ਸੰਗਰੂਰ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦਾ ਘਿਰਾਓ
- 171 Views
- kakkar.news
- October 1, 2022
- Politics
ਸੰਗਰੂਰ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦਾ ਘਿਰਾਓ
ਸਾਬਕਾ ਫ਼ੌਜੀਆਂ ਵਲੋਂ ਦਫ਼ਤਰ ਨੂੰ ਦੋ ਪਾਸਿਉਂ ਘੇਰਨ ਕਾਰਨ ਪਹਿਲਾਂ ਤਾਂ ਮੁੱਖ ਮੰਤਰੀ ਦੀ ਪਤਨੀ, ਮਾਤਾ ਅਤੇ ਭੈਣ ਤੈਅ ਸਮੇਂ ਤੋਂ ਲਗਭਗ ਦੋ ਘੰਟੇ ਦੇਰੀ ਨਾਲ ਪਹੁੰਚੀਆਂ ਅਤੇ ਵਾਪਸੀ ਮੌਕੇ ਪੁਲਿਸ ਨੂੰ ਫ਼ੌਜੀਆਂ ਨਾਲ ਜੋਰ ਜ਼ਬਰਦਸਤੀ ਕਰਦਿਆਂ ਧੱਕਾ-ਮੁੱਕੀ ਕਰਨੀ ਪਈ ਅਤੇ ਕਾਫ਼ਲੇ ਨੂੰ ਕੱਢਿਆ ਗਿਆ।
ਸਿਟੀਜ਼ਨਜ਼ ਵੋਇਸ
ਸੰਗਰੂਰ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦਾ ਘਿਰਾਓ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੀ ਕਾਰ ਘੇਰ ਲਈ। ਇਸ ਦੌਰਾਨ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਵੀ ਝੜਪ ਹੋ ਗਈ। ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਸੀਓਜੀ ਸੈਨਿਕਾਂ ਵੱਲੋਂ ਇਹ ਵਿਰੋਧੀ ਕੀਤਾ ਗਿਆ ਹੈ। ਇਸ ਮੌਕੇ ਮਾਹੌਲ ਕਾਫੀ ਤਣਾਅ ਵਾਲਾ ਬਣ ਗਿਆ।
ਮੌਕੇ ਉਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਪਰ ਪ੍ਰਦਰਸ਼ਨਕਾਰੀ ਵੀ ਵੱਡੀ ਗਿਣਤੀ ਵਿਚ ਸਨ।
ਲਿਸ ਨੇ ਹਾਲਾਤ ਨੂੰ ਵੇਖਦੇ ਹੋਏ ਪ੍ਰਦਰਸ਼ਨਕਾਰੀਆਂ ਖਿਡਾਉਣ ਲਈ ਖਿੱਚਧੂਹ ਵੀ ਕੀਤੀ।
ਵਿਧਾਇਕ ਨਰਿੰਦਰ ਕੌਰ ਭਰਾਜ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ , ਮਾਤਾ ਅਤੇ ਭੈਣ ਨੂੰ ਜੀ.ਓ.ਜੀ. ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ ਪਿਆ। ਸਾਬਕਾ ਫ਼ੌਜੀਆਂ ਵਲੋਂ ਦਫ਼ਤਰ ਨੂੰ ਦੋ ਪਾਸਿਉਂ ਘੇਰਨ ਕਾਰਨ ਪਹਿਲਾਂ ਤਾਂ ਮੁੱਖ ਮੰਤਰੀ ਦੀ ਪਤਨੀ, ਮਾਤਾ ਅਤੇ ਭੈਣ ਤੈਅ ਸਮੇਂ ਤੋਂ ਲਗਭਗ ਦੋ ਘੰਟੇ ਦੇਰੀ ਨਾਲ ਪਹੁੰਚੀਆਂ ਅਤੇ ਵਾਪਸੀ ਮੌਕੇ ਪੁਲਿਸ ਨੂੰ ਫ਼ੌਜੀਆਂ ਨਾਲ ਜੋਰ ਜ਼ਬਰਦਸਤੀ ਕਰਦਿਆਂ ਧੱਕਾ-ਮੁੱਕੀ ਕਰਨੀ ਪਈ ਅਤੇ ਕਾਫ਼ਲੇ ਨੂੰ ਕੱਢਿਆ ਗਿਆ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026