ਵਿਧਾਇਕ ਰਣਬੀਰ ਭੁੱਲਰ ਨੇ ਫਿਰੋਜ਼ਪੁਰ ਸ਼ਹਿਰ ਤੋਂ ਬਾਰੇ ਕੇ ਤੱਕ ਸੜਕ ਦੀ ਰਿਪੇਅਰ ਦਾ ਰੱਖਿਆ ਨੀੰਹ ਪੱਥਰ
- 42 Views
- kakkar.news
- October 10, 2025
- Punjab
ਵਿਧਾਇਕ ਰਣਬੀਰ ਭੁੱਲਰ ਨੇ ਫਿਰੋਜ਼ਪੁਰ ਸ਼ਹਿਰ ਤੋਂ ਬਾਰੇ ਕੇ ਤੱਕ ਸੜਕ ਦੀ ਰਿਪੇਅਰ ਦਾ ਰੱਖਿਆ ਨੀੰਹ ਪੱਥਰ
ਫ਼ਿਰੋਜ਼ਪੁਰ, 10 ਅਕਤੂਬਰ 2025 (ਸਿਟੀਜਨਜ਼ ਵੋਇਸ)
ਵਿਧਾਇਕ ਹਲਕਾ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਅੱਜ ਕੁੱਲ 1.48 ਕਰੋੜ ਰੁਪਏ ਦੀ ਲਾਗਤ ਨਾਲ ਫਿਰੋਜ਼ਪੁਰ ਸ਼ਹਿਰ ਤੋਂ ਚੌੰਕੀ ਮੱਬੋ ਕੇ (ਬਾਰੇ ਕੇ ਤੱਕ 4.4 ਕਿਲੋਮੀਟਰ) ਸੜਕ ਦੀ ਸਪੈਸ਼ਲ ਰਿਪੇਅਰ ਅਤੇ ਮੇਨਟਨੰਸ ਦੇ ਕੰਮ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਅਤੇ ਕੈਬਨਿਟ ਮੰਤਰੀ ਲੋਕ ਨਿਰਮਾਣ ਵਿਭਾਗ ਪੰਜਾਬ ਸ. ਹਰਭਜਨ ਸਿੰਘ ਈਟੀਓ ਦੀ ਰਹਿਨੁਮਾਈ ਹੇਠ ਲੋਕਾਂ ਨੂੰ ਆਵਾਜਾਈ ਦੀ ਵਧੀਆ ਸਹੂਲਤ ਦੇਣ ਲਈ ਸੜਕਾਂ ਦੀ ਰਿਪੇਅਰ ਅਤੇ ਅਪਗ੍ਰੇਡੇਸ਼ਨ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਾਰਕੀਟ ਕਮੇਟੀ ਫਿਰੋਜ਼ਪੁਰ ਸ਼ਹਿਰ ਅਧੀਨ ਪੈਂਦੀਆਂ ਕੁੱਲ 21 ਸੜਕਾਂ ਜਿਹਨਾਂ ਦੀ ਲੰਬਾਈ 36.44 ਕਿਲੋਮੀਟਰ ਹੈ ਅਤੇ ਇਹਨਾਂ ਦੀ ਮੁਰੰਮਤ ‘ਤੇ 6.82 ਕਰੋੜ ਰੁਪਏ ਅਤੇ ਮੇਨਟਨੰਸ ਲਾਗਤ 1.58 ਕਰੋੜ ਰੁਪਏ (ਕੁੱਲ ਲਾਗਤ 8.41 ਕਰੋੜ ਰੁਪਏ) ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੜਕ ਬਣਨ ਤੋਂ ਅਗਲੇ ਪੰਜ ਸਾਲ ਦੀ ਮੇਨਟਨੰਸ ਜਾਂ ਰਿਪੇਅਰ ਦਾ ਕੰਮ ਵੀ ਠੇਕੇਦਾਰ ਵੱਲੋਂ ਹੀ ਕੀਤਾ ਜਾਵੇਗਾ।
ਇਸ ਮੌਕੇ ਹਿਮਾਂਸ਼ੂ ਠੱਕਰ ਪੀ.ਏ., ਬਲਰਾਜ ਸਿੰਘ ਕਟੋਰਾ ਚੇਅਰਮੈਨ ਮਾਰਕਿਟ ਕਮੇਟੀ ਫਿਰੋਜ਼ਪੁਰ ਸ਼ਹਿਰ, ਐਸ.ਡੀ.ਓ. ਸਿਮਰਨ ਕੌਰ, ਜੇ.ਈ. ਰਜਨੀਸ਼ ਸਹਿਗਲ, ਗੁਰਭੇਜ ਸਿੰਘ, ਰਾਜ ਬਹਾਦਰ ਸਿੰਘ, ਰਜਨੀਸ਼ ਸ਼ਰਮਾ, ਮੇਜਰ ਸਿੰਘ ਟੁਰਨਾ, ਦੀਪਕ ਨਾਰੰਗ, ਸਲਵਿੰਦਰ ਐਮ.ਸੀ
ਬਿੱਟੂ, ਦਿਲਬਾਗ ਸਰਪੰਚ ਅਤੇ ਸਥਾਨਕ ਲੋਕ ਹਾਜ਼ਰ ਸਨ।



- October 15, 2025