਤ ਕਰਨ ’ਤੇ ਸੈਂਟਰ ਹੈਡ ਟੀਚਰ ਪੂਜਾ ਅਰੋੜਾ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ
#ਇਤਿਹਾਸਕ ਵਿਰਾਸਤ ਨੂੰ ਸੰਭਾਲਦਿਆਂ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਕੀਤਾ ਸਾਰਥਕ ਉਪਰਾਲਾ : ਕੈਬਨਿਟ ਮੰਤਰੀ ਸੌਂਦ
#ਡਾ. ਅੰਬੇਡਕਰ ਦੀ ਪ੍ਰਤਿਮਾ ਨਾਲ ਛੇੜਛਾੜ ਦੇ ਵਿਰੋਧ ਵਿੱਚ ਫਿਰੋਜ਼ਪੁਰ ਵਿੱਚ ਪ੍ਰਦਰਸ਼ਨ, ਦੋ ਘੰਟੇ ਸੜਕ ਜਾਮ
#-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ
#ਫਿਰੋਜ਼ਪੁਰ ਜ਼ਿਲ੍ਹਾ ਕੋਰਟ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਸਾਲ ਵਿੱਚ ਪੰਜਵੀਂ ਵਾਰ ਮਿਲੀ ਧਮਕੀ
#ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪਾਂ ਦਾ ਆਯੋਜਨ
ਅਸਲਾ ਲਾਇਸੈਂਸ ਧਾਰਕ 2 ਤੋਂ ਵੱਧ ਹਥਿਆਰ 15 ਦਿਨਾਂ ਦੇ ਅੰਦਰ ਸਰੰਡਰ/ਕੈਂਸਲ ਕਰਵਾਉਣ :ਜ਼ਿਲ੍ਹਾ ਮੈਜਿਸਟ੍ਰੇਟ
- kakkar.news
- September 12, 2025
- Punjab
ਅਸਲਾ ਲਾਇਸੈਂਸ ਧਾਰਕ 2 ਤੋਂ ਵੱਧ ਹਥਿਆਰ 15 ਦਿਨਾਂ ਦੇ ਅੰਦਰ ਸਰੰਡਰ/ਕੈਂਸਲ ਕਰਵਾਉਣ :ਜ਼ਿਲ੍ਹਾ ਮੈਜਿਸਟ੍ਰੇਟ
ਫਿਰੋਜ਼ਪੁਰ 12 ਸਤੰਬਰ 2025 (ਸਿਟੀਜ਼ਨਜ਼ ਵੋਇਸ)
ਆਰਮਜ਼ ਐਕਟ (ਸੋਧ) 2019 ਵਿੱਚ ਭਾਰਤ ਸਰਕਾਰ ਵਲੋਂ 13 ਦਸੰਬਰ 2019 ਵਿੱਚ ਸੋਧ ਕੀਤੀ, ਜਿਸ ਅਨੁਸਾਰ ਕਿਸੇ ਵੀ ਅਸਲਾ ਲਾਇਸੰਸ ਧਾਰਕ ਦੇ ਅਸਲਾ ਲਾਇਸੰਸ ਤੇ ਵੱਧ ਤੋਂ ਵੱਧ 2 ਹਥਿਆਰ ਰੱਖਣ ਦੀ ਇਜਾਜਤ ਦਿੱਤੀ ਗਈ ਸੀ ਅਤੇ ਅਸਲਾ ਲਾਇਸੰਸ ਧਾਰਕ ਦੇ ਲਾਇਸੰਸ ਤੇ ਦਰਜ 2 ਤੋਂ ਵੱਧ ਹਥਿਆਰ ਇੱਕ ਸਾਲ ਦੇ ਅੰਦਰ ਅੰਦਰ ਸਰੰਡਰ ਕਰਕੇ ਆਪਣੇ ਨੇੜੇ ਕੇ ਪੁਲਿਸ ਸਟੇਸ਼ਨ ਜਾਂ ਕਿਸੇ ਅਧਿਕਾਰਤ ਗੰਨ ਹਾਉਸ ਵਿੱਚ ਜਮ੍ਹਾ ਕਰਵਾਉਣੇ ਲਾਜ਼ਮੀ ਕੀਤੇ ਗਏ ਸਨ।
ਜ਼ਿਲ੍ਹਾ ਮੈਜਿਸਟਰੇਟ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਉਕਤ ਸਬੰਧੀ ਕਾਰਵਾਈ ਕਰਦੇ ਹੋਏ ਇਸ ਦਫਤਰ ਵੱਲੋਂ ਸਮੇਂ ਸਮੇਂ ਤੋਂ ਅਸਲਾ ਲਾਇਸੰਸ ਧਾਰਕਾਂ ਨੂੰ ਉਨ੍ਹਾਂ ਦੇ ਅਸਲਾ ਲਾਇਸੰਸ ਤੇ ਦਰਜ ਤੀਸਰੇ ਹਥਿਆਰ ਦਾ ਨਿਪਟਾਰਾ ਕਰਨ ਲਈ ਨੋਟਿਸਾਂ / ਪ੍ਰੈਸ ਨੋਟਾਂ ਰਾਹੀਂ ਹਦਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਹੁਣ ਪੰਜਾਬ ਸਰਕਾਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-2 ਸ਼ਾਖਾ) ਵੱਲੋਂ ਆਰਮਜ਼ ਸੋਧ ਐਕਟ 2019 ਰਾਹੀਂ ਆਰਮਜ਼ ਐਕਟ 2019 ਦੇ ਸੈਕਸ਼ਨ 3(2) ਵਿੱਚ ਕੀਤੀ ਗਈ ਸੋਧ ਅਨੁਸਾਰ 2 ਹਥਿਆਰਾਂ ਤੋਂ ਵੱਧ ਹਥਿਆਰ ਦਰਜ ਅਸਲਾ ਲਾਇਸੰਸ ਧਾਰਕਾਂ ਦੇ ਲਾਇਸੰਸ ਤੇ ਦਰਜ 2 ਤੋਂ ਵੱਧ ਹਥਿਆਰ ਸਰੰਡਰ/ਕੈਂਸਲ ਕਰਵਾਉਣ ਲਈ ਹਦਾਇਤ ਕੀਤੀ ਗਈ ਹੈ।
ਇਸ ਪਬਲਿਕ ਨੋਟਿਸ ਰਾਹੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਅਸਲਾ ਲਾਇਸੰਸ ਧਾਰਕਾਂ ਨੂੰ ਜਿਨ੍ਹਾ ਦੇ ਅਸਲਾ ਲਾਇਸੰਸਾਂ ਤੇ 02 ਤੋਂ ਵੱਧ ਹਥਿਆਰ (ਸਿਵਾਏ ਸਪੋਰਟ ਕੈਟਾਗਿਰੀ) ਦਰਜ ਹਨ। ਉਨ੍ਹਾਂ ਨੂੰ ਇੱਕ ਆਖਰੀ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਤੀਸਰਾ ਹਥਿਆਰ (ਅਸਲਾ ਲਾਇਸੰਸ ਵਿੱਚ ਦਰਜ ਹਥਿਆਰਾਂ ਵਿੱਚੋਂ ਕਈ ਵੀ ਇੱਕ) 15 ਦਿਨਾਂ ਦੇ ਅੰਦਰ – ਅੰਦਰ ਆਪਣੇ ਨਜ਼ਦੀਕ ਦੇ ਥਾਣੇ ਵਿੱਚ ਬਣੇ ਮਾਲਖਾਨੇ ਵਿੱਚ ਪੱਕੇ ਤੌਰ ਤੇ ਸਰੰਡਰ ਕਰਨ ਉਪਰੰਤ ਮਾਲਖਾਨੇ ਵਿੱਚ ਪੱਕੇ ਤੌਰ ’ਤੇ ਜਮ੍ਹਾਂ ਕਰਵਾਕੇ ਰਸੀਦ ਸ਼ਾਮਲ ਕਰਦੇ ਹੋਏ ਅਸਲਾ ਲਾਇਸੰਸ ਤੋਂ ਹਥਿਆਰ ਡਲੀਟ ਕਰਵਾਕੇ ਇਸ ਦਫਤਰ ਨੂੰ ਸੂਚਿਤ ਕਰਨ। ਮਿੱਥੇ ਸਮੇਂ ਉਪਰੰਤ ਅਸਲਾ ਲਾਇਸੰਸ ਧਾਰਕ ਦਾ ਅਸਲਾ ਲਾਇਸੰਸ ਬਿਨ੍ਹਾਂ ਕਿਸੇ ਹੋਰ ਨੋਟਿਸ ਦੇ ਕੈਂਸਲ ਕਰਕੇ ਸਾਰੇ ਹਥਿਆਰ ਜਬਤ ਕਰਨ ਦੀ ਕਾਰਵਾਈ ਅਰੰਭ ਕਰ ਦਿੱਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਦਰਖਾਸਤ ਆਦਿ ਤੇ ਗੌਰ ਨਹੀਂ ਕੀਤਾ ਜਾਵੇਗਾ।
Categories

Recent Posts
- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026