Trending Now
#ਫਿਰੋਜ਼ਪੁਰ ਪੁਲਿਸ ਤੇ ਬੀ.ਐਸ.ਐਫ. ਦੀ ਸਾਂਝੀ ਕਾਰਵਾਈ, ਲੁਟੇਰੇ ਗਿਰੋਹ ਦੇ ਮੈਂਬਰ ਗ੍ਰਿਫਤਾਰ , ਦੇਸੀ ਪਿਸਤੌਲ ਤੇ ਜਿੰਦਾ ਰੌਂਦ ਬਰਾਮਦ
#ਜ਼ਿਲ੍ਹੇ ਅੰਦਰ ਪਟਾਕਿਆਂ ਦੀ ਵਿਕਰੀ/ਖ੍ਰੀਦ ਲਈ ਥਾਵਾਂ ਨਿਰਧਾਰਿਤ:-ਵਧੀਕ ਜ਼ਿਲ੍ਹਾ ਮੈਜਿਸਟਰੇਟ
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
#ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
#ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
#ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਬੀ ਦੇ ਮਰੀਜਾਂ ਨੂੰ ਖੁਰਾਕ ਦੇਣ ਸਬੰਧੀ ਵਪਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
ਸਿਹਤ ਵਿਭਾਗ ਨੇ ਹੁਣ ਸਪੈਸ਼ਲਿਸਟ ਡਾਕਟਰਾਂ ਨੂੰ ਵੀ ਉਤਾਰਿਆ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ
- 43 Views
- kakkar.news
- September 12, 2025
- Punjab
ਸਿਹਤ ਵਿਭਾਗ ਨੇ ਹੁਣ ਸਪੈਸ਼ਲਿਸਟ ਡਾਕਟਰਾਂ ਨੂੰ ਵੀ ਉਤਾਰਿਆ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ
ਫ਼ਿਰੋਜ਼ਪੁਰ, 12 ਸਤੰਬਰ 2025 (ਸਿਟੀਜ਼ਨਜ਼ ਵੋਇਸ)
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਹੁਣ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਦੀ ਸੇਵਾ ਲਈ ਉਤਾਰਿਆ ਗਿਆ ਹੈ।
ਇਨ੍ਹਾਂ ਇਲਾਕਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਭੀਰ ਬਿਮਾਰੀ ਨਾ ਫੈਲੇ ਇਸ ਲਈ ਅੱਜ ਸਰਹੱਦੀ ਪਿੰਡ ਜਲੋ ਕੇ ਵਿਖੇ ਸਥਿਤ ਰਾਧਾ ਸੁਆਮੀ ਡੇਰਾ ਵਿਖੇ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਨੂੰ ਮੈਡੀਕਲ ਕੈਂਪ ਲਗਾਇਆ ਗਿਆ। ਅੱਜ ਸਰਹੱਦੀ ਪਿੰਡ ਜੱਲੋ ਕੇ ਵਿਖੇ ਲਗਾਏ ਗਏ ਮੈਡੀਕਲ ਕੈਂਪ ਵਿੱਚ 300 ਤੋਂ ਵੱਧ ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆ ਦਿਤੀਆ ਗਈਆਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਨੇ ਦੱਸਿਆ ਕਿ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਜੱਲੋ ਕੇ ਵਿਖੇ ਮੇਗਾ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰ ਦੇ ਨਾਲ ਹੱਡੀਆਂ, ਔਰਤਾਂ, ਬੱਚਿਆਂ, ਮੈਡੀਸਨ, ਅੱਖਾਂ, ਦੰਦਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਵੱਲੋ ਲੋਕਾਂ ਦਾ ਇਲਾਜ਼ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਜਿੱਥੇ ਲੋਕਾਂ ਦੇ ਟੈਸਟ ਕੀਤੇ ਗਏ ਹਨ ਉੱਥੇ ਹੀ ਬੱਚਿਆ ਦਾ ਟੀਕਾਕਰਨ ਕੀਤਾ ਗਿਆ।ਮੈਡੀਕਲ ਕੈਂਪ ਵਿੱਚ ਪੁੱਜੇ ਗਾਇਨੀਕੋਲੋਜਿਸਟ ਡਾ. ਸ਼ਾਇਨਾ ਮਹਿਤਾ ਵੱਲੋਂ 16 ਗਰਭਵਤੀ ਔਰਤਾਂ ਦੇ ਏ.ਐਨ.ਸੀ. ਚੈੱਕ ਅੱਪ ਕੀਤਾ ਗਿਆ ਹੈ ਅਤੇ ਇਸ ਦੌਰਾਨ ਸਪੈਸ਼ਲ ਟੀਕਾਕਰਨ ਕੈਂਪ ਵਿੱਚ ਪੁੱਜੇ 6 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ।
ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਹਰ ਰੋਜ਼ 60 ਤੋਂ ਵੱਧ ਟੀਮਾਂ ਵੱਲੋਂ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਦਵਾਈਆਂ ਅਤੇ ਮੈਡੀਕਲ ਸਹੂਲਤਾ ਪ੍ਰਦਾਨ ਕਰ ਰਹੀਆਂ ਹਨ। ਜਿਨ੍ਹਾਂ ਇਲਾਕਿਆ ਵਿੱਚ ਹੜ ਦੇ ਪਾਣੀ ਦਾ ਪੱਧਰ ਘੱਟ ਹੋਇਆ ਹੈ, ਉੱਥੇ ਸਿਹਤ ਵਿਭਾਗ ਵਲੋ ਹੁਣ ਆਪਣੇ ਸਪੈਸ਼ਲਿਸਟ ਡਾਕਟਰਾਂ ਨੂੰ ਲੋਕਾਂ ਦੀ ਸੇਵਾ ਲਈ ਉਤਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਸਪੈਸ਼ਲ ਮੈਡੀਕਲ ਕੈਂਪ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਵੈਕਟਰ ਬੋਰਨ ਜਾਂ ਫਿਰ ਵਾਟਰ ਬੋਰਨ ਬਿਮਾਰੀਆ ਨਾ ਫੈਲਨ ਇਸ ਲਈ ਸਿਹਤ ਵਿਭਾਗ ਵੱਲੋ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਨੂੰ ਬਿਮਾਰੀਆਂ ਤੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ ਸਿਹਤ ਵਿਭਾਗ ਵੱਲੋਂ ਪਹਿਲਾਂ ਜਿੱਥੇ 24 ਘੰਟੇ ਲੋਕਾਂ ਨੂੰ ਸਿਹਤ ਸੇਵਾਵਾ ਪ੍ਰਦਾਨ ਕੀਤੀਆ ਗਈਆਂ ਹਨ ਉੱਥੇ ਹੀ ਹੁਣ ਮੇਗਾ ਮੈਡੀਕਲ ਕੈਂਪ, ਹਰੇਕ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਬਿਮਾਰੀਆ ਨਾਲ ਨਜਿੱਠਣ ਲਈ ਕਾਰਗਰ ਸਾਬਿਤ ਹੋਣਗੇ।ਇਸ ਦੇ ਨਾਲ ਹੀ ਮੱਛਰਾਂ ਤੋਂ ਬਚਾਅ ਲਈ ਘਰਾਂ ਵਿੱਚ ਸਪਰੇਅ ਵੀ ਕਰਵਾਈ ਜਾ ਰਹੀ ਹੈ।
ਇਸ ਮੌਕੇ ਡਾ. ਸੁਸ਼ਮਾ ਠੱਕਰ ਸਹਾਇਕ ਸਿਵਲ ਸਰਜਨ, ਡਾ. ਮੀਨਾਕਸ਼ੀ ਅਬਰੋਲ ਜ਼ਿਲਾ ਟੀਕਾਕਰਨ ਅਫ਼ਸਰ, ਡਾ. ਯੁੱਗਪ੍ਰੀਤ ਹੱਡੀਆਂ ਦੇ ਮਾਹਿਰ, ਡਾ. ਨਵੀਨ ਸੇਠੀ ਚਮੜੀ ਰੋਗਾਂ ਦੇ ਮਾਹਿਰ, ਡਾ. ਤੁਸ਼ਟੀ, ਡਾ. ਦਿਕਸ਼ਿਤ ਸਿੰਗਲਾ ਅੱਖਾ ਦੇ ਮਾਹਿਰ,ਡਾ ਗੁਰਿੰਦਰ ਜੀਤ ਸਿੰਘ ਢਿੱਲੋਂ, ਡਾ. ਅਨੀਸ਼ ਮੈਨੀ ਬੱਚਿਆਂ ਦੇ ਮਾਹਿਰ, ਡਾ. ਰੇਖਾ ਮੈਡੀਕਲ ਅਫ਼ਸਰ, ਡਾ. ਵਿਭੂ ਮੈਡੀਕਲ ਅਫਸਰ, ਡਾ. ਪੱਲਵੀ, ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ, ਵਿਕਾਸ ਕਾਲੜਾ ਪੀ.ਏ., ਅਮਨ ਕੰਬੋਜ, ਮਨਪ੍ਰੀਤ ਸਿੰਘ ਅਮਰਜੀਤ, ਪੂਨਮ ਏ.ਐਨ.ਐਮ, ਬਲਵੀਰ ਸਿੰਘ ਹਾਜ਼ਰ ਸਨ।
Categories

Recent Posts

